Kangana ranaut news: ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਬਾਅਦ ਤੋਂ ਹੀ ਚਰਚਾਵਾਂ ਤੇਜ਼ ਹੋ ਗਈਆਂ ਹਨ। ਭਾਜਪਾ ਅਦਾਕਾਰਾ ਕੰਗਨਾ ਰਣੌਤ ਨੂੰ ਹਿਮਾਚਲ ਤੋਂ ਟਿਕਟ ਦੇ ਸਕਦੀ ਹੈ। ਉਨ੍ਹਾਂ ਨੂੰ ਹਿਮਾਚਲ ਦੀ ਮੰਡੀ ਸੀਟ ਤੋਂ ਟਿਕਟ ਦਿੱਤੀ ਜਾ ਸਕਦੀ ਹੈ। ਕੰਗਨਾ ਨੇ ਵੀ ਚੋਣ ਲੜਨ ਦੀ ਇੱਛਾ ਜ਼ਾਹਰ ਕੀਤੀ ਹੈ।
ਉਨ੍ਹਾਂ ਨੂੰ ਮੰਡੀ ਤੋਂ ਟਿਕਟ ਦੇਣ ਦੇ ਮਜ਼ਬੂਤ ਦਾਅਵੇਦਾਰਾਂ ਵਿੱਚ ਗਿਣਿਆ ਜਾ ਰਿਹਾ ਹੈ। ਭਾਜਪਾ ਨੇ ਹਿਮਾਚਲ ਪ੍ਰਦੇਸ਼ ਦੀਆਂ ਚਾਰ ਵਿੱਚੋਂ ਦੋ ਸੀਟਾਂ 'ਤੇ ਉਮੀਦਵਾਰ ਖੜ੍ਹੇ ਕੀਤੇ ਹਨ। ਦੋ ਸੀਟਾਂ ਕਾਂਗੜਾ ਅਤੇ ਮੰਡੀ ਦੀਆਂ ਬਚੀਆਂ ਹਨ। ਸੂਤਰਾਂ ਮੁਤਾਬਕ ਕੰਗਨਾ ਰਣੌਤ ਦਾ ਨਾਂ ਵੀ ਉਨ੍ਹਾਂ ਨਾਵਾਂ 'ਚ ਸ਼ਾਮਲ ਹੈ, ਜਿਨ੍ਹਾਂ 'ਤੇ ਭਾਜਪਾ ਮੰਡੀ ਸੀਟ ਤੋਂ ਉਮੀਦਵਾਰੀ ਲਈ ਵਿਚਾਰ ਕਰ ਰਹੀ ਹੈ।
ਦੱਸ ਦਈਏ ਕਿ ਹੁਣ ਤੱਕ ਭਾਜਪਾ ਨੇ ਦੋ ਸੂਚੀਆਂ ਜਾਰੀ ਕਰਕੇ 267 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ। ਤੀਜੀ ਸੂਚੀ ਵੀ ਜਲਦੀ ਆ ਸਕਦੀ ਹੈ। ਇਸ ਦੀ ਤਰੀਕ 20-21 ਮਾਰਚ ਦੱਸੀ ਜਾ ਰਹੀ ਹੈ। ਇਨ੍ਹਾਂ 'ਚ ਕੰਗਨਾ ਰਣੌਤ ਦਾ ਨਾਂ ਵੀ ਆ ਸਕਦਾ ਹੈ।
ਇਹ ਵੀ ਪੜ੍ਹੋ: Punjab news: ਭਲਕੇ ਮੁਕਤਸਰ ਦੀ ਮਾਣਯੋਗ ਅਦਾਲਤ 'ਚ ਪੇਸ਼ ਹੋ ਸਕਦੇ ਮੁੱਖ ਮੰਤਰੀ ਭਗਵੰਤ ਮਾਨ, ਜਾਣੋ ਪੂਰਾ ਮਾਮਲਾ
ਚੋਣਾਂ ਨੂੰ ਲੈ ਕੇ ABP ਨਿਊਜ਼ ਨੇ ਕੁਝ ਦਿਨ ਪਹਿਲਾਂ ਕੰਗਨਾ ਨਾਲ ਗੱਲਬਾਤ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ, ''ਮੈਂ ਪਾਰਟੀ (ਭਾਜਪਾ) ਦੀ ਬੁਲਾਰਾ ਨਹੀਂ ਹਾਂ। ਇਹ ਐਲਾਨ ਕਰਨ ਲਈ ਇਹ ਸਹੀ ਥਾਂ ਅਤੇ ਸਮਾਂ ਨਹੀਂ ਹੈ... ਅਤੇ ਜੇਕਰ ਅਜਿਹਾ ਕੁਝ ਹੁੰਦਾ ਹੈ ਤਾਂ ਪਾਰਟੀ ਵੱਲੋਂ ਆਪਣੇ ਹਿਸਾਬ ਨਾਲ ਸਹੀ ਸਮੇਂ ਅਤੇ ਸਹੀ ਥਾਂ ‘ਤੇ ਐਲਾਨ ਕੀਤਾ ਜਾਵੇਗਾ।" ਭਾਜਪਾ ਦੀ ਟਿਕਟ ‘ਤੇ ਚੋਣ ਲੜਨ ਦੀ ਗੱਲ ‘ਤੇ ਕੰਗਨਾ ਰਣੌਤ ਨੇ ਇਨਕਾਰ ਨਹੀਂ ਕੀਤਾ ਹੈ।
ਕੰਗਨਾ ਰਣੌਤ ਮੂਲ ਰੂਪ ਤੋਂ ਮੰਡੀ ਜ਼ਿਲ੍ਹੇ ਦੀ ਰਹਿਣ ਵਾਲੀ ਹੈ। ਉਹ ਰਾਜਪੂਤ ਭਾਈਚਾਰੇ ਤੋਂ ਆਉਂਦੀ ਹੈ। ਮੰਡੀ ਵਿੱਚ ਰਾਜਪੂਤ ਭਾਈਚਾਰੇ ਦੇ ਵੋਟਰਾਂ ਦੀ ਚੰਗੀ ਗਿਣਤੀ ਹੈ। ਮੰਡੀ ਵਿੱਚ ਅਨੁਸੂਚਿਤ ਜਾਤੀ ਦੇ ਵੋਟਰ ਵੀ ਕਾਫ਼ੀ ਗਿਣਤੀ ਵਿੱਚ ਹਨ, ਜੋ ਭਾਜਪਾ ਦੇ ਸਮਰਥਕ ਮੰਨੇ ਜਾਂਦੇ ਹਨ। ਵੋਟਾਂ ਦੇ ਇਸ ਸਮੀਕਰਨ ਦਾ ਭਾਜਪਾ ਨੂੰ ਫਾਇਦਾ ਹੋ ਸਕਦਾ ਹੈ।
ਇਹ ਵੀ ਪੜ੍ਹੋ: The Great Khali in Huma Qureshi Show: ਕਾਮੇਡੀਅਨ ਨੇ ਉਡਾਇਆ ਮਜ਼ਾਕ, ਤਾਂ ਸ਼ੋਅ ਵਿਚਾਲੇ ਖਲੀ ਨੇ ਬਰਪਾ ਦਿੱਤਾ ਕਹਿਰ!