ਚੰਡੀਗੜ੍ਹ: 'ਦ ਕਪਿਲ ਸ਼ਰਮਾ ਸ਼ੋਅ' 'ਚ ਹੁਣ ਘਰ ਬੈਠੇ ਹਿੱਸਾ ਲੈ ਸਕਦੇ ਹੋ। ਹੁਣ ਕਰੀਬ ਚਾਰ ਮਹੀਨਿਆਂ ਬਾਅਦ ਕਪਿਲ ਸ਼ਰਮਾ ਤੇ ਉਸ ਦੀ ਟੀਮ ਨੇ 'ਦ ਕਪਿਲ ਸ਼ਰਮਾ ਸ਼ੋਅ' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਿ ਇਸ ਸ਼ੋਅ ਦੀ ਸ਼ੂਟਿੰਗ ਸਰਕਾਰ ਵੱਲੋਂ ਜਾਰੀ ਗਾਈਡਲਾਈਨਜ਼ ਮੁਤਾਬਕ ਕੀਤੀ ਜਾ ਰਹੀ ਹੈ।


ਸ਼ੋਅ 'ਚ ਘੱਟ ਤੋਂ ਘੱਟ ਔਡੀਅੰਸ ਰੱਖੀ ਗਈ ਹੈ ਜਿਸ ਦੀ ਇੱਕ ਤਸਵੀਰ ਵੀ ਕਪਿਲ ਸ਼ਰਮਾ ਨੇ ਪੋਸਟ ਕੀਤੀ। ਇਸ ਵਿੱਚ ਰੀਅਲ ਔਡੀਅੰਸ ਦੇ ਨਾਲ ਡਮੀ ਔਡੀਅੰਸ ਦਿਖਾਈ ਦੇ ਰਹੀ ਹੈ। ਇਸ ਦਾ ਮਤਲਬ ਕਿ ਸ਼ੋਅ ਦੀ ਸ਼ੂਟਿੰਗ ਦੌਰਾਨ ਸੋਸ਼ਲ ਡਿਸਟੈਂਸਿੰਗ ਦਾ ਖਾਸ ਧਿਆਨ ਰੱਖਿਆ ਜਾ ਰਿਹਾ ਹੈ।



ਕਪਿਲ ਦੇ ਸ਼ੋਅ ਵਿੱਚ ਦਰਸ਼ਕਾਂ ਦੀ ਮਜੂਦਗੀ ਨਾ ਹੋਵੇ ਇਹ ਤਾਂ ਹੋ ਨਹੀਂ ਸਕਦਾ, ਕਿਉਂਕਿ ਕਪਿਲ ਦਾ ਸ਼ੋਅ ਬਗੈਰ ਔਡੀਅੰਸ ਦੇ ਅਧੂਰਾ ਲੱਗੇਗਾ। ਇਸ ਲਈ ਵੀ ਟੀਮ ਨੇ ਪੂਰਾ ਇੰਤਜ਼ਾਮ ਕੀਤਾ ਹੋਇਆ ਹੈ। ਜੀ ਹਾਂ, ਹੁਣ ਤੁਸੀਂ ਘਰ ਬੈਠੇ ਵੀ ਸ਼ੋਅ ਦਾ ਹਿੱਸਾ ਬਣ ਸਕਦੇ ਹੋ। ਕਪਿਲ ਸ਼ਰਮਾ ਨੇ ਇਸ ਦੀ ਜਾਣਕਾਰੀ ਵੀਡੀਓ ਰਾਹੀਂ ਦਿੱਤੀ ਹੈ।

ਸ਼ੋਅ ਦਾ ਹਿੱਸਾ ਬਣਨ ਲਈ ਇਹ ਤਰੀਕਾ:

ਇਸ ਲਈ ਤੁਹਾਨੂੰ ਸਿਰਫ ਇੱਕ ਛੋਟੀ ਜਹੀ ਇੰਟਰੋ ਵੀਡੀਓ ਬਣਾ ਕੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਅਪਲੋਡ ਕਰਨੀ ਹੈ ਤੇ ਕਪਿਲ ਸ਼ਰਮਾ ਨੂੰ ਟੈਗ ਕਰਨਾ ਹੈ। ਇਸ ਤੋਂ ਬਾਅਦ ਵੀਡੀਓ-ਕਾਲ ਰਾਹੀਂ ਤੁਸੀਂ ਕਪਿਲ ਸ਼ੋਅ 'ਚ ਹਿੱਸਾ ਲੈ ਸਕਦੇ ਹੋ।



ਲੌਕਡਾਊਨ ਤੋਂ ਬਾਅਦ 'ਕਪਿਲ ਸ਼ਰਮਾ ਸ਼ੋਅ' ਦਾ ਨਵਾਂ ਐਪੀਸੋਡ ਇੱਕ ਅਗਸਤ ਨੂੰ ਟੈਲੀਕਾਸਟ ਕੀਤਾ ਜਾਏਗਾ। ਦੱਸ ਦਈਏ ਕਿ ਇਸ ਸ਼ੋਅ ਦੇ ਪਹਿਲੇ ਗੈਸਟ ਸੋਨੂੰ ਸੂਦ ਹੋਣਗੇ ਜਿਸ ਦਾ ਕਾਰਨ ਹੈ ਉਨ੍ਹਾਂ ਦਾ ਇਸ ਮਹਾਮਾਰੀ ਦੌਰਾਨ ਲੋਕਾਂ ਦੀ ਭਲਾਈ ਲਈ ਕੀਤੇ ਕੰਮ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904