Nargis Fakhri On Dating Life: ਬਾਲੀਵੁੱਡ ਸੁਪਰਸਟਾਰ ਰਣਬੀਰ ਕਪੂਰ ਨਾਲ ਫ਼ਿਲਮ 'ਰੌਕਸਟਾਰ' ਤੋਂ ਡੈਬਿਊ ਕਰਨ ਵਾਲੀ ਅਦਾਕਾਰਾ ਨਰਗਿਸ ਫਾਖਰੀ ਨੂੰ ਕੌਣ ਭੁੱਲ ਸਕਦਾ ਹੈ। ਬਹੁਤ ਘੱਟ ਸਮੇਂ 'ਚ ਨਰਗਿਸ ਫਾਖਰੀ ਨੇ ਆਪਣੀ ਅਦਾਕਾਰੀ ਅਤੇ ਖੂਬਸੂਰਤੀ ਦੇ ਦਮ 'ਤੇ ਖ਼ਾਸ ਪਛਾਣ ਬਣਾ ਲਈ ਸੀ ਪਰ ਨਰਗਿਸ ਫਾਖਰੀ ਕਾਫੀ ਸਮੇਂ ਤੋਂ ਫ਼ਿਲਮੀ ਦੁਨੀਆ ਤੋਂ ਦੂਰ ਹੈ ਅਤੇ ਆਪਣੀ ਨਿੱਜੀ ਜ਼ਿੰਦਗੀ ਕਾਰਨ ਕਾਫ਼ੀ ਸੁਰਖੀਆਂ 'ਚ ਰਹਿੰਦੀ ਹੈ। ਇਸ ਦੌਰਾਨ ਹੁਣ ਨਰਗਿਸ ਫਾਖਰੀ ਨੇ ਉਨ੍ਹਾਂ ਲੋਕਾਂ 'ਤੇ ਆਪਣਾ ਗੁੱਸਾ ਕੱਢਿਆ ਹੈ ਜੋ ਉਨ੍ਹਾਂ ਦੀ ਨਿੱਜੀ ਜ਼ਿੰਦਗੀ 'ਚ ਦਖਲਅੰਦਾਜ਼ੀ ਕਰਦੇ ਹਨ।


ਪਹਿਲਾਂ ਵੀ ਕਈ ਵਾਰ ਦੇਖਿਆ ਗਿਆ ਹੈ ਕਿ ਨਰਗਿਸ ਫਾਖਰੀ ਦਾ ਨਾਂਅ ਆਪਣੀਆਂ ਫ਼ਿਲਮਾਂ ਤੋਂ ਜ਼ਿਆਦਾ ਆਪਣੀ ਨਿੱਜੀ ਅਤੇ ਡੇਟਿੰਗ ਲਾਈਫ਼ ਕਾਰਨ ਚਰਚਾ ਦਾ ਵਿਸ਼ਾ ਬਣਿਆ ਹੈ। ਅਜਿਹੇ 'ਚ ਨਰਗਿਸ ਫਾਖਰੀ ਨੇ ਇਸ ਮਾਮਲੇ ਨੂੰ ਲੈ ਕੇ ਚੁੱਪੀ ਤੋੜੀ ਹੈ। ਨਿਊਜ਼18 ਨਾਲ ਗੱਲ ਕਰਦੇ ਹੋਏ ਨਰਗਿਸ ਨੇ ਦੱਸਿਆ ਕਿ ਜੇਕਰ ਲੋਕ ਮੈਨੂੰ ਮੇਰੀ ਨਿੱਜੀ ਜ਼ਿੰਦਗੀ ਬਾਰੇ ਪੁੱਛਦੇ ਹਨ ਤਾਂ ਮੈਨੂੰ ਕੋਈ ਪ੍ਰੇਸ਼ਾਨੀ ਨਹੀਂ ਹੈ ਪਰ ਗੱਲ ਇਹ ਹੈ ਕਿ ਉਹ ਕੰਮ ਤੋਂ ਜ਼ਿਆਦਾ ਨਿੱਜੀ ਜ਼ਿੰਦਗੀ ਨੂੰ ਹਾਈਲਾਈਟ ਕਰਦੇ ਹਨ। ਮੈਨੂੰ ਸਮਝ ਨਹੀਂ ਆਉਂਦੀ ਕਿ ਲੋਕ ਮੇਰੀ ਡੇਟਿੰਗ ਅਤੇ ਨਿੱਜੀ ਜ਼ਿੰਦਗੀ ਬਾਰੇ ਜਾਣਨ ਲਈ ਇੰਨੇ ਉਤਸੁਕ ਕਿਉਂ ਹਨ? ਉਨ੍ਹਾਂ ਨੂੰ ਮੇਰੀ ਜ਼ਿੰਦਗੀ ਦੀ ਫਿਕਰ ਕਰਨਾ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਆਪਣੇ ਕੰਮ 'ਤੇ ਧਿਆਨ ਦੇਣਾ ਚਾਹੀਦਾ ਹੈ।



ਉਨ੍ਹਾਂ ਕਿਹਾ, "ਮੈਂ ਆਪਣੀਆਂ ਫ਼ਿਲਮਾਂ ਲਈ ਜਾਣਿਆ ਜਾਣਾ ਚਾਹੁੰਦਾ ਹਾਂ, ਨਾ ਕਿ ਇਸ ਲਈ ਕਿ ਮੈਂ ਕਿਸ ਨੂੰ ਡੇਟ ਕਰ ਰਹੀ ਹਾਂ ਜਾਂ ਨਹੀਂ। ਜਦੋਂ ਤੱਕ ਮੇਰੇ ਹੱਥ 'ਚ ਰਿੰਗ ਨਹੀਂ ਆ ਜਾਂਦੀ, ਤੁਸੀਂ ਸਮਝ ਲਓ ਕਿ ਮੈਂ ਸਿੰਗਲ ਹਾਂ।" ਦੱਸਣਯੋਗ ਹੈ ਕਿ ਕਈ ਅਖ਼ਬਾਰਾਂ 'ਚ ਅਜਿਹੀਆਂ ਖ਼ਬਰਾਂ ਛਪੀਆਂ ਸਨ ਕਿ ਨਰਗਿਸ ਫਾਖਰੀ ਕਸ਼ਮੀਰ ਦੇ 37 ਸਾਲ ਦੇ ਟੋਨੀ ਬੇਗ ਨੂੰ ਡੇਟ ਕਰ ਰਹੀ ਹੈ। ਅਜਿਹੀ ਖ਼ਬਰ ਨੂੰ ਲੈ ਕੇ ਯਕੀਨਨ ਨਰਗਿਸ ਦਾ ਗੁੱਸਾ ਫੁੱਟਿਆ ਹੈ।



ਨਰਗਿਸ ਫਾਖਰੀ ਨੇ ਸੋਸ਼ਲ ਮੀਡੀਆ 'ਤੇ ਲਗਾਇਆ ਦੋਸ਼


ਨਰਗਿਸ ਫਾਖਰੀ ਨੇ ਆਪਣੀ ਗੱਲ ਜਾਰੀ ਰੱਖਦੇ ਹੋਏ ਦੱਸਿਆ ਹੈ ਕਿ ਮੌਜੂਦਾ ਸਮੇਂ 'ਚ ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਹੈ, ਜਿਸ ਕਾਰਨ ਸਾਡੇ ਵਰਗੇ ਲੋਕਾਂ ਦੀ ਨਿੱਜੀ ਜ਼ਿੰਦਗੀ ਨਿੱਜੀ ਨਹੀਂ ਰਹੀ। ਫ਼ੋਨ ਇਹ ਵੀ ਜਾਣਦਾ ਹੈ ਕਿ ਅਸੀਂ ਕੀ ਸੋਚ ਰਹੇ ਹਾਂ ਜਾਂ ਅਸੀਂ ਕੀ ਚਾਹੁੰਦੇ ਹਾਂ। ਉਹ ਸਾਡੇ ਕੀਸਟ੍ਰੋਕ ਰਿਕਾਰਡ ਕਰਦੇ ਹਨ। ਸੋਸ਼ਲ ਮੀਡੀਆ ਚੰਗੀ ਤਰ੍ਹਾਂ ਜਾਣਦਾ ਹੈ ਕਿ ਅਸੀਂ ਕੀ ਦੇਖਣਾ ਪਸੰਦ ਕਰਦੇ ਹਾਂ। ਅਜਿਹਾ ਲੱਗਦਾ ਹੈ ਕਿ ਸਾਡੀ ਪ੍ਰਾਈਵੇਸੀ ਖ਼ਤਮ ਹੋ ਗਈ ਹੈ ਅਤੇ ਅਸੀਂ ਲਗਭਗ ਨੰਗੇ ਹਾਂ।