ਮੁੰਬਈ: ਕਪਿਲ ਸ਼ਰਮਾ ਦਾ ਮਸ਼ਹੂਰ ਕਾਮੇਡੀ ਸ਼ੋਅ 'ਦ ਕਪਿਲ ਸ਼ਰਮਾ ਸ਼ੋਅ' ਇਸ ਸ਼ਨੀਵਾਰ ਤੋਂ ਫਿਰ ਤੋਂ ਸ਼ੁਰੂ ਹੋ ਗਿਆ ਹੈ। ਕੋਰੋਨਾਵਾਇਰਸ ਕਰਕੇ ਸਾਰੇ ਸ਼ੋਅ ਦੀ ਤਰ੍ਹਾਂ ਇਹ ਸ਼ੋਅ ਵੀ ਬੰਦ ਸੀ ਕਿਉਂਕਿ ਹੁਣ ਦੇਸ਼ ਵਿਚ ਲੌਕਡਾਊਨ ਖੋਲ੍ਹਣ ਦੀ ਪ੍ਰਕਿਰਿਆ ਚੱਲ ਰਹੀ ਹੈ, ਤਾਂ ਕਪਿਲ ਸ਼ਰਮਾ ਵੀ ਮੁੜ ਆਪਣੇ ਸ਼ੋਅ ਨਾਲ ਦਰਸ਼ਕਾਂ ਨੂੰ ਹਸਾਉਣ ਲਈ ਵਾਪਸ ਆ ਗਿਆ ਹੈ। 'ਦ ਕਪਿਲ ਸ਼ਰਮਾ ਸ਼ੋਅ' ਵਿਚ ਸੋਨੂੰ ਸੂਦ ਪਹਿਲੇ ਮਹਿਮਾਨ ਆਏ।


'ਦ ਕਪਿਲ ਸ਼ਰਮਾ ਸ਼ੋਅ' ਦੀ ਇੱਕ ਵੀਡੀਓ ਕਲਿੱਪ ਵੀ ਸੋਨੀ ਟੀਵੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਸ਼ੇਅਰ ਕੀਤੀ ਹੈ। ਵੀਡੀਓ 'ਚ ਸਪਨਾ ਬਣੇ ਕ੍ਰਿਸ਼ਨ ਅਭਿਸ਼ੇਕ ਸੋਨੂੰ ਸੂਦ ਨੂੰ ਦੇਖ ਕੇ ਡਾਂਸ ਕਰਨ ਲਗਦੇ ਹਨ। ਕਪਿਲ ਸ਼ਰਮਾ ਦੇ ਪੁੱਛਣ ਤੋਂ ਬਾਅਦ ਉਹ ਕਹਿੰਦੀ ਹੈ ਕਿ ਮੈਂ 4 ਮਹੀਨਿਆਂ ਤੋਂ ਭਰੀ ਬੈਠੀ ਸੀ। ਜਿਵੇਂ ਹੀ ਉਹ ਇਹ ਕਹਿੰਦਾ ਹੈ, ਸੋਨੂੰ ਸੂਦ ਸਮੇਤ ਸਾਰੇ ਦਰਸ਼ਕ ਜ਼ੋਰ-ਜ਼ੋਰ ਨਾਲ ਹੱਸਣ ਲੱਗਦੇ ਹਨ।


ਦੱਸ ਦਈਏ ਅਨਲੌਕ ਦੌਰਾਨ ਕ੍ਰਿਸ਼ਣਾ ਅਭਿਸ਼ੇਕ ਨੇ ਸੋਨੂੰ ਸੂਦ ਵਲੋਂ ਕੀਤੇ ਕੰਮਾਂ ਬਾਰੇ ਮਜ਼ਾਕ ਵੀ ਕੀਤਾ, ਜਿਸ 'ਤੇ ਲੋਕ ਹਾਸੇ ਬਗੈਰ ਰਹੀ ਨਹੀਂ ਸਕੇ। ਦੱਸ ਦਈਏ ਕਿ ਕਪਿਲ ਸ਼ਰਮਾ ਦਾ ਸ਼ੋਅ ਪੂਰੀ ਤਿਆਰੀ ਨਾਲ ਫੇਰ ਤੋਂ ਸ਼ੁਰੂ ਹੋਇਆ ਹੈ ਜਿਸ 'ਚ ਕੇਂਦਰ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾ ਰਹੀ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904