ਮੁੰਬਈ: ਇਨ੍ਹੀਂ ਦਿਨੀਂ ਕੰਗਨਾ ਰਣੌਤ ਆਪਣੀ ਫਿਲਮ 'ਧਾਕੜ' ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਅਦਾਕਾਰਾ ਦੀ ਇਹ ਫਿਲਮ 20 ਮਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਹੁਣ ਹਾਲ ਹੀ 'ਚ ਦਿੱਤੇ ਇੰਟਰਵਿਊ 'ਚ ਕੰਗਨਾ ਨੇ ਅਜੇ ਦੇਵਗਨ ਦੇ ਬਾਲੀਵੁੱਡ 'ਚ ਖੁਸ਼ਮਜ਼ਾਜੀ ਨੂੰ ਲੈ ਕੇ ਦਿੱਤੇ ਬਿਆਨ 'ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਜੇ ਮੇਰੀ ਫਿਲਮ ਦਾ ਪ੍ਰਚਾਰ ਕਦੇ ਨਹੀਂ ਕਰਨਗੇ।
ਕੰਗਨਾ ਨੇ ਅਜੈ-ਅਕਸ਼ੇ ਨੂੰ ਤਾਅਨਾ ਮਾਰਿਆ
ਕੰਗਨਾ ਨੇ ਆਪਣੇ ਬਿਆਨ 'ਚ ਕਿਹਾ, 'ਅਜੇ ਦੇਵਗਨ ਕਦੇ ਵੀ ਮੇਰੀ ਫਿਲਮ ਦਾ ਪ੍ਰਚਾਰ ਨਹੀਂ ਕਰਨਗੇ। ਉਹ ਹੋਰ ਫ਼ਿਲਮਾਂ ਦਾ ਪ੍ਰਚਾਰ ਕਰਨਗੇ ਪਰ ਮੇਰੀ ਫ਼ਿਲਮ ਦਾ ਨਹੀਂ। ਥਲਾਈਵੀ ਦੇ ਸਮੇਂ, ਅਕਸ਼ੈ ਕੁਮਾਰ ਨੇ ਮੈਨੂੰ ਫੋਨ ਕੀਤਾ ਤੇ ਚੁੱਪਚਾਪ ਕਿਹਾ ਕਿ ਮੈਨੂੰ ਤੁਹਾਡੀ ਫਿਲਮ ਪਸੰਦ ਆਈ ਹੈ, ਪਰ ਉਨ੍ਹਾਂ ਨੇ ਮੇਰੀ ਫਿਲਮ ਦਾ ਟ੍ਰੇਲਰ ਟਵੀਟ ਨਹੀਂ ਕੀਤਾ।
ਕੀ ਅਜੇ ਮੇਰੀ ਫਿਲਮ 'ਚ ਕੰਮ ਕਰਨਗੇ?
ਇੰਟਰਵਿਊ 'ਚ ਕੰਗਨਾ ਨੇ ਅੱਗੇ ਕਿਹਾ, 'ਅਜੈ ਇੱਕ ਮਹਿਲਾ ਕੇਂਦਰਿਤ ਫਿਲਮ ਗੰਗੂਬਾਈ ਕਾਠਿਆਵਾੜੀ 'ਚ ਕੰਮ ਕਰਦੇ ਹਨ ਪਰ ਕੀ ਉਹ ਮੇਰੀ ਫ਼ਿਲਮ ਵਿੱਚ ਵੀ ਅਜਿਹਾ ਰੋਲ ਕਰਨਗੇ? ਜੇਕਰ ਉਹ ਅਜਿਹਾ ਕਰਦੇ ਹਨ, ਤਾਂ ਮੈਂ ਹਮੇਸ਼ਾ ਉਨ੍ਹਾਂ ਦੀ ਬਹੁਤ ਧੰਨਵਾਦੀ ਰਹਾਂਗੀ ਤੇ ਇਸ ਤੋਂ ਵੀ ਵੱਧ ਸ਼ੁਕਰਗੁਜ਼ਾਰ ਹੋਵਾਂਗੀ। ਜੇਕਰ ਉਹ ਵੀ ਮੇਰੀ ਫਿਲਮ ਦਾ ਸਮਰਥਨ ਕਰਦੇ ਹਨ ਜਿਵੇਂ ਅਰਜੁਨ ਰਾਮਪਾਲ ਨੇ ਕੀਤਾ ਸੀ।
ਸਾਰਿਆਂ ਨੂੰ ਮੇਰਾ ਸਮਰਥਨ ਕਰਨਾ ਚਾਹੀਦਾ
ਕੰਗਨਾ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਸਾਰੇ ਕਲਾਕਾਰਾਂ ਨੂੰ ਮੇਰਾ ਸਮਰਥਨ ਕਰਨਾ ਚਾਹੀਦਾ ਹੈ ਜਿਵੇਂ ਮੈਂ ਹਰ ਕਿਸੇ ਦਾ ਕਰਦੀ ਹਾਂ। ਦ ਕਸ਼ਮੀਰ ਫਾਈਲਜ਼ ਤੇ ਸ਼ੇਰਸ਼ਾਹ ਵਰਗੀਆਂ ਫਿਲਮਾਂ ਦਾ ਸਮਰਥਨ ਕਰਨ ਵਾਲੀ ਮੈਂ ਪਹਿਲੀ ਸ਼ਖਸ ਸੀ। ਮੈਂ ਸਿਧਾਰਥ ਮਲਹੋਤਰਾ ਤੇ ਕਰਨ ਜੌਹਰ ਦੋਵਾਂ ਦੇ ਕੰਮ ਦੀ ਸ਼ਲਾਘਾ ਕੀਤੀ ਹੈ। ਮੈਂ ਇਹ ਕੰਮ ਹਮੇਸ਼ਾ ਖੁੱਲ੍ਹ ਕੇ ਕੀਤਾ ਹੈ ਤੇ ਚੁੱਪਚਾਪ ਕਿਸੇ ਨੂੰ ਫ਼ੋਨ ਕਰਕੇ ਇਹ ਨਹੀਂ ਕਿਹਾ ਕਿ ਯਾਰ, ਮੈਨੂੰ ਤੁਹਾਡੀ ਫ਼ਿਲਮ ਪਸੰਦ ਆਈ ਹੈ।
ਅਮਿਤਾਭ ਬੱਚਨ ਨੇ ਕਿਉਂ ਡਿਲੀਟ ਕੀਤੀ ਪੋਸਟ?
ਇਸ 'ਤੇ ਕੰਗਨਾ ਨੇ ਕਿਹਾ, ਤੁਹਾਨੂੰ ਇਹ ਉਨ੍ਹਾਂ ਤੋਂ ਪੁੱਛਣਾ ਚਾਹੀਦਾ ਹੈ। ਮੈਂ ਉਨ੍ਹਾਂ ਵੱਲੋਂ ਜਵਾਬ ਨਹੀਂ ਦੇ ਸਕਦੀ। ਸ਼੍ਰੀਮਾਨ ਬੱਚਨ ਨੇ ਮੇਰੀ ਫਿਲਮ ਦੇ ਗੀਤ ਦਾ ਟੀਜ਼ਰ ਸਾਂਝਾ ਕੀਤਾ ਤੇ ਫਿਰ ਤੁਰੰਤ ਇਸ ਨੂੰ ਡਿਲੀਟ ਕਰ ਦਿੱਤਾ। ਤੁਸੀਂ ਸ਼ਾਇਦ ਮੈਨੂੰ ਪੁੱਛ ਸਕਦੇ ਹੋ ਕਿ ਉਨ੍ਹਾਂ ਨੇ ਅਜਿਹਾ ਕਿਉਂ ਕੀਤਾ ਪਰ ਮੈਨੂੰ ਨਹੀਂ ਪਤਾ।
ਕੰਗਨਾ ਰਣੌਤ ਵੱਲੋਂ ਅਜੇ ਦੇਵਗਨ ਤੇ ਅਕਸ਼ੈ ਕੁਮਾਰ ਬਾਰੇ ਕੀਤਾ ਵੱਡਾ ਖੁਲਾਸਾ
ਏਬੀਪੀ ਸਾਂਝਾ
Updated at:
15 May 2022 03:52 PM (IST)
Edited By: shankerd
ਇਨ੍ਹੀਂ ਦਿਨੀਂ ਕੰਗਨਾ ਰਣੌਤ ਆਪਣੀ ਫਿਲਮ 'ਧਾਕੜ' ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਅਦਾਕਾਰਾ ਦੀ ਇਹ ਫਿਲਮ 20 ਮਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।
Kangana Ranaut
NEXT
PREV
Published at:
15 May 2022 03:52 PM (IST)
- - - - - - - - - Advertisement - - - - - - - - -