Asia Cup 2022: ਟੀਮ ਇੰਡੀਆ ਅਤੇ ਪਾਕਿਸਤਾਨ (IND vs PAK) ਵਿਚਕਾਰ ਏਸ਼ੀਆ ਕੱਪ 2022 (Asia Cup 2022) ਦਾ ਮਹਾਂ ਮੁਕਾਬਲਾ ਅੱਜ ਖੇਡਿਆ ਜਾਣਾ ਹੈ। ਦੁਬਈ 'ਚ ਹੋਣ ਵਾਲੇ ਭਾਰਤ ਬਨਾਮ ਪਾਕਿਸਤਾਨ ਦੇ ਇਸ ਟੀ-20 ਅੰਤਰਰਾਸ਼ਟਰੀ ਕ੍ਰਿਕਟ ਮੈਚ ਦਾ ਹਰ ਕੋਈ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਇਸ ਦੌਰਾਨ ਅਸੀਂ ਤੁਹਾਨੂੰ ਬਾਲੀਵੁੱਡ ਦੀਆਂ ਉਨ੍ਹਾਂ ਫ਼ਿਲਮਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ 'ਚ ਭਾਰਤੀ ਕ੍ਰਿਕਟ ਟੀਮ ਅਤੇ ਪਾਕਿਸਤਾਨ ਕ੍ਰਿਕਟ ਟੀਮ ਦੇ ਮੈਚਾਂ ਦੀ ਝਲਕ ਦੇਖਣ ਨੂੰ ਮਿਲੀ।


ਬਟਾਲੀਅਨ 609



ਹਿੰਦੀ ਫ਼ਿਲਮ ਬਟਾਲੀਅਨ 609 ਇੱਕ ਅਜਿਹੀ ਕਹਾਣੀ ਨੂੰ ਦਰਸਾਉਂਦੀ ਹੈ, ਜਿਸ 'ਚ ਭਾਰਤੀ ਫੌਜ ਅਤੇ ਪਾਕਿਸਤਾਨੀ ਫੌਜ ਵਿੱਚ ਇੱਕ ਕ੍ਰਿਕਟ ਮੈਚ ਦਿਖਾਇਆ ਗਿਆ ਹੈ। ਇਸ ਫ਼ਿਲਮ 'ਚ ਭਾਰਤ ਬਨਾਮ ਪਾਕਿਸਤਾਨ ਦਾ ਇਹ ਮੈਚ ਦੋਵਾਂ ਦੇਸ਼ਾਂ ਵਿਚਾਲੇ ਵਧਦੀ ਬਹਿਸ ਤੋਂ ਬਾਅਦ ਖੇਡਿਆ ਗਿਆ ਹੈ। ਜਿਸ ਕਾਰਨ ਹਾਰਨ ਵਾਲੀ ਟੀਮ ਦੀ ਫੌਜ ਨੂੰ ਸਰਹੱਦੀ ਸੀਮਾ ਤੋਂ 18 ਕਿਲੋਮੀਟਰ ਪਿੱਛੇ ਹਟਣਾ ਪੈਂਦਾ ਹੈ।


ਡਿਸ਼ੂਮ



ਬਾਲੀਵੁੱਡ ਸੁਪਰਸਟਾਰ ਜੌਨ ਅਬ੍ਰਾਹਮ, ਵਰੁਣ ਧਵਨ ਅਤੇ ਸਾਕਿਬ ਸਲੀਮ ਦੀ ਫਿਲਮ 'ਡਿਸ਼ੂਮ' ਬਹੁਤ ਵਧੀਆ ਫ਼ਿਲਮ ਹੈ। ਅਦਾਕਾਰ ਸਾਕਿਬ ਸਲੀਮ ਨੇ ਇਸ ਫ਼ਿਲਮ 'ਚ ਵਿਰਾਜ ਨਾਂਅ ਦੇ ਭਾਰਤੀ ਕ੍ਰਿਕਟਰ ਦੀ ਭੂਮਿਕਾ ਨਿਭਾਈ ਹੈ। ਫਿਲਮ 'ਚ ਭਾਰਤ ਅਤੇ ਪਾਕਿਸਤਾਨ ਦਾ ਮੈਚ ਵੀ ਦਿਖਾਇਆ ਗਿਆ ਹੈ।


ਕੇਦਾਰਨਾਥ


ਭਾਰਤ ਅਤੇ ਪਾਕਿਸਤਾਨ ਦੇ ਮੈਚ ਦੀ ਝਲਕ ਅਦਾਕਾਰਾ ਸਾਰਾ ਅਲੀ ਖਾਨ ਦੀ ਡੈਬਿਊ ਫਿਲਮ ਕੇਦਾਰਨਾਥ 'ਚ ਵੀ ਦੇਖਣ ਨੂੰ ਮਿਲੀ ਸੀ। ਫ਼ਿਲਮ 'ਚ ਇੱਕ ਦ੍ਰਿਸ਼ ਦਿਖਾਇਆ ਗਿਆ ਹੈ, ਜਦੋਂ ਸਾਰਾ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨਾਲ ਭਾਰਤ ਬਨਾਮ ਪਾਕਿਸਤਾਨ ਮੈਚ ਦੇਖਦੀ ਹੈ।


ਪਿਆਰ ਕਾ ਪੰਚਨਾਮਾ-2



ਬਾਲੀਵੁੱਡ ਅਭਿਨੇਤਾ ਕਾਰਤਿਕ ਆਰੀਅਨ ਦੀ ਫ਼ਿਲਮ ਪਿਆਰ ਕਾ ਪੰਚਨਾਮਾ-2 ਵਿੱਚ ਵੀ ਭਾਰਤ ਅਤੇ ਪਾਕਿਸਤਾਨ ਦੇ ਮੈਚ ਨੂੰ ਦਿਖਾਇਆ ਗਿਆ ਹੈ। ਅਸਲ 'ਚ ਇਸ ਫ਼ਿਲਮ 'ਚ ਕਾਰਤਿਕ ਆਰੀਅਨ ਦੀ ਪ੍ਰੇਮਿਕਾ ਅਦਾਕਾਰਾ ਨੁਸਰਤ ਭਰੂਚਾ ਉਸ ਨੂੰ ਇਹ ਕ੍ਰਿਕਟ ਮੈਚ ਛੱਡ ਕੇ ਡੇਟ 'ਤੇ ਜਾਣ ਲਈ ਕਹਿੰਦੀ ਹੈ।


ਬਜਰੰਗੀ ਭਾਈਜਾਨ


ਹਿੰਦੀ ਸਿਨੇਮਾ ਦੇ ਦਿੱਗਜ ਸਲਮਾਨ ਖਾਨ ਦੀ ਸੁਪਰਹਿੱਟ ਫਿਲਮ ਬਜਰੰਗੀ ਭਾਈਜਾਨ 'ਚ ਭਾਰਤੀ ਕ੍ਰਿਕਟ ਟੀਮ ਅਤੇ ਪਾਕਿਸਤਾਨ ਕ੍ਰਿਕਟ ਟੀਮ ਵਿਚਾਲੇ ਹੋਏ ਮੈਚ ਦੀ ਝਲਕ ਦਿਖਾਈ ਗਈ ਹੈ। ਜਦੋਂ ਫਿਲਮ ਵਿੱਚ ਮੁੰਨੀ ਦਾ ਕਿਰਦਾਰ ਨਿਭਾ ਰਹੀ ਅਦਾਕਾਰਾ ਹਰਸ਼ਾਲੀ ਮਲਹੋਤਰਾ ਪਾਕਿਸਤਾਨ ਦੀ ਜਿੱਤ ਦਾ ਜਸ਼ਨ ਮਨਾਉਂਦੀ ਹੋਈ।


ਕਭੀ ਖੁਸ਼ੀ, ਕਭੀ ਗਮੀ


ਨਿਰਮਾਤਾ ਕਰਨ ਜੌਹਰ ਦੀ ਫਿਲਮ ਕਭੀ ਖੁਸ਼ੀ ਕਭੀ ਗਮ ਨੂੰ ਇਸ ਸੂਚੀ ਤੋਂ ਕਿਵੇਂ ਬਾਹਰ ਰੱਖਿਆ ਜਾ ਸਕਦਾ ਹੈ? ਇਸ ਫਿਲਮ 'ਚ ਬਾਲੀਵੁੱਡ ਅਦਾਕਾਰਾ ਕਾਜੋਲ ਕ੍ਰਿਕਟ ਮੈਚ ਤੋਂ ਬਾਅਦ ਪਾਕਿਸਤਾਨ 'ਤੇ ਭਾਰਤ ਦੀ ਜਿੱਤ ਦਾ ਜਸ਼ਨ ਮਨਾਉਂਦੀ ਨਜ਼ਰ ਆਉਂਦੀ ਹੈ।