Shreyas Iyer Girlfriend: ਬਾਲੀਵੁੱਡ ਅਦਾਕਾਰਾ ਮ੍ਰਿਣਾਲ ਠਾਕੁਰ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਦੱਸ ਦੇਈਏ ਕਿ ਉਹ ਆਪਣੀਆਂ ਡੇਟਿੰਗ ਅਫ਼ਵਾਹਾਂ ਕਾਰਨ ਚਰਚਾ ਵਿੱਚ ਹੈ। ਹਾਲਾਂਕਿ ਮ੍ਰਿਣਾਲ ਨੇ ਹਾਲ ਹੀ ਵਿੱਚ ਆਪਣੇ ਬਾਰੇ ਫੈਲ ਰਹੀਆਂ ਅਫਵਾਹਾਂ ਪ੍ਰਤੀ  ਪ੍ਰਤੀਕਿਰਿਆ ਦਿੱਤੀ ਹੈ, ਜਿਸ ਵਿੱਚ ਉਨ੍ਹਾਂ ਨੇ ਅਜਿਹੀਆਂ ਅਟਕਲਾਂ ਨੂੰ 'ਮੁਫਤ PR' ਕਰਾਰ ਦਿੱਤਾ ਹੈ। ਇਹ ਪ੍ਰਤੀਕਿਰਿਆ ਰੈਡਿਟ 'ਤੇ ਇੱਕ ਵਾਇਰਲ ਪੋਸਟ ਦੇ ਸਾਹਮਣੇ ਆਉਣ ਤੋਂ ਇੱਕ ਦਿਨ ਬਾਅਦ ਆਈ ਹੈ, ਜਿਸ ਵਿੱਚ ਇਹ ਦਾਅਵਾ ਕੀਤਾ ਗਿਆ ਸੀ ਕਿ ਮ੍ਰਿਣਾਲ ਪਿਛਲੇ ਕੁਝ ਮਹੀਨਿਆਂ ਤੋਂ ਕ੍ਰਿਕਟਰ ਸ਼੍ਰੇਅਸ ਅਈਅਰ ਨੂੰ ਡੇਟ ਕਰ ਰਹੀ ਹੈ ਅਤੇ ਉਹ ਇਸ ਰਿਸ਼ਤੇ ਨੂੰ 'ਲੋ-ਪ੍ਰੋਫਾਈਲ' (ਗੁਪਤ) ਰੱਖ ਰਹੇ ਹਨ।

Continues below advertisement

ਮ੍ਰਿਣਾਲ ਠਾਕੁਰ ਨੇ ਸ਼ੇਅਰ ਕੀਤੀ ਇੰਸਟਾਗ੍ਰਾਮ ਸਟੋਰੀ

ਐਤਵਾਰ ਰਾਤ ਨੂੰ, ਮ੍ਰਿਣਾਲ ਠਾਕੁਰ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇੱਕ ਵੀਡੀਓ ਸਾਂਝਾ ਕੀਤਾ, ਜਿਸ ਵਿੱਚ ਉਹ ਆਪਣੀ ਮਾਂ ਤੋਂ ਚੰਪੀ ਕਰਵਾਉਂਦੇ ਹੋਏ ਹੱਸ ਰਹੀ ਹੈ। ਭਾਵੇਂ ਉਨ੍ਹਾਂ ਨੇ ਡੇਟਿੰਗ ਦੀਆਂ ਅਟਕਲਾਂ ਦਾ ਸਿੱਧੇ ਤੌਰ 'ਤੇ ਜ਼ਿਕਰ ਨਹੀਂ ਕੀਤਾ, ਪਰ ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖ ਕੇ ਇਨ੍ਹਾਂ ਅਫਵਾਹਾਂ 'ਤੇ ਚੁਟਕੀ ਲਈ। ਉਨ੍ਹਾਂ ਲਿਖਿਆ, "ਉਹ ਗੱਲਾਂ ਕਰਦੇ ਹਨ ਅਸੀਂ ਹੱਸਦੇ ਹਾਂ। P.S ਅਫਵਾਹਾਂ ਮੁਫਤ PR ਹਨ ਅਤੇ ਮੈਨੂੰ ਮੁਫਤ ਦੀਆਂ ਚੀਜ਼ਾਂ ਪਸੰਦ ਹਨ!"। 

Continues below advertisement

ਮ੍ਰਿਣਾਲ ਦੇ ਇਸ ਤਾਜ਼ਾ ਪੋਸਟ ਤੋਂ ਇਹ ਸੰਕੇਤ ਮਿਲਦਾ ਹੈ ਕਿ ਸ਼੍ਰੇਅਸ ਅਈਅਰ ਨਾਲ ਉਨ੍ਹਾਂ ਦੇ ਡੇਟਿੰਗ ਰਿਸ਼ਤੇ ਦੀਆਂ ਅਫਵਾਹਾਂ ਵਿੱਚ ਕੋਈ ਸੱਚਾਈ ਨਹੀਂ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਮ੍ਰਿਣਾਲ ਡੇਟਿੰਗ ਦੀਆਂ ਅਫਵਾਹਾਂ ਕਾਰਨ ਸੁਰਖੀਆਂ ਵਿੱਚ ਆਈ ਹੋਵੇ। ਕੁਝ ਹਫ਼ਤੇ ਪਹਿਲਾਂ, ਅਦਾਕਾਰ ਧਨੁਸ਼ ਨਾਲ ਉਨ੍ਹਾਂ ਦੇ ਡੇਟਿੰਗ ਰਿਸ਼ਤੇ ਦੀਆਂ ਅਟਕਲਾਂ ਵੀ ਸੋਸ਼ਲ ਮੀਡੀਆ 'ਤੇ ਫੈਲੀਆਂ ਸਨ, ਹਾਲਾਂਕਿ ਕਿਸੇ ਨੇ ਵੀ ਇਸ 'ਤੇ ਪ੍ਰਤੀਕਿਰਿਆ ਨਹੀਂ ਦਿੱਤੀ ਸੀ।

ਵਰਕ ਫਰੰਟ 'ਤੇ, ਮ੍ਰਿਣਾਲ ਆਪਣੀ ਅਗਲੀ ਫਿਲਮ "Hai Jawani Toh Ishq Hona Hai" ਵਿੱਚ ਰੁੱਝੀ ਹੋਈ ਹੈ। ਇਸ ਫਿਲਮ ਵਿੱਚ ਉਨ੍ਹਾਂ ਦੇ ਨਾਲ ਵਰੁਣ ਧਵਨ, ਪੂਜਾ ਹੇਗੜੇ, ਕੁਬਰਾ ਸੈਤ, ਮਨੀਸ਼ ਪਾਲ, ਚੰਕੀ ਪਾਂਡੇ, ਪ੍ਰਣਵ ਚੱਢਾ, ਵਿਜੇ ਰਾਜ਼, ਰਾਜੇਸ਼ ਜੈਸ ਅਤੇ ਚੈਤੰਨਿਆ ਵਿਆਸ ਸਹਿ-ਅਭਿਨੇਤਾ ਹਨ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।