KRK Tweet On Hindu-Muslims: ਬਾਲੀਵੁੱਡ 'ਚ ਆਪਣੇ ਆਪ ਨੂੰ ਆਲੋਚਕ ਕਹਾਉਣ ਵਾਲੇ ਕਮਾਲ ਰਾਸ਼ਿਦ ਖਾਨ ਆਪਣੇ ਫਿਲਮੀ ਰਿਵਿਊ ਅਤੇ ਬੇਬਾਕ ਅੰਦਾਜ਼ ਕਾਰਨ ਹਮੇਸ਼ਾ ਸੁਰਖੀਆਂ 'ਚ ਰਹਿੰਦੇ ਹਨ। ਅਕਸਰ ਉਨ੍ਹਾਂ ਨੂੰ ਆਪਣੇ ਬਿਆਨਾਂ ਲਈ ਟ੍ਰੋਲ ਵੀ ਕੀਤਾ ਜਾਂਦਾ ਹੈ ਪਰ ਕੇਆਰਕੇ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ। ਹਾਲ ਹੀ ਵਿੱਚ, ਕਮਾਲ ਰਾਸ਼ਿਦ ਖਾਨ ਉਰਫ ਕੇਆਰਕੇ ਨੇ ਖੁਦ ਇੱਕ ਮੁਸਲਮਾਨ ਹੋਣ ਦੇ ਨਾਤੇ ਆਪਣੇ ਟਵੀਟ ਰਾਹੀਂ ਮੁਸਲਮਾਨਾਂ ਨੂੰ ਧਰਮ ਪਰਿਵਰਤਨ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਮੁਸਲਮਾਨ ਸੁਰੱਖਿਅਤ ਨਹੀਂ ਹਨ। ਇੱਕ ਹੋਰ ਆਲੋਚਕ ਉਮਰ ਸੰਧੂ ਨੇ ਵੀ ਅਜਿਹਾ ਹੀ ਟਵੀਟ ਕੀਤਾ ਹੈ।


ਕੇਆਰਕੇ ਨੇ ਮੁਸਲਮਾਨਾਂ ਨੂੰ ਧਰਮ ਪਰਿਵਰਤਨ ਦੀ ਸਲਾਹ ਦਿੱਤੀ


ਕੇਆਰਕੇ ਨੇ ਆਪਣੇ ਟਵੀਟ ਵਿੱਚ ਲਿਖਿਆ, “ਮੈਂ ਭਾਰਤ ਦੇ ਸਾਰੇ ਮੁਸਲਮਾਨਾਂ ਨੂੰ ਸਲਾਹ ਦਿੰਦਾ ਹਾਂ ਉਹ ਧਰਮ ਪਰਿਵਰਤਨ ਕਰਕੇ ਹਿੰਦੂ ਬਣ ਜਾਣ ਕਿਉਂਕਿ ਤੁਹਾਡੇ ਪਰਿਵਾਰ ਅਤੇ ਬੱਚਿਆਂ ਦੀ ਜ਼ਿੰਦਗੀ ਕਿਸੇ ਵੀ ਧਰਮ ਤੋਂ ਵੱਧ ਜ਼ਰੂਰੀ ਹੈ। ਅਰਬ ਲਈ ਅਸੀਂ ਭਾਰਤੀ ਮੁਸਲਮਾਨਾਂ ਨੇ ਧਰਮ ਪਰਿਵਰਤਨ ਕੀਤਾ ਅਤੇ ਹੁਣ ਅਰਬ ਦੇਸ਼ ਇਸਲਾਮ ਦੀ ਰੱਖਿਆ ਕਰਨ ਦੇ ਯੋਗ ਨਹੀਂ ਹਨ। ਇਸ ਲਈ ਆਪਣੇ ਪਰਿਵਾਰ ਨੂੰ ਬਚਾਉਣ ਲਈ ਦੁਬਾਰਾ ਧਰਮ ਪਰਿਵਰਤਨ ਕਰਨਾ ਕੋਈ ਗਲਤ ਗੱਲ ਨਹੀਂ ਹੈ।






 


ਭਾਰਤ 'ਚ ਮੁਸਲਮਾਨ ਨਹੀਂ ਸੁਰੱਖਿਅਤ


ਦੂਜੇ ਪਾਸੇ ਇੱਕ ਹੋਰ ਸਵੈ-ਘੋਸ਼ਿਤ ਫਿਲਮ ਆਲੋਚਕ ਉਮੈਰ ਸੰਧੂ ਨੇ ਵੀ ਇਸਲਾਮ ਧਰਮ ਪਰਿਵਰਤਨ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ। ਉਮਰ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਇੱਕ ਪੋਸਟ ਵਿੱਚ ਲਿਖਿਆ, "ਭਾਰਤੀ ਮੁਸਲਮਾਨਾਂ ਨੂੰ ਬੰਗਲਾਦੇਸ਼, ਨੇਪਾਲ ਅਤੇ ਭੂਟਾਨ ਜਾਣਾ ਚਾਹੀਦਾ ਹੈ। ਭਾਰਤ ਹੁਣ ਉਨ੍ਹਾਂ ਲਈ ਸੁਰੱਖਿਅਤ ਨਹੀਂ ਹੈ। ਇਹ ਉਨ੍ਹਾਂ ਲਈ "ਨਰਕ" ਹੈ। ਹਿੰਦੂਆਂ ਨੂੰ ਮਨੁੱਖਤਾ ਸਿੱਖਣੀ ਚਾਹੀਦੀ ਹੈ।"






ਫਿਲਹਾਲ ਕਮਾਲ ਆਰ ਖਾਨ ਅਤੇ ਉਮੈਰ ਸੰਧੂ ਦੇ ਇਹ ਟਵੀਟ ਕਾਫੀ ਵਾਇਰਲ ਹੋ ਰਹੇ ਹਨ। ਕਈ ਯੂਜ਼ਰਸ ਨੇ ਉਨ੍ਹਾਂ ਦੀ ਆਲੋਚਨਾ ਕੀਤੀ ਹੈ। ਕਈਆਂ ਨੇ ਕਿਹਾ ਕਿ ਕੇਆਰਕੇ ਨੂੰ ਕੁਝ ਸ਼ਰਮ ਹੋਣੀ ਚਾਹੀਦੀ ਹੈ। ਵੈਸੇ, ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਮਲ ਆਰ ਖਾਨ ਅਤੇ ਉਮਰ ਸੰਧੂ ਨੇ ਵਿਵਾਦਿਤ ਟਵੀਟ ਕੀਤੇ ਹਨ। ਇਸ ਤੋਂ ਪਹਿਲਾਂ ਵੀ ਉਹ ਕਈ ਵਾਰ ਸੋਸ਼ਲ ਮੀਡੀਆ 'ਤੇ ਅਜਿਹੇ ਬਿਆਨ ਦੇ ਚੁੱਕੇ ਹਨ।