Kangana want investigation against Changu Mangu gang: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਤੇ ਫਾਲੋਅਰਜ਼ ਨੂੰ ਚਿਤਾਵਨੀ ਦਿੱਤੀ ਹੈ ਕਿ ਕੁਝ ਲੋਕ ਉਨ੍ਹਾਂ ਦੇ ਨਾਂ ਦੀ ਗਲਤ ਵਰਤੋਂ ਕਰ ਰਹੇ ਹਨ। ਖਬਰਾਂ ਮੁਤਾਬਕ ਕੰਗਣਾ ਨੇ ਕਿਹਾ ਹੈ ਕਿ ਸੋਸ਼ਲ ਮੀਡੀਆ 'ਤੇ ਲੌਰਾ ਨਾਂ ਦਾ ਅਕਾਊਂਟ ਚਲਾਇਆ ਜਾ ਰਿਹਾ ਹੈ। ਕੋਈ ਕੰਗਨਾ ਦਾ ਆਨਲਾਈਨ ਮੈਨੇਜਰ ਬਣ ਕੇ ਇਸ ਅਕਾਊਂਟ ਰਾਹੀਂ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਮੈਸੇਜ ਕਰ ਰਿਹਾ ਹੈ।



ਕੰਗਨਾ ਮੁਤਾਬਕ ਇਸ ਪਿੱਛੇ ਚੰਗੂ-ਮੰਗੂ ਗੈਂਗ ਤੇ ਫਿਲਮ ਮਾਫੀਆ ਦਾ ਹੱਥ ਹੈ। ਕੰਗਨਾ ਨੇ ਮੁੰਬਈ ਸਾਈਬਰ ਕ੍ਰਾਈਮ ਬ੍ਰਾਂਚ ਨੂੰ ਵੀ ਮਾਮਲੇ ਦੀ ਜਾਂਚ ਕਰਨ ਦੀ ਬੇਨਤੀ ਕੀਤੀ ਹੈ। ਇੱਕ ਮੈਸੇਜ ਦਾ ਸਕਰੀਨ ਸ਼ਾਟ ਸ਼ੇਅਰ ਕਰਦੇ ਹੋਏ ਕੰਗਨਾ ਨੇ ਲਿਖਿਆ, ਅੱਜ ਮੈਨੂੰ ਪਤਾ ਲੱਗਾ ਹੈ ਕਿ ਫਿਲਮ ਮਾਫੀਆ ਮੇਰੇ ਨਾਂ 'ਤੇ ਫਰਜ਼ੀ ਅਕਾਊਂਟ ਚਲਾ ਰਿਹਾ ਹੈ। ਦਰਅਸਲ, ਕੰਗਨਾ ਦੇ ਪ੍ਰਸ਼ੰਸਕਾਂ ਨੂੰ ਜੋ ਸੰਦੇਸ਼ ਸਾਂਝਾ ਕੀਤਾ ਜਾ ਰਿਹਾ ਹੈ, ਉਸ ਵਿੱਚ ਲਿਖਿਆ ਹੈ- ਤੁਹਾਨੂੰ ਕੰਗਨਾ ਰਨੋਤ ਦੇ ਵੈਰੀਫਾਈਡ ਅਕਾਊਂਟ 'ਤੇ ਲਾਈਕਸ ਤੇ ਕਮੈਂਟਸ ਦੇ ਆਧਾਰ 'ਤੇ ਚੁਣਿਆ ਗਿਆ ਹੈ।


ਕੰਗਨਾ ਤੁਹਾਡੀਆਂ ਟਿੱਪਣੀਆਂ ਨੂੰ ਪਸੰਦ ਕਰਦੀ ਹੈ ਤੇ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਹੈ। ਮੈਂ ਕੰਗਨਾ ਦੀ ਔਨਲਾਈਨ ਮੈਨੇਜਰ ਲੌਰਾ ਹਾਂ। ਕੀ ਤੁਸੀਂ ਉਸ ਨਾਲ ਗੱਲ ਕਰਨਾ ਚਾਹੁੰਦੇ ਹੋ? ਜੇਕਰ ਤੁਹਾਨੂੰ ਇਹ ਪੇਸ਼ਕਸ਼ ਪਸੰਦ ਹੈ, ਤਾਂ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰਕੇ ਮੈਨੂੰ ਆਪਣੀ ਰਾਏ ਦਿਓ।



ਕੰਗਨਾ ਨੇ ਕਿਹਾ ਹੈ ਕਿ ਮੇਰਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਤੇ ਮੇਰੇ ਕੋਲ ਅਜਿਹਾ ਕੋਈ ਆਨਲਾਈਨ ਮੈਨੇਜਰ ਵੀ ਨਹੀਂ। ਇਸ ਵਿੱਚ ਚੰਗੂ-ਮੰਗੂ ਗੈਂਗ ਦਾ ਹੱਥ ਹੈ ਜਿਸ ਦੀ ਫਿਲਮ ਛੁੱਟੀ ਵਾਲੇ ਦਿਨ ਵੀ 18 ਕਰੋੜ ਨਹੀਂ ਕਮਾ ਸਕੀ। ਫਿਲਮ 'ਮਣੀਕਰਨਿਕਾ' ਨੇ ਇੱਕ ਦਿਨ ਵਿੱਚ 18 ਕਰੋੜ ਰੁਪਏ ਕਮਾ ਲਏ ਸਨ, ਜਿਸ ਨੂੰ ਇਨ੍ਹਾਂ ਲੋਕਾਂ ਨੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਫਲਾਪ ਕਰਾਰ ਦੇ ਦਿੱਤਾ ਸੀ। ਇਨ੍ਹਾਂ ਦੇ ਜਾਲ ਵਿੱਚ ਨਾ ਫਸੋ।


ਕਿਸੇ ਦਾ ਨਾਂ ਲਏ ਬਿਨਾਂ ਕੰਗਨਾ ਨੇ ਫਿਲਮ ਮਾਫੀਆ ਤੇ ਚੰਗੂ-ਮੰਗੂ ਗੈਂਗ ਵਰਗੇ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਕਰਨ ਜੌਹਰ ਵੱਲ ਇਸ਼ਾਰਾ ਕੀਤਾ ਹੈ। 28 ਜੁਲਾਈ ਨੂੰ ਉਨ੍ਹਾਂ ਦੀ ਫਿਲਮ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਵੀ ਰਿਲੀਜ਼ ਹੋਈ ਸੀ।


Read More: 'ਮੇਰੇ ਨਾਲ ਡੇਟਿੰਗ ਲਈ ਕੀਤੀਆਂ ਮਿੰਨਤਾਂ...', ਕੰਗਨਾ ਰਣੌਤ ਦਾ ਬਾਲੀਵੁੱਡ ਅਦਾਕਾਰ ਤੇ ਗੰਭੀਰ ਦੋਸ਼