Kangana Ranaut Beef Row: ਭਾਜਪਾ ਦੀ ਮੰਡੀ ਸੀਟ ਤੋਂ ਲੋਕ ਸਭਾ ਉਮੀਦਵਾਰ ਅਤੇ ਅਦਾਕਾਰਾ ਕੰਗਨਾ ਰਣੌਤ ਇਨ੍ਹੀਂ ਦਿਨੀਂ 'ਬੀਫ' ਖਾਣ ਦੇ ਵਿਵਾਦ ਨੂੰ ਲੈ ਕੇ ਸੁਰਖੀਆਂ 'ਚ ਹੈ। ਹੁਣ ਕੰਗਨਾ ਰਣੌਤ ਨੇ ਕਿਹਾ ਹੈ ਕਿ, 'ਮੈਂ ਕਦੇ ਵੀ ਬੀਫ ਨਹੀਂ ਖਾਧਾ ਅਤੇ ਨਾ ਹੀ ਕਿਸੇ ਤਰ੍ਹਾਂ ਦੇ ਰੈੱਡ ਮੀਟ ਦਾ ਸੇਵਨ ਕੀਤਾ ਹੈ।' ਕੰਗਨਾ ਆਪਣੇ ਇਸ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਹੋਰ ਵੀ ਟ੍ਰੋਲ ਹੋ ਰਹੀ ਹੈ।


ਬੀਫ ਵਿਵਾਦ 'ਤੇ ਸਪੱਸ਼ਟੀਕਰਨ ਦਿੰਦੇ ਹੋਏ ਬੋਲੀ ਕੰਗਨਾ...


ਕੰਗਨਾ ਰਣੌਤ ਨੇ 08 ਅਪ੍ਰੈਲ ਨੂੰ ਟਵੀਟ ਕਰਦੇ ਹੋਏ ਕਿਹਾ, 'ਮੈਂ ਬੀਫ ਜਾਂ ਕਿਸੇ ਹੋਰ ਕਿਸਮ ਦਾ ਰੈੱਡ ਮੀਟ ਨਹੀਂ ਖਾਂਦੀ... ਇਹ ਸ਼ਰਮਨਾਕ ਹੈ ਕਿ ਮੇਰੇ ਬਾਰੇ ਵਿੱਚ ਪੂਰੀ ਤਰ੍ਹਾਂ ਬੇਬੁਨਿਆਦ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਮੈਂ ਦਹਾਕਿਆਂ ਤੋਂ ਯੋਗਿਕ ਅਤੇ ਆਯੁਰਵੈਦਿਕ ਜੀਵਨ ਸ਼ੈਲੀ ਦੀ ਵਕਾਲਤ ਅਤੇ ਪ੍ਰਚਾਰ ਕਰ ਰਹੀ ਹਾਂ…. ਅਜਿਹੀਆਂ ਚਾਲਾਂ ਮੇਰੇ ਵਿਰੁੱਧ ਕੰਮ ਨਹੀਂ ਕਰਨਗੀਆਂ ਅਤੇ ਨਾ ਹੀ ਮੇਰਾ ਅਕਸ਼ ਖਰਾਬ ਹੋਵੇਗਾ। ਮੇਰੇ ਲੋਕ ਮੈਨੂੰ ਜਾਣਦੇ ਹਨ ਕਿ ਮੈਂ ਮਾਣਮੱਤਾ ਹਿੰਦੂ ਹਾਂ ਅਤੇ ਕੋਈ ਵੀ ਚੀਜ਼ ਉਨ੍ਹਾਂ ਨੂੰ ਕਦੇ ਵੀ ਗੁੰਮਰਾਹ ਨਹੀਂ ਕਰ ਸਕਦੀ, ਜੈ ਸ਼੍ਰੀ ਰਾਮ।






ਪੁਰਾਣੇ ਟਵੀਟ ਨੇ ਵਧਾਈਆਂ ਕੰਗਨਾ ਦੀਆਂ ਮੁਸ਼ਕਿਲਾਂ, 


ਯੂਜ਼ਰਸ ਨੇ ਕਿਹਾ- 'ਝੂਠ ਨਾ ਬੋਲੋ...' ਕੰਗਨਾ ਰਣੌਤ ਨੇ ਜਿਵੇਂ ਹੀ ਬੀਫ ਵਿਵਾਦ 'ਤੇ ਸਪੱਸ਼ਟੀਕਰਨ ਦਿੱਤਾ ਤਾਂ ਸੋਸ਼ਲ ਮੀਡੀਆ ਯੂਜ਼ਰਸ ਨੇ ਉਨ੍ਹਾਂ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਕੰਗਨਾ ਰਣੌਤ ਦੇ ਬੀਫ ਟਵੀਟ ਦੇ ਹੇਠਾਂ ਕਈ ਲੋਕਾਂ ਨੇ ਪੁਰਾਣੇ ਬੀਫ ਟਵੀਟ ਨੂੰ ਸ਼ੇਅਰ ਕੀਤਾ ਹੈ। ਇਕ ਯੂਜ਼ਰ ਨੇ ਕੰਗਨਾ ਦਾ ਪੁਰਾਣਾ ਟਵੀਟ ਸ਼ੇਅਰ ਕਰਦੇ ਹੋਏ ਲਿਖਿਆ, 'ਤੁਸੀਂ ਝੂਠੇ ਹੋ।' ਤੁਹਾਡੇ ਬੀਫ ਖਾਣ ਦਾ ਸਬੂਤ ਇਹ ਰਿਹਾ।


ਇੱਕ ਹੋਰ ਯੂਜ਼ਰ ਨੇ ਲਿਖਿਆ, ''ਝੂਠਾ! ਦੱਸੋ ਤੁਸੀਂ ਕੁਝ ਸਾਲ ਪਹਿਲਾਂ ਬੀਫ ਦਾ ਖੁੱਲ੍ਹ ਕੇ ਸਮਰਥਨ ਕਿਵੇਂ ਕਰ ਰਹੇ ਸੀ। ਬੀਫ ਖਾਣ ਵਾਲਿਆਂ ਅਤੇ ਸਮਰਥਕਾਂ ਨੂੰ ਹਿਮਾਚਲ ਦੀ ਪਵਿੱਤਰ ਧਰਤੀ ਤੋਂ ਦੂਰ ਰਹਿਣਾ ਚਾਹੀਦਾ ਹੈ। ਕੁਝ ਵੀ ਹੋਵੇ, ਮੰਡੀ ਦੇ ਲੋਕ ਤੁਹਾਨੂੰ ਇੱਕ ਲੱਖ ਤੋਂ ਵੱਧ ਵੋਟਾਂ ਨਾਲ ਹਰਾਉਣਗੇ।


ਕੰਗਨਾ ਰਣੌਤ ਨੇ ਆਪਣੇ ਪੁਰਾਣੇ ਬੀਫ ਟਵੀਟ 'ਚ ਕੀ ਲਿਖਿਆ?


ਕੰਗਨਾ ਰਣੌਤ ਨੇ ਵਾਇਰਲ ਹੋਏ ਇੱਕ ਪੁਰਾਣੇ ਟਵੀਟ ਵਿੱਚ ਲਿਖਿਆ ਸੀ, ''ਬੀਫ ਖਾਣ ਜਾਂ ਕੋਈ ਹੋਰ ਮੀਟ ਖਾਣ ਵਿੱਚ ਕੁਝ ਵੀ ਗਲਤ ਨਹੀਂ ਹੈ। ਇਹ ਧਰਮ ਬਾਰੇ ਨਹੀਂ ਹੈ!'' ਹਾਲਾਂਕਿ ਕੰਗਨਾ ਰਣੌਤ ਨੇ ਆਪਣੇ ਤਾਜ਼ਾ ਟਵੀਟ ਵਿੱਚ ਇਹ ਨਹੀਂ ਦੱਸਿਆ ਹੈ ਕਿ ਉਨ੍ਹਾਂ ਦਾ ਇਹ ਪੁਰਾਣਾ ਟਵੀਟ ਕਦੋਂ ਅਤੇ ਕਿਉਂ ਕੀਤਾ ਗਿਆ ਸੀ। ਹਾਲਾਂਕਿ ਇਸ ਵਾਇਰਲ ਪੁਰਾਣੇ ਟਵੀਟ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।