Isha Malviya On Bigg Boss 17: 'ਬਿੱਗ ਬੌਸ 17' ਵਿੱਚ ਜੇਤੂ ਦਾ ਖਿਤਾਬ ਮੁਨੱਵਰ ਫਾਰੂਕੀ ਨੇ ਆਪਣੇ ਨਾਂਅ ਕੀਤਾ। ਹੁਣ ਵਿਜੇਤਾ ਸਮੇਤ ਮੁਕਾਬਲੇਬਾਜ਼ ਸ਼ੋਅ ਤੋਂ ਬਾਹਰ ਆ ਰਹੇ ਹਨ ਅਤੇ ਇੰਟਰਵਿਊ ਦੇ ਰਹੇ ਹਨ ਅਤੇ ਸ਼ੋਅ ਦੇ ਨਾਲ-ਨਾਲ ਹਾਊਸਮੇਟਸ ਬਾਰੇ ਖੁਲਾਸੇ ਕਰ ਰਹੇ ਹਨ। ਹਾਲ ਹੀ 'ਚ ਈਸ਼ਾ ਮਾਲਵੀਆ ਨੇ ਵੀ ਬਿੱਗ ਬੌਸ ਨੂੰ ਲੈ ਕੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ।

Continues below advertisement


ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਨਾਲ ਪੋਡਕਾਸਟ ਦੌਰਾਨ ਗੱਲਬਾਤ ਕਰਦੇ ਹੋਏ, ਈਸ਼ਾ ਮਾਲਵੀਆ ਨੇ ਖੁਲਾਸਾ ਕੀਤਾ ਕਿ 'ਬਿੱਗ ਬੌਸ 17' ਦੇ ਬਾਥਰੂਮ ਵਿੱਚ ਮਾਈਕ ਲਗਾਏ ਗਏ ਹਨ। ਉਸ ਨੇ ਦੱਸਿਆ ਕਿ ਵੀਕੈਂਡ ਕਾ ਵਾਰ 'ਚ ਸਲਮਾਨ ਖਾਨ ਵੱਲੋਂ ਝਿੜਕਣ ਤੋਂ ਬਾਅਦ ਉਹ ਬਾਥਰੂਮ 'ਚ ਬਹੁਤ ਰੋਈ ਅਤੇ ਲੋਕਾਂ ਨੂੰ ਉਸ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ ਸੀ।


'ਬਾਥਰੂਮ ਦੀ ਛੱਤ 'ਤੇ ਇੱਕ ਛੋਟਾ ਮਾਈਕ੍ਰੋਫੋਨ ਹੈ...'


ਈਸ਼ਾ ਨੇ ਕਿਹਾ, 'ਜੇਕਰ ਕੋਈ ਆਪਣਾ ਮਾਈਕ ਲਗਾਏ ਬਿਨਾਂ ਬਾਥਰੂਮ ਜਾਂਦਾ ਹੈ ਤਾਂ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਬਾਥਰੂਮ ਦੀ ਛੱਤ 'ਤੇ ਇਕ ਛੋਟਾ ਮਾਈਕ੍ਰੋਫੋਨ ਹੈ। ਜੇਕਰ ਤੁਸੀਂ ਬਾਥਰੂਮ ਦੇ ਅੰਦਰੋਂ ਗੱਲ ਕਰਦੇ ਹੋ ਜਾਂ ਉੱਥੇ ਰੋਂਦੇ ਹੋਏ ਗੱਲ ਕਰਦੇ ਹੋ, ਤਾਂ ਇਹ ਆਵਾਜ਼ ਨੂੰ ਫੜ ਲੈਂਦਾ ਹੈ। ਇਸ ਤੋਂ ਬਾਅਦ ਈਸ਼ਾ ਨੇ ਵੀਕੈਂਡ ਕਾ ਵਾਰ 'ਚ ਕਰਨ ਜੌਹਰ ਵੱਲੋਂ ਉਸ ਨੂੰ ਝਿੜਕਣ ਅਤੇ ਫਿਰ ਖਾਣੇ ਨੂੰ ਲੈ ਕੇ ਮੁਕਾਬਲਾ ਕਰਨ 'ਤੇ ਟ੍ਰੋਲ ਕਰਨ ਬਾਰੇ ਵੀ ਗੱਲ ਕੀਤੀ।।


ਸ਼ੋਅ 'ਚ ਰੋਈ ਹੁੰਦੀ ਤਾਂ ਟੌਪ 5 'ਚ ਹੁੰਦੀ?


'ਬਿੱਗ ਬੌਸ 17' ਫੇਮ ਨੇ ਕਿਹਾ, 'ਝਿੜਕਾਂ ਪੈ ਗਈਆਂ ਤਾਂ ਪੈ ਗਈਆਂ, ਪਰ ਖਾਣਾ ਤਾਂ ਖਾਓਗੇ, ਨਾ? ਵੀਕੈਂਡ ਕਾ ਵਾਰ ਐਪੀਸੋਡਾਂ ਵਿੱਚ ਆਉਣ ਵਾਲੇ ਖਾਣੇ ਦੇ ਡੱਬਿਆਂ ਵਿੱਚ ਚਾਕਲੇਟ ਪੇਸਟਰੀਆਂ ਹੁੰਦੀਆਂ ਸਨ, ਮੈਂ ਇਸਨੂੰ ਕਿਵੇਂ ਮਿਸ ਕਰ ਸਕਦੀ ਸੀ। ਇਸ ਤੋਂ ਬਾਅਦ ਈਸ਼ਾ ਮਾਲਵੀਆ ਨੇ ਵੀ ਕਿਹਾ ਕਿ ਉਸ ਨੂੰ ਸ਼ੋਅ 'ਚ ਰੋਣਾ ਚਾਹੀਦਾ ਸੀ। ਉਸ ਦੇ ਮੁਤਾਬਕ ਜੇਕਰ ਉਹ ਸ਼ੋਅ 'ਚ ਰੋਈ ਹੁੰਦੀ ਤਾਂ ਉਹ ਵੀ ਟੌਪ 5 'ਚ ਪਹੁੰਚ ਸਕਦੀ ਸੀ।



ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।