Sussanne Khan Birthday: ਰਿਤਿਕ ਰੋਸ਼ਨ ਦੀ ਸਾਬਕਾ ਪਤਨੀ ਸੁਜ਼ੈਨ ਖਾਨ ਅੱਜ ਆਪਣਾ 48ਵਾਂ ਜਨਮਦਿਨ ਮਨਾ ਰਹੀ ਹੈ। ਇਸ ਖਾਸ ਮੌਕੇ 'ਤੇ ਉਸ ਦੇ ਬੁਆਏਫ੍ਰੈਂਡ ਅਰਸਲਾਨ ਗੋਨੀ ਨੇ ਸੁਜ਼ੈਨ ਨੂੰ ਖਾਸ ਤਰੀਕੇ ਨਾਲ ਜਨਮਦਿਨ ਦੀ ਵਧਾਈ ਦਿੱਤੀ ਹੈ। ਉਸ ਨੇ ਸੁਜ਼ੈਨ ਨਾਲ ਬਿਤਾਏ ਹਰ ਪਲ ਨੂੰ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ, ਜੋ ਉਸ ਦੇ ਦਿਲ ਦੇ ਬਹੁਤ ਕਰੀਬ ਹੈ।


ਅਰਸਲਾਨ ਨੇ ਇੱਕ ਵਿਸ਼ੇਸ਼ ਨੋਟ ਸਾਂਝਾ ਕੀਤਾ


ਇਸ ਨੂੰ ਸਾਂਝਾ ਕਰਦੇ ਹੋਏ ਅਰਸਲਾਨ ਨੇ ਇੱਕ ਪਿਆਰਾ ਨੋਟ ਵੀ ਲਿਖਿਆ ਹੈ। ਇਸ ਖਾਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ, 'ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਮਾਫੀ ਮੰਗਣਾ ਚਾਹੁੰਦਾ ਹਾਂ ਕਿ ਮੈਂ ਇਸ ਸਮੇਂ ਤੁਹਾਡੇ ਨਾਲ ਨਹੀਂ ਹਾਂ। ਪਰ ਮੈਨੂੰ ਸਾਡੇ ਸਫ਼ਰ ਨੂੰ ਦੇਖ ਕੇ ਆਨੰਦ ਆ ਰਿਹਾ ਹੈ। ਅਸੀਂ ਬਹੁਤ ਕੁਝ ਗੁਆਇਆ ਤਾਂ ਬਹੁਤ ਸਾਰੀਆਂ ਖੂਬਸੂਰਤ ਯਾਦਾਂ ਵੀ ਬਣਾਈਆਂ। ਅਰਸਲਾਨ ਅੱਗੇ ਲਿਖਦਾ ਹੈ ਕਿ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ ਅਤੇ ਵਾਅਦਾ ਕਰਦਾ ਹਾਂ ਕਿ 'ਮੈਂ ਤੁਹਾਨੂੰ ਦੁਨੀਆ ਦੀਆਂ ਸਾਰੀਆਂ ਖੁਸ਼ੀਆਂ ਦੇਵਾਂਗਾ।'






ਰਿਤਿਕ ਰੋਸ਼ਨ ਨੇ ਪ੍ਰਤੀਕਿਰਿਆ ਦਿੱਤੀ


ਇਸ ਪੋਸਟ 'ਤੇ ਸੁਜ਼ੈਨ ਦੇ ਸਾਬਕਾ ਪਤੀ ਰਿਤਿਕ ਰੋਸ਼ਨ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਉਸ ਨੇ ਕਮੈਂਟ 'ਚ ਲਿਖਿਆ ਕਿ 'ਸਵੀਟ, ਜਨਮਦਿਨ ਮੁਬਾਰਕ।’ ਇਸਦੇ ਨਾਲ ਹਾ ਸੁਜ਼ੈਨ ਨੇ ਵੀ ਲਿਖਿਆ, ‘ਮਾਈ ਲਵ, ਮਾਈ ਜਾਨੂ। ਮੈਂ ਦੁਨੀਆ ਦੀ ਸਭ ਤੋਂ ਖੁਸ਼ਕਿਸਮਤ ਔਰਤ ਹਾਂ ਜਿਸਨੇ ਤੁਹਾਨੂੰ ਪਾਇਆ ਹੈ।


ਰਿਤਿਕ ਰੋਸ਼ਨ ਅਤੇ ਸੁਜ਼ੈਨ ਖਾਨ ਦਾ ਵਿਆਹ ਸਾਲ 2004 ਵਿੱਚ ਬਹੁਤ ਧੂਮ-ਧਾਮ ਨਾਲ ਹੋਇਆ ਸੀ। ਪਰ ਕੁਝ ਸਾਲਾਂ ਬਾਅਦ ਹੀ ਦੋਵਾਂ ਵਿਚਾਲੇ ਝਗੜਾ ਸ਼ੁਰੂ ਹੋ ਗਿਆ। ਫਿਰ 14 ਸਾਲ ਇਕੱਠੇ ਰਹਿਣ ਤੋਂ ਬਾਅਦ ਦੋਹਾਂ ਨੇ ਵੱਖ ਹੋਣ ਦਾ ਫੈਸਲਾ ਕੀਤਾ। ਉਨ੍ਹਾਂ ਦੇ ਇਸ ਫੈਸਲੇ ਨੇ ਪੂਰੇ ਦੇਸ਼ ਵਿੱਚ ਖਲਬਲੀ ਮਚਾ ਦਿੱਤੀ ਸੀ। ਮੀਡੀਆ ਰਿਪੋਰਟਾਂ ਮੁਤਾਬਕ ਰਿਤਿਕ ਨੇ ਸੁਜ਼ੈਨ ਤੋਂ ਵੱਖ ਹੋਣ ਲਈ ਕਰੀਬ 380 ਕਰੋੜ ਰੁਪਏ ਗੁਜਾਰੇ ਵਜੋਂ ਦਿੱਤੇ ਸਨ। ਜਿਸ ਤੋਂ ਬਾਅਦ ਇਸ ਤਲਾਕ ਨੂੰ ਬਾਲੀਵੁੱਡ ਇੰਡਸਟਰੀ ਦਾ ਸਭ ਤੋਂ ਮਹਿੰਗਾ ਤਲਾਕ ਕਿਹਾ ਜਾ ਸਕਦਾ ਹੈ। ਹਾਲਾਂਕਿ ਉਨ੍ਹਾਂ ਦੇ ਤਲਾਕ ਦਾ ਅਸਲ ਕਾਰਨ ਕਦੇ ਸਾਹਮਣੇ ਨਹੀਂ ਆਇਆ।