Jagdeep Dhankhar-jaya bachchan Controversy: ਸਮਾਜਵਾਦੀ ਪਾਰਟੀ (ਸਪਾ) ਦੀ ਸੰਸਦ ਮੈਂਬਰ ਜਯਾ ਬੱਚਨ ਆਪਣੇ ਬਿਆਨਾ ਦੇ ਚੱਲਦੇ ਅਕਸਰ ਸੁਰਖੀਆਂ ਦਾ ਵਿਸ਼ਾ ਬਣੀ ਰਹਿੰਦੀ ਹੈ। ਅਦਾਕਾਰਾ ਨੂੰ ਅਕਸਰ ਪਾਪਰਾਜ਼ੀ ਉੱਪਰ ਗੁੱਸਾ ਕੱਢਦੇ ਹੋਏ ਵੀ ਵੇਖਿਆ ਜਾਂਦਾ ਹੈ। ਹਾਲ ਹੀ ਵਿੱਚ ਅਦਾਕਾਰਾ ਦੇ ਨਾਂ ਨੂੰ ਲੈ ਕੇ ਰਾਜ ਸਭਾ 'ਚ ਭਾਰੀ ਹੰਗਾਮਾ ਹੋਇਆ ਸੀ। ਜਯਾ ਬੱਚਨ ਨੇ ਆਪਣੇ ਨਾਂ ਨਾਲ ਅਮਿਤਾਭ ਜੋੜਨ 'ਤੇ ਇਤਰਾਜ਼ ਪ੍ਰਗਟਾਇਆ ਸੀ ਅਤੇ ਇਸਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ। ਹਾਲਾਂਕਿ ਇਸ ਵਿਚਾਲੇ ਹੁਣ ਇੱਕ ਵਿਵਾਦ ਫਿਰ ਸੰਸਦ ਵਿੱਚ ਭੱਖਦੇ ਹੋਏ ਨਜ਼ਰ ਆ ਰਿਹਾ ਹੈ।



ਦਰਅਸਲ, ਸੰਸਦ ਮੈਂਬਰ ਜਯਾ ਬੱਚਨ ਨੇ ਚੇਅਰਮੈਨ ਜਗਦੀਪ ਧਨਖੜ ਨੂੰ ਕਿਹਾ ਕਿ ਮੈਂ ਇੱਕ ਕਲਾਕਾਰ ਹਾਂ। ਮੈਂ ਬਾੱਡੀ ਲੈਗੁਏਜ਼ ਸਮਝਦੀ ਹਾਂ। ਮੈਂ ਐਕਸਪ੍ਰੈਸ਼ਨ ਨੂੰ ਸਮਝਦੀ ਹਾਂ... ਸਰ, ਕਿਰਪਾ ਕਰਕੇ ਮੈਨੂੰ ਮਾਫ਼ ਕਰੋ, ਪਰ ਤੁਹਾਡਾ ਸੁਰ (Tone) ਠੀਕ ਨਹੀਂ ਹੈ। ਜਯਾ ਬੱਚਨ ਦੀ ਟਿੱਪਣੀ 'ਤੇ ਸਖ਼ਤ ਇਤਰਾਜ਼ ਪ੍ਰਗਟ ਕਰਦੇ ਹੋਏ ਚੈਅਰਮੈਨ ਨੇ ਕਿਹਾ ਕਿ ਤੁਸੀ ਬੈਠ ਜਾਓ। ਸੱਤਾਧਾਰੀ ਪਾਰਟੀ ਨੇ ਜਦੋਂ ਇਸ ਮਾਮਲੇ 'ਤੇ ਸ਼ੋਰ ਮਚਾਇਆ ਤਾਂ ਧਨਖੜ ਨੇ ਕਿਹਾ, 'ਮੈਨੂੰ ਪਤਾ ਹੈ ਕਿ ਇਸ ਨਾਲ ਕਿਵੇਂ ਨਜਿੱਠਣਾ ਹੈ।' ਉਨ੍ਹਾਂ ਨੇ ਕਿਹਾ, 'ਜਯਾ ਜੀ, ਤੁਸੀਂ ਬਹੁਤ ਮਾਣ ਪ੍ਰਾਪਤ ਕੀਤਾ ਹੈ। ਤੁਸੀਂ ਜਾਣਦੇ ਹੋ ਕਿ ਇੱਕ ਅਭਿਨੇਤਾ ਇੱਕ ਨਿਰਦੇਸ਼ਕ ਦਾ ਵਿਸ਼ਾ ਹੁੰਦਾ ਹੈ। ਤੁਸੀਂ ਉਹ ਨਹੀਂ ਦੇਖ ਸਕਦੇ ਜੋ ਮੈਂ ਇੱਥੋਂ ਦੇਖ ਰਿਹਾ ਹਾਂ। ਮੇਰੀ ਸੁਰ, ਮੇਰੀ ਬੋਲੀ, ਮੇਰੇ ਸੁਭਾਅ ਦੀ ਚਰਚਾ ਹੋ ਰਹੀ ਹੈ। ਪਰ ਮੈਂ ਕਿਸੇ ਹੋਰ ਦੀ ਸਕ੍ਰਿਪਟ ਦਾ ਪਾਲਣ ਨਹੀਂ ਕਰਦਾ, ਮੇਰੀ ਆਪਣੀ ਸਕ੍ਰਿਪਟ ਹੈ।






 


ਚੇਅਰਮੈਨ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਮੈਂ ਇਹ ਸਭ ਬਰਦਾਸ਼ਤ ਨਹੀਂ ਕਰਾਂਗਾ। ਇਸ ਤੋਂ ਬਾਅਦ ਪਾਰਟੀ ਅਤੇ ਵਿਰੋਧੀ ਧਿਰ ਦੋਵਾਂ ਵੱਲੋਂ ਜ਼ਬਰਦਸਤ ਹੰਗਾਮਾ ਹੋਇਆ ਅਤੇ ਨਾਰਾਜ਼ ਵਿਰੋਧੀ ਧਿਰ ਨੇ ਸਦਨ ਦਾ ਬਾਈਕਾਟ ਕਰ ਦਿੱਤਾ। ਸਦਨ ਵਿੱਚ ਵਿਰੋਧੀ ਧਿਰ ਦੇ ਕਈ ਮੈਂਬਰ ਮੰਗ ਕਰ ਰਹੇ ਸਨ ਕਿ ਵਿਰੋਧੀ ਧਿਰ ਨੂੰ ਬੋਲਣ ਦਾ ਮੌਕਾ ਦਿੱਤਾ ਜਾਵੇ। ਸਦਨ ਦੇ ਬਾਹਰ ਇਸ ਮੁੱਦੇ 'ਤੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਸਪਾ ਸੰਸਦ ਜਯਾ ਬੱਚਨ ਨੇ ਕਿਹਾ, "ਮੈਂ ਸਪੀਕਰ ਦੇ ਲਹਿਜੇ (Tone) 'ਤੇ ਇਤਰਾਜ਼ ਜਤਾਇਆ ਹੈ। ਅਸੀਂ ਸਕੂਲੀ ਬੱਚੇ ਨਹੀਂ ਹਾਂ। ਅਸੀਂ ਸਾਰੇ ਬਜ਼ੁਰਗ ਹਾਂ, ਖਾਸ ਕਰਕੇ ਜਦੋਂ ਵਿਰੋਧੀ ਧਿਰ ਦੇ ਨੇਤਾ (ਮਲਿਕਾਰਜੁਨ ਖੜਗੇ) ਬੋਲਣ ਲਈ ਖੜ੍ਹੇ ਹੋਏ ਤਾਂ ਉਨ੍ਹਾਂ ਨੇ ਮਾਈਕ ਬੰਦ ਕਰ ਦਿੱਤਾ। ਤੁਸੀਂ ਇਸ ਤਰ੍ਹਾਂ ਕਿਵੇਂ ਕਰ ਸਕਦੇ ਹੋ। ਇਹ ਪਰੰਪਰਾ ਦੇ ਖਿਲਾਫ ਹੈ। ਜੇਤਰ ਤੁਸੀ ਉਨ੍ਹਾਂ ਨੂੰ ਬੋਲਣ ਨਹੀਂ ਦਿਓਗੇ, ਤਾਂ ਅਸੀ ਕੀ ਕਰਨ ਆਏ ਹਾਂ।ਉਹ ਹਮੇਸ਼ਾ ਗੈਰ-ਸੰਸਦੀ ਸ਼ਬਦਾਂ ਦੀ ਵਰਤੋਂ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਮੈਨੂੰ ਪਰਵਾਹ ਨਹੀਂ ਹੈ ਕਿ ਤੁਸੀਂ ਇੱਕ ਸੈਲੀਬ੍ਰਿਟੀ ਹੋ... ਇਹ ਔਰਤਾਂ ਦਾ ਅਪਮਾਨ ਹੈ। ਮੈਂ ਮੁਆਫੀ ਚਾਹੁੰਦੀ ਹਾਂ।"


ਸੋਮਵਾਰ ਨੂੰ ਵੀ ਨਾਮ ਨੂੰ ਲੈ ਕੇ ਹੰਗਾਮਾ ਹੋਇਆ


ਜਯਾ ਬੱਚਨ ਨੇ ਸੋਮਵਾਰ ਨੂੰ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਵੱਲੋਂ ਸਦਨ 'ਚ ਆਪਣਾ ਪੂਰਾ ਨਾਂ ਬੁਲਾਉਣ 'ਤੇ ਵੀ ਇਤਰਾਜ਼ ਜਤਾਇਆ ਸੀ। ਉਨ੍ਹਾਂ ਨੇ ਰਾਜ ਸਭਾ ਦੇ ਚੇਅਰਮੈਨ ਨੂੰ ਕਿਹਾ ਸੀ ਕਿ ਮੈਂ ਆਪਣੇ ਨਾਂ, ਆਪਣੇ ਪਤੀ ਦੇ ਨਾਂ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ 'ਤੇ ਮਾਣ ਮਹਿਸੂਸ ਕਰਦੀ ਹਾਂ। ਇਹ ਇੱਕ ਨਵਾਂ ਡਰਾਮਾ ਹੈ ਜੋ ਤੁਹਾਡੇ ਸਾਰਿਆਂ ਵੱਲੋਂ ਸ਼ੁਰੂ ਕੀਤਾ ਗਿਆ ਹੈ। ਅਜਿਹਾ ਪਹਿਲਾਂ ਨਹੀਂ ਹੁੰਦਾ ਸੀ। ਇਸ ਦੇ ਜਵਾਬ ਵਿੱਚ ਮੀਤ ਪ੍ਰਧਾਨ ਨੇ ਕਿਹਾ ਕਿ ਚੋਣ ਸਰਟੀਫਿਕੇਟ ’ਤੇ ਲਿਖਿਆ ਨਾਮ ਬਦਲਣ ਦੀ ਵਿਵਸਥਾ ਹੈ। ਉਨ੍ਹਾਂ ਕਿਹਾ ਕਿ ਅਮਿਤਾਭ ਬੱਚਨ ਦੀ ਇਸ ਉਪਲਬਧੀ 'ਤੇ ਪੂਰੇ ਦੇਸ਼ ਨੂੰ ਮਾਣ ਹੈ। ਹਾਲਾਂਕਿ, ਚੋਣ ਸਰਟੀਫਿਕੇਟ ਵਿੱਚ ਲਿਖਿਆ ਨਾਮ ਹੀ ਵਰਤਿਆ ਜਾਂਦਾ ਹੈ ਅਤੇ ਤੁਸੀਂ ਆਪਣਾ ਨਾਮ ਬਦਲ ਸਕਦੇ ਹੋ, ਇਸ ਲਈ ਇੱਕ ਵਿਵਸਥਾ ਹੈ।



ਇਸ ਦੌਰਾਨ ਸਪਾ ਸਾਂਸਦ ਨੇ ਇਹ ਸਵਾਲ ਵੀ ਚੁੱਕਿਆ ਕਿ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨੇ ਆਪਣੇ ਨਾਂ ਪਿੱਛੇ ਆਪਣੀ ਪਤਨੀ ਦਾ ਨਾਂ ਕਿਉਂ ਨਹੀਂ ਜੋੜਿਆ। ਉਹਨਾਂ ਨੂੰ ਜੋੜਿਆ ਜਾਣਾ ਚਾਹੀਦਾ ਹੈ। ਇਸ 'ਤੇ ਖੱਟਰ ਨੇ ਵਿਅੰਗਮਈ ਲਹਿਜੇ 'ਚ ਕਿਹਾ ਕਿ ਜਿੱਥੋਂ ਤੱਕ ਮੇਰੀ ਪਤਨੀ ਦੇ ਨਾਂ ਦੀ ਗੱਲ ਹੈ, ਇਹ ਇਸ ਜ਼ਿੰਦਗੀ 'ਚ ਸੰਭਵ ਨਹੀਂ ਹੈ। ਇਸ ਦੇ ਲਈ ਸਾਨੂੰ ਅਗਲੇ ਜਨਮ ਤੱਕ ਉਡੀਕ ਕਰਨੀ ਪਵੇਗੀ।