Kangana Ranaut calls Will Smith ‘bigda hua Sanghi like her', shares a hilarious meme
ਮੁੰਬਈ: 'ਮੈਨ ਇਨ ਬਲੈਕ' ਫੇਮ ਹਾਲੀਵੁੱਡ ਐਕਟਰ ਵਿਲ ਸਮਿਥ ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹਨ। ਵਿਲ ਸਮਿਥ ਨੇ 94ਵੇਂ ਅਕੈਡਮੀ ਅਵਾਰਡ ਸਮਾਰੋਹ ਯਾਨੀ ਆਸਕਰ ਐਵਾਰਡਸ ਦੌਰਾਨ ਸਟੇਜ 'ਤੇ ਕ੍ਰਿਸ ਰਾਕ ਨੂੰ ਜਨਤਕ ਤੌਰ 'ਤੇ ਥੱਪੜ ਮਾਰਿਆ ਸੀ। ਉਹ ਆਪਣੇ ਰਵੱਈਏ ਤੋਂ ਬਾਅਦ ਛਾਏ ਹੋਏ ਹਨ। ਦਰਅਸਲ, ਕ੍ਰਿਸ ਰਾਕ ਨੇ ਵਿਲ ਸਮਿਥ ਦੀ ਪਤਨੀ ਦੇ ਗੰਜੇਪਣ ਦਾ ਮਜ਼ਾਕ ਉਡਾਇਆ ਜੋ ਇੱਕ ਬਿਮਾਰੀ ਨਾਲ ਲੜ ਰਹੀ ਹੈ।
ਵਿਲ ਸਮਿਥ ਆਪਣੀ ਪਤਨੀ ਬਾਰੇ ਇਹ ਮਜ਼ਾਕ ਬਰਦਾਸ਼ਤ ਨਹੀਂ ਕਰ ਸਕੇ ਤੇ ਉਨ੍ਹਾਂ ਨੇ ਕ੍ਰਿਸ ਰੌਕ ਨੂੰ ਜ਼ੋਰਦਾਰ ਥੱਪੜ ਮਾਰ ਦਿੱਤਾ। ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕੁਝ ਲੋਕ ਵਿਲ ਸਮਿਥ ਨੂੰ ਸਹੀ ਕਹਿ ਰਹੇ ਹਨ, ਜਦਕਿ ਕੁਝ ਇਸ ਘਟਨਾ ਦੀ ਆਲੋਚਨਾ ਕਰਨ 'ਚ ਲੱਗੇ ਹੋਏ ਹਨ। ਵਿਲ ਦੇ ਥੱਪੜ ਦੀ ਗੂੰਜ ਸੋਸ਼ਲ ਮੀਡੀਆ 'ਤੇ ਮੀਮਜ਼ 'ਚ ਵੀ ਸੁਣਾਈ ਤੇ ਦੇਖੀ ਜਾ ਰਹੀ ਹੈ। ਇਸ 'ਤੇ ਬਾਲੀਵੁੱਡ ਸਿਤਾਰਿਆਂ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਬੀ-ਟਾਊਨ ਇੰਡਸਟਰੀ ਦੀ ਪੰਗਾ ਗਰਲ ਯਾਨੀ ਕੰਗਨਾ ਰਣੌਤ ਨੇ ਵੀ ਵਿਲ ਸਮਿਥ ਦਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਮੈਂ ਉੱਥੇ ਹੁੰਦੀ ਤਾਂ ਮੈਂ ਵੀ ਅਜਿਹਾ ਹੀ ਕਰਨਾ ਸੀ। ਇਸ ਦੇ ਨਾਲ ਹੀ ਕੰਗਨਾ ਨੇ ਵਿਲ ਸਮਿਥ ਨਾਲ ਤੁਲਨਾ ਕਰਦਿਆਂ ਉਨ੍ਹਾਂ ਨੂੰ ਆਪਣੇ ਵਰਗਾ ਵਿਗੜਿਆ ਸੰਘੀ ਕਿਹਾ ਹੈ। ਕੰਗਨਾ ਨੇ ਆਸਕਰ 2022 ਦੌਰਾਨ ਵਿਲ ਸਮਿਥ ਦੇ ਥੱਪੜ ਦੇ ਸਕੈਂਡਲ ਬਾਰੇ ਇੰਸਟਾ 'ਤੇ ਇੱਕ ਮੀਮ ਸਾਂਝਾ ਕੀਤਾ ਹੈ। ਪਹਿਲੀ ਮੀਮ 'ਚ ਵਿਲ ਗੰਗਾ ਦੇ ਕਿਨਾਰੇ ਆਰਤੀ ਕਰਦੇ ਹੋਏ ਨਜ਼ਰ ਆ ਰਹੇ ਹਨ, ਜਿਸ 'ਤੇ ਲਿਖਿਆ ਹੈ- 'ਮੈਂ ਵੀ ਪੂਜਾ ਕਰਦਾ ਹਾਂ'।
ਦੂਜੀ ਤਸਵੀਰ 'ਚ ਵਿਲ ਅੱਖਾਂ ਬੰਦ ਕਰਕੇ ਪੂਜਾ ਕਰ ਰਿਹਾ ਹੈ, ਜਿਸ ਦੇ ਨਾਲ ਲਿਖਿਆ ਹੈ- 'ਮੈਂ ਵੀ ਜਾਪ ਵੀ ਕਰਦਾ ਹਾਂ'। ਤੀਸਰੀ ਤਸਵੀਰ ਵਿੱਚ ਉਹ ਅਧਿਆਤਮਿਕ ਗੁਰੂ ਦੇ ਨਾਲ ਹੈ, ਜਿਸ ਉੱਤੇ ਕੈਪਸ਼ਨ ਹੈ- 'ਕਿਤੇ ਦੇਵਤਾ ਨਾ ਬਣ ਜਾਵਾਂ' ਤੇ ਚੌਥੀ ਤਸਵੀਰ ਥੱਪੜ ਮਾਰਨ ਦੀ ਹੈ, ਜਿਸ 'ਤੇ ਲਿਖਿਆ ਹੈ- 'ਇਸ ਲਈ ਮੈਂ ਬੇਲੋੜੇ ਚੁਟਕਲਿਆਂ 'ਤੇ ਹੱਥ ਸਾਫ਼ ਕਰਦਾ ਹਾਂ।' ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕੰਗਨਾ ਨੇ ਲਿਖਿਆ- 'ਇਸ ਤੋਂ ਸਾਬਤ ਹੁੰਦਾ ਹੈ ਕਿ ਵਿਲ ਸੰਘੀ ਹੈ, ਉਹ ਵੀ ਮੇਰੇ ਵਾਂਗ... ਵਿਗੜੇ ਹੋਏ।'
ਇਹ ਵੀ ਪੜ੍ਹੋ: DA Hike Update: ਮੋਦੀ ਸਰਕਾਰ ਨੇ ਕੇਂਦਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਦਿੱਤੀ ਵੱਡੀ ਰਾਹਤ, 3 ਫੀਸਦੀ ਵਧਾਇਆ DA