Sonakshi Sinha-Zaheer Iqbal Wedding: ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਇਨ੍ਹੀਂ ਦਿਨੀਂ ਆਪਣੇ ਵਿਆਹ ਦੀਆਂ ਖਬਰਾਂ ਨੂੰ ਲੈ ਖੂਬ ਸੁਰਖੀਆਂ ਬਟੋਰ ਰਹੀ ਹੈ। ਉਹ ਆਪਣੇ ਬੁਆਏਫ੍ਰੈਂਡ ਜ਼ਹੀਰ ਇਕਬਾਲ ਨਾਲ ਵਿਆਹ ਕਰੇਗੀ। ਇਸ ਦੌਰਾਨ ਸ਼ਨੀਵਾਰ ਨੂੰ ਰੈਪਰ ਹਨੀ ਸਿੰਘ ਨੇ ਸੋਨਾਕਸ਼ੀ ਅਤੇ ਜ਼ਹੀਰ ਨੂੰ ਵਧਾਈ ਦਿੱਤੀ।


ਹਨੀ ਸਿੰਘ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਆਪਣੀ ਇਕ ਸਟੋਰੀ 'ਚ ਲਿਖਿਆ, ''ਇਕ ਗੀਤ ਦੀ ਸ਼ੂਟਿੰਗ ਦੇ ਚੱਲਦੇ ਮੈਂ ਲੰਡਨ 'ਚ ਰਹਾਂਗਾ ਪਰ ਮੈਂ ਆਪਣੀ ਪਿਆਰੀ ਦੋਸਤ ਸੋਨਾਕਸ਼ੀ ਸਿਨਹਾ ਦੇ ਵਿਆਹ 'ਚ ਸ਼ਾਮਲ ਹੋਣ ਦੀ ਪੂਰੀ ਕੋਸ਼ਿਸ਼ ਕਰਾਂਗਾ।' ਸੋਨਾਕਸ਼ੀ ਨੇ ਮੇਰੇ ਕਰੀਅਰ ਵਿੱਚ ਬਹੁਤ ਮਦਦ ਕੀਤੀ ਹੈ ਅਤੇ ਉਹ ਕਈ ਵਾਰ ਮੇਰੀ ਮਦਦ ਲਈ ਅੱਗੇ ਆਈ ਹੈ। ਸੋਨਾਕਸ਼ੀ ਅਤੇ ਜ਼ਹੀਰ ਨੂੰ ਮੇਰੇ ਵੱਲੋਂ ਸ਼ੁਭਕਾਮਨਾਵਾਂ। ਭੋਲੇਨਾਥ ਉਨ੍ਹਾਂ ਨੂੰ ਆਪਣਾ ਆਸ਼ੀਰਵਾਦ ਦੇਣ। 



ਤੁਹਾਨੂੰ ਦੱਸ ਦੇਈਏ ਕਿ ਸੋਨਾਕਸ਼ੀ ਅਤੇ ਹਨੀ ਸਿੰਘ ਆਖਰੀ ਵਾਰ 'Kalaastar' ਗੀਤ 'ਚ ਇਕੱਠੇ ਨਜ਼ਰ ਆਏ ਸਨ। ਸੋਨਾਕਸ਼ੀ ਅਤੇ ਹਨੀ ਸਿੰਘ ਦੇ ਦੇਸੀ ਕਲਾਕਾਰ ਗੀਤ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਜਿਸ ਤੋਂ ਬਾਅਦ ਉਹ ਆਪਣਾ ਨਵਾਂ ਗੀਤ ਲੈ ਕੇ ਆਏ। ਮੀਡੀਆ ਨੂੰ ਮਿਲੀ ਜਾਣਕਾਰੀ ਮੁਤਾਬਕ ਸੋਨਾਕਸ਼ੀ ਇਸ ਮਹੀਨੇ ਦੀ 23 ਤਰੀਕ ਨੂੰ ਮੁੰਬਈ 'ਚ ਜ਼ਹੀਰ ਨਾਲ ਵਿਆਹ ਕਰੇਗੀ। ਇਸ ਦੌਰਾਨ ਸੋਨਾਕਸ਼ੀ ਅਤੇ ਜ਼ਹੀਰ ਦਾ ਆਡੀਓ ਵੀ ਲੀਕ ਹੋਇਆ ਸੀ।


ਜਿਸ 'ਚ ਉਹ ਆਪਣੇ ਵਿਆਹ ਦਾ ਸੱਦਾ ਦਿੰਦੇ ਸੁਣਾਈ ਦੇ ਰਹੇ ਹਨ। ਲੀਕ ਹੋਏ ਆਡੀਓ ਵਿੱਚ ਜੋੜੇ ਨੇ ਪੁਸ਼ਟੀ ਕੀਤੀ ਹੈ ਕਿ ਉਹ ਵਿਆਹ ਕਰ ਰਹੇ ਹਨ। ਜੋੜੇ ਦੇ ਡਿਜੀਟਲ ਵਿਆਹ ਦਾ ਸੱਦਾ ਇੱਕ ਮੈਗਜ਼ੀਨ ਵਾਂਗ ਹੈ। ਜਿਸ ਵਿੱਚ ਜ਼ਹੀਰ ਅਤੇ ਸੋਨਾਕਸ਼ੀ ਦੀ ਤਸਵੀਰ ਹੈ। ਜ਼ਹੀਰ ਸੋਨਾਕਸ਼ੀ ਦੀ ਗੱਲ੍ਹ 'ਤੇ ਕਿਸ ਕਰਦੇ ਨਜ਼ਰ ਆ ਰਹੇ ਹਨ।


ਦੱਸਿਆ ਜਾ ਰਿਹਾ ਹੈ ਕਿ ਜ਼ਹੀਰ ਅਤੇ ਸੋਨਾਕਸ਼ੀ ਲੰਬੇ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਸਨ ਪਰ ਦੋਵੇਂ ਹੀ ਨੇ ਇਸ ਮਾਮਲੇ 'ਤੇ ਕੁਝ ਵੀ ਕਹਿਣ ਤੋਂ ਬਚੇ। ਹਾਲਾਂਕਿ ਦੋਹਾਂ ਨੇ ਆਪਣੇ ਵਿਆਹ ਦਾ ਜਨਤਕ ਤੌਰ 'ਤੇ ਐਲਾਨ ਨਹੀਂ ਕੀਤਾ। ਸੋਨਾਕਸ਼ੀ ਅਤੇ ਜ਼ਹੀਰ ਨੂੰ ਸਾਲ 2022 ਵਿੱਚ ਰਿਲੀਜ਼ ਹੋਈ ਫਿਲਮ ਡਬਲ ਐਕਸਐਲ ਵਿੱਚ ਇਕੱਠੇ ਦੇਖਿਆ ਗਿਆ ਸੀ। ਹਾਲਾਂਕਿ ਉਨ੍ਹਾਂ ਨੇ ਰਿਸ਼ਤੇ ਨੂੰ ਸਵੀਕਾਰ ਨਹੀਂ ਕੀਤਾ ਹੈ ਪਰ ਉਨ੍ਹਾਂ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ-ਦੂਜੇ ਦੀਆਂ ਕਈ ਤਸਵੀਰਾਂ ਦੇਖੀਆਂ ਜਾ ਸਕਦੀਆਂ ਹਨ।