ਕੰਗਨਾ ਦੇ ਦਫਤਰ ਨੂੰ ਢਾਹੁਣ 'ਤੇ ਬੀਐਮਸੀ ਦੀ ਕਾਰਵਾਈ 'ਤੇ ਹਿਮਾਂਸ਼ੀ ਖੁਰਾਨਾ ਨੂੰ ਆਇਆ ਗੁੱਸਾ, ਕੀਤਾ ਇਹ ਟਵੀਟ
ਏਬੀਪੀ ਸਾਂਝਾ | 09 Sep 2020 05:59 PM (IST)
ਕੰਗਨਾ ਰਣੌਤ ਦੇ ਦਫਤਰ 'ਚ ਹੋਈ ਭੰਣ ਤੋੜ ਨੂੰ ਲੈ ਕੇ ਹਿਮਾਂਸ਼ੀ ਖੁਰਾਨਾ ਨੇ ਵੀ ਟਵੀਟ ਕੀਤਾ ਹੈ। ਹਿਮਾਂਸ਼ੀ ਦਾ ਟਵੀਟ ਸੋਸ਼ਲ ਮੀਡੀਆ 'ਚੇ ਖੂਬ ਵਾਇਰਲ ਹੋ ਰਿਹਾ ਹੈ।
ਮੁੰਬਈ: ਬੀਐਮਸੀ ਦੇ ਕਰਮਚਾਰੀਆਂ ਨੇ ਗੈਰਕਾਨੂੰਨੀ ਉਸਾਰੀ ਨੂੰ ਲੈ ਕੇ ਕੰਗਨਾ ਰਣੌਤ ਦੇ ਦਫਤਰ ਵਿੱਚ ਭੰਨਤੋੜ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਬੀਐਮਸੀ ਨੂੰ ਕੰਗਨਾ ਰਨੌਤ 'ਤੇ 24 ਘੰਟਿਆਂ ਦੇ ਅੰਦਰ ਦੂਜਾ ਨੋਟਿਸ ਭੇਜਿਆ ਗਿਆ। ਹਿਮਾਂਸ਼ੀ ਖੁਰਾਣਾ ਨੇ ਵੀ ਕੰਗਣਾ ਰਣੌਤ ਦੇ ਦਫਤਰ ਵਿਚ ਹੋਈ ਭੰਨਤੋੜ ਬਾਰੇ ਟਵੀਟ ਕੀਤਾ ਹੈ, ਜੋ ਸੋਸ਼ਲ ਮੀਡੀਆ ‘ਤੇ ਬਹੁਤ ਵਾਇਰਲ ਹੋ ਰਿਹਾ ਹੈ। ਆਪਣੇ ਟਵੀਟ ਵਿੱਚ ਹਿਮਾਂਸ਼ੀ ਨੇ ਕੰਗਨਾ ਦਾ ਸਮਰਥਨ ਕੀਤਾ ਹੈ ਅਤੇ ਨਾਲ ਹੀ ਕਿਹਾ ਹੈ ਕਿ ਮੁੰਬਈ ਵਿੱਚ ਕੀ ਹੋ ਰਿਹਾ ਹੈ। BMC ਨੂੰ ਘੱਟੋ ਘੱਟ ਕੁਝ ਸਮੇਂ ਲਈ ਇੰਤਜ਼ਾਰ ਕਰਨਾ ਚਾਹੀਦਾ ਸੀ। ਸੋਸ਼ਲ ਮੀਡੀਆ ਉਪਭੋਗਤਾ ਹਿਮਾਂਸ਼ੀ ਖੁਰਾਣਾ ਦੇ ਟਵੀਟ 'ਤੇ ਵੀ ਖੂਬ ਟਿੱਪਣੀਆਂ ਕਰ ਰਹੇ ਹਨ। ਕੰਗਨਾ ਰਣੌਤ ਦਾ ਸਮਰਥਨ ਕਰਦਿਆਂ ਹਿਮਾਂਸ਼ੀ ਖੁਰਾਣਾ ਨੇ ਲਿਖਿਆ, "ਮੁੰਬਈ ਵਿਚ ਕੀ ਹੋ ਰਿਹਾ ਹੈ। ਬੀਐਮਸੀ ਨੂੰ ਘੱਟੋ ਘੱਟ ਇੰਤਜ਼ਾਰ ਕਰਨਾ ਚਾਹੀਦਾ ਸੀ। ਲੋਕਤੰਤਰ ਕਿੱਥੇ ਹੈ। ਕਿਸੇ ਦੇ ਸੁਪਨੇ ਦੇ ਘਰ ਜਾਂ ਦਫਤਰ ਨੂੰ ਤੋੜਨਾ ਗਲਤ ਹੈ।" ਦੱਸ ਦਈਏ ਕਿ ਇਸ ਸਾਰੇ ਵਿਵਾਦ ਦਰਮਿਆਨ ਕੰਗਨਾ ਮੁੰਬਈ ਪਹੁੰਚ ਗਈ ਹੈ। ਜਿੱਥੇ ਏਅਰਪੋਰਟ 'ਤੇ ਉਸ ਦੇ ਸਮਰੱਖਕਾਂ ਸਣੇ ਵਿਰੇਧੀਆਂ ਦਾ ਹਜ਼ੁਮ ਨਜ਼ਰ ਆਇਆ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904