Kangana Ranaut On Gadar 2: ਬਾਲੀਵੁੱਡ ਅਦਾਕਾਰ ਸੰਨੀ ਦਿਓਲ ਦੀ ਫਿਲਮ ਗਦਰ 2 ਬਾਕਸ ਆਫਿਸ 'ਤੇ ਧਮਾਲ ਮਚਾ ਰਹੀ ਹੈ, ਫਿਲਮ ਨੂੰ ਦੇਖਣ ਲਈ ਸਿਨੇਮਾਘਰਾਂ 'ਚ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ। 'ਗਦਰ 2' ਨੇ ਪਹਿਲੇ ਹੀ ਦਿਨ 40 ਕਰੋੜ ਦੀ ਕਮਾਈ ਕਰ ਲਈ ਹੈ ਅਤੇ ਸਾਲ ਦੀ ਦੂਜੀ ਸਭ ਤੋਂ ਵੱਡੀ ਓਪਨਰ ਹੋਣ ਦਾ ਰਿਕਾਰਡ ਵੀ ਆਪਣੇ ਨਾਂ ਕਰ ਲਿਆ ਹੈ। ਇਸ ਦੇ ਨਾਲ ਹੀ ਸਾਰੇ ਸੈਲੇਬਸ ਸੰਨੀ ਦੀ ਗਦਰ 2 ਦੀ ਤਾਰੀਫ ਵੀ ਕਰ ਰਹੇ ਹਨ। ਇਸ ਵਿਚਾਲੇ ਹੁਣ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਵੀ 'ਗਦਰ 2' ਦੀ ਸਫਲਤਾ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਕੰਗਨਾ ਨੇ ਸੰਨੀ ਦਿਓਲ ਅਤੇ ਗਦਰ 2 ਦੀ ਤਾਰੀਫ ਕੀਤੀ
ਦੱਸ ਦੇਈਏ ਕਿ ਸ਼ਨੀਵਾਰ ਨੂੰ ਕੰਗਨਾ ਰਣੌਤ ਨੇ ਇੰਸਟਾਗ੍ਰਾਮ 'ਤੇ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ 'ਗਦਰ 2' ਨੂੰ ਦਿਖਾਉਣ ਵਾਲੇ ਇੱਕ ਥੀਏਟਰ ਦੇ ਬਾਹਰ ਇਕੱਠੀ ਹੋਈ ਦਰਸ਼ਕਾਂ ਦੀ ਭੀੜ ਦਾ ਇੱਕ ਵੀਡੀਓ ਸ਼ੇਅਰ ਕੀਤਾ। ਕੰਗਨਾ ਨੇ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਫਿਲਮ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਇਹ ਲੋਕਾਂ ਦੇ ਜੀਵਨ ਵਿੱਚ "ਉਤਸ਼ਾਹ ਅਤੇ ਰਾਸ਼ਟਰਵਾਦ ਵਾਪਸ ਲਿਆਉਂਦੀ ਹੈ"। ਕੰਗਨਾ ਨੇ ਕਿਹਾ ਕਿ ਫਿਲਮ ਆਪਣੇ ਪਹਿਲੇ ਦਿਨ 'ਆਸਾਨੀ ਨਾਲ' 65-70 ਕਰੋੜ ਰੁਪਏ ਕਮਾ ਸਕਦੀ ਸੀ, ਜੇਕਰ ਇਹ ਉਸੇ ਦਿਨ ਰਿਲੀਜ਼ ਨਹੀਂ ਹੁੰਦੀ ਜਿਸ ਦਿਨ ਇੱਕ ਹੋਰ ਵੱਡੀ ਫਿਲਮ ਅਕਸ਼ੈ ਕੁਮਾਰ-ਸਟਾਰਰ ਓਐਮਜੀ 2 ਰਿਲੀਜ਼ ਹੋਈ ਸੀ।
ਕੰਗਨਾ ਨੇ ਸੰਨੀ ਨੂੰ ਕਿਹਾ 'ਮਰਦਾਨਾ ਹੀਰੋ'
ਕੰਗਨਾ ਨੇ ਕਿਹਾ ਕਿ 'ਗਦਰ 2' 'ਫਰਜ਼ੀ ਪ੍ਰਚਾਰ' ਦੀ ਮਦਦ ਤੋਂ ਬਿਨਾਂ ਵਧੀਆ ਪ੍ਰਦਰਸ਼ਨ ਕਰ ਰਹੀ ਹੈ। ਉਨ੍ਹਾਂ ਨੇ ਸੰਨੀ ਦਿਓਲ ਨੂੰ 'ਪ੍ਰੋਪਰ ਮਰਦਾਨਾ ਹੀਰੋ' ਵੀ ਕਿਹਾ। ਉਸਨੇ ਇੰਸਟਾਗ੍ਰਾਮ ਸਟੋਰੀਜ਼ 'ਤੇ ਲਿਖਿਆ, "ਕੋਈ ਮਾਫੀਆ ਰਾਜਨੀਤੀ ਨਹੀਂ, ਕੋਈ ਖਰੀਦੀ ਗਈ ਸਮੀਖਿਆ ਨਹੀਂ, ਕੋਈ ਜਾਅਲੀ ਪ੍ਰਚਾਰ ਨਹੀਂ, ਥੋਕ ਕਾਰਪੋਰੇਟ ਬੁਕਿੰਗਾਂ ਦੁਆਰਾ ਟਿਕਟਾਂ ਨਹੀਂ ਖਰੀਦਣੀਆਂ, ਕੋਈ ਕਾਰਟੂਨ ਦਿਖਣ ਵਾਲੇ ਅਦਾਕਾਰ ਨਹੀਂ, ਸਹੀ ਮਾਚੋ ਹੀਰੋ ਅਤੇ ਸਹੀ ਮੈਸੀ ਕਾਂਨਟੈਂਟ ..."
'ਗਦਰ 2' ਸਿੰਗਲ ਰਿਲੀਜ਼ ਹੁੰਦੀ ਤਾਂ 65-70 ਕਰੋੜ ਦੀ ਕਮਾ ਲੈਂਦੀ
ਅਦਾਕਾਰਾ ਨੇ ਸੰਨੀ ਦਿਓਲ ਦੀ ਵੀ ਤਾਰੀਫ ਕੀਤੀ। ਸੰਨੀ ਨੇ 2001 ਦੇ ਆਰ-ਪਾਰ ਰੋਮਾਂਟਿਕ ਡਰਾਮਾ ਗਦਰ: ਏਕ ਪ੍ਰੇਮ ਕਥਾ ਦੀ ਅਗਲੇ ਭਾਗ ਵਿੱਚ ਵੀ ਤਾਰਾ ਸਿੰਘ ਦੀ ਭੂਮਿਕਾ ਨਿਭਾਈ। ਕੰਗਨਾ ਨੇ ਲਿਖਿਆ, ''ਛੁੱਟੀਆਂ ਨੂੰ ਭੁੱਲ ਜਾਓ, ਜੇਕਰ ਇਹ ਸਿੰਗਲ ਰਿਲੀਜ਼ ਹੁੰਦੀ ਤਾਂ ਪਹਿਲੇ ਦਿਨ ਆਸਾਨੀ ਨਾਲ 65-70 ਕਰੋੜ ਕਲੈਕਸ਼ਨ ਕਰ ਸਕਦੀ ਸੀ... ਪਰ ਇਸ ਨਾਲ ਨਾ ਸਿਰਫ ਫਿਲਮ ਇੰਡਸਟਰੀ 'ਚ ਆਰਥਿਕ ਸੋਕਾ ਖਤਮ ਨਹੀਂ ਹੋ ਰਿਹਾ ਹੈ, ਬਲਕਿ ਲੋਕਾਂ ਨੂੰ ਦੇਖ ਖੁਸ਼ ਹੋ ਰਹੀਂ ਆ ਕਿ ਸਿਨੇਮਾ ਨੂੰ ਲੋਕਾਂ ਦੇ ਜੀਵਨ ਵਿੱਚ ਉਤਸ਼ਾਹ ਅਤੇ ਰਾਸ਼ਟਰਵਾਦ ਨੂੰ ਵਾਪਸ ਲਿਆਉਂਦੇ ਹੋਏ ਦੇਖੋ... ਤਾਰਾ ਸਿੰਘ, ਸੰਨੀ ਦਿਓਲ ਅਮਰ ਰਹੇ।"