ਇਨ੍ਹੀਂ ਦਿਨੀਂ ਅਦਾਕਾਰਾ ਕਰੀਨਾ ਕਪੂਰ ਫ਼ਿਲਮਾਂ ਕਾਰਨ ਘੱਟ ਪਰ ਆਪਣੀ ਪ੍ਰੈਗਨੈਂਸੀ ਦੀਆਂ ਖ਼ਬਰਾਂ ਕਾਰਨ ਜ਼ਿਆਦਾ ਸੁਰਖੀਆਂ 'ਚ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ 'ਤੇ ਖਬਰਾਂ ਆ ਰਹੀਆਂ ਹਨ ਕਿ ਕਰੀਨਾ ਕਪੂਰ ਖ਼ਾਨ ਤੀਜੀ ਵਾਰ ਗਰਭਵਤੀ ਹੈ। ਹਾਲਾਂਕਿ ਅਜਿਹਾ ਨਹੀਂ ਹੈ, ਕਿਉਂਕਿ ਕਰੀਨਾ ਨੇ ਖੁਦ ਇਨ੍ਹਾਂ ਅਫਵਾਹਾਂ 'ਤੇ ਖੁੱਲ੍ਹ ਕੇ ਗੱਲ ਕੀਤੀ ਹੈ। ਹਾਲ ਹੀ 'ਚ ਇੱਕ ਇੰਟਰਵਿਊ 'ਚ ਉਨ੍ਹਾਂ ਗੁੱਸੇ ਵਿੱਚ ਕਿਹਾ, "ਕੀ ਮੈਂ ਕੋਈ ਮਸ਼ੀਨ ਹਾਂ? ਚੁਆਇਸ ਨੂੰ ਮੇਰੇ 'ਤੇ ਛੱਡੋ ਦਿਓ?"
ਪ੍ਰੈਗਨੈਂਸੀ ਦੇ ਸਵਾਲਾਂ 'ਤੇ ਕਰੀਨਾ ਦਾ ਜਵਾਬ
ਕਰੀਨਾ ਕਪੂਰ ਖ਼ਾਨ ਇਕ ਮਾਂ ਦੀ ਜ਼ਿੰਮੇਵਾਰੀ ਨੂੰ ਬਹੁਤ ਵਧੀਆ ਤਰੀਕੇ ਨਾਲ ਨਿਭਾ ਰਹੀ ਹੈ। ਉਹ ਇਕ ਟੋਟਲ ਬੌਸ ਲੇਡੀ ਹਨ। ਉਹ ਦੋ ਬੱਚਿਆਂ ਦੀ ਮਾਂ ਹੈ। ਉਨ੍ਹਾਂ ਦੇ ਪਹਿਲੇ ਬੇਟੇ ਦਾ ਨਾਂਅ ਤੈਮੂਰ ਅਲੀ ਖ਼ਾਨ ਅਤੇ ਦੂਜੇ ਬੇਟੇ ਦਾ ਨਾਂ ਜੇਹ ਅਲੀ ਖ਼ਾਨ ਹੈ। ਹਾਲਾਂਕਿ ਜੇਹ ਹਾਲੇ ਬਹੁਤ ਛੋਟਾ ਹੈ। ਹਾਲ ਹੀ 'ਚ ਇੱਕ ਇੰਟਰਵਿਊ ਵਿੱਚ ਕਰੀਨਾ ਕਪੂਰ ਖ਼ਾਨ ਨੇ ਤੀਜੀ ਵਾਰ ਗਰਭਵਤੀ ਹੋਣ ਦੀਆਂ ਖਬਰਾਂ ਬਾਰੇ ਖੁੱਲ੍ਹ ਕੇ ਗੱਲ ਕੀਤੀ।
ਕਰੀਨਾ ਨੇ ਗੁੱਸੇ 'ਚ ਕਿਹਾ, 'ਕੀ ਮੈਂ ਮਸ਼ੀਨ ਹਾਂ?'
ਹਿੰਦੋਸਤਾਨ ਟਾਈਮਜ਼ ਨਾਲ ਇੱਕ ਇੰਟਰਵਿਊ 'ਚ ਕਰੀਨਾ ਕਪੂਰ ਖਾਨ ਨੂੰ ਲੋਕਾਂ ਦੇ ਰਵੱਈਏ ਬਾਰੇ ਪੁੱਛਿਆ ਗਿਆ ਸੀ ਜਦੋਂ ਇੱਕ ਅਦਾਕਾਰਾ ਗਰਭਵਤੀ ਹੁੰਦੀ ਹੈ ਤਾਂ ਉਸ ਦਾ ਭਾਰ ਵਧਦਾ ਹੈ। ਇਸ ਬਾਰੇ ਬੋਲਦਿਆਂ ਕਰੀਨਾ ਕਪੂਰ ਖ਼ਾਨ ਨੇ ਕਿਹਾ, "ਤੁਹਾਡਾ ਕੀ ਮਤਲਬ ਹੈ? ਕੀ ਉਹ ਗਰਭਵਤੀ ਹੈ? ਕੀ ਉਹ ਇੱਕ ਹੋਰ ਬੱਚਾ ਪੈਦਾ ਕਰਨ ਜਾ ਰਹੀ ਹੈ? ਕੀ ਮੈਂ ਮਸ਼ੀਨ ਹਾਂ? ਚੁਆਇਸ ਨੂੰ ਮੇਰੇ 'ਤੇ ਛੱਡ ਦਿਓ।"
ਮੋਟਾਪੇ ਬਾਰੇ ਕਰੀਨਾ ਨੇ ਕਿਹਾ, 'ਇਹ ਪਾਸਤਾ ਅਤੇ ਵਾਈਨ ਹੈ'
ਇਨ੍ਹਾਂ ਅਫਵਾਹਾਂ ਦਾ ਖੰਡਨ ਕਰਦੇ ਹੋਏ ਕਰੀਨਾ ਕਪੂਰ ਖ਼ਾਨ ਨੇ ਕਿਹਾ, "ਇਹ ਪਾਸਤਾ ਅਤੇ ਵਾਈਨ ਹੈ ਯਾਰ...' ਉਸ ਤਸਵੀਰ ਨੂੰ ਲੈ ਕੇ ਚਰਚਾ ਸੀ, ਜਿਸ ਨੂੰ ਦੇਖ ਕੇ ਲੋਕ ਮੰਨਣ ਲੱਗੇ ਕਿ ਕਰੀਨਾ ਗਰਭਵਤੀ ਹੈ। ਇਸ 'ਤੇ ਕਰੀਨਾ ਨੇ ਕਿਹਾ, "ਉਸ ਤਸਵੀਰ ਨੂੰ ਮੋਰਫ ਕੀਤਾ ਗਿਆ ਸੀ। ਮੇਰਾ ਢਿੱਡ ਅਜਿਹਾ ਲੱਗ ਰਿਹਾ ਸੀ ਅਤੇ ਮੈਂ ਗਈ 'ਓਹ ਮਾਈ ਗੌਡ', ਕੀ ਅਜਿਹਾ ਹੈ? ਜਾਂ ਸ਼ਾਇਦ ਇਹ ਵਾਇਰ ਤੇ ਪਾਸਤਾ ਹੈ, ਮੈਨੂੰ ਨਹੀਂ ਪਤਾ। ਮੈਂ 40 ਦਿਨਾਂ ਲਈ ਛੁੱਟੀ 'ਤੇ ਸੀ, ਮੈਨੂੰ ਨਹੀਂ ਪਤਾ ਕਿ ਮੈਂ ਕਿੰਨੇ ਪੀਜ਼ੇ ਖਾਧੇ ਸਨ, ਮੈਨੂੰ ਗਿਣਤੀ ਯਾਦ ਨਹੀਂ ਹੈ।"
ਆਮਿਰ ਨਾਲ 'ਲਾਲ ਸਿੰਘ ਚੱਢਾ' 'ਚ ਆਵੇਗੀ ਨਜ਼ਰ
ਕਰੀਨਾ ਕਪੂਰ ਖ਼ਾਨ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਆਮਿਰ ਖਾਨ ਦੇ ਨਾਲ ਫ਼ਿਲਮ 'ਲਾਲ ਸਿੰਘ ਚੱਢਾ' 'ਚ ਨਜ਼ਰ ਆਵੇਗੀ। ਇਸ ਫ਼ਿਲਮ ਤੋਂ ਇਲਾਵਾ ਉਹ ਹਾਲ ਹੀ 'ਚ ਸੁਜੋਏ ਘੋਸ਼ ਦੀ ਸੀਰੀਜ਼ 'ਡਿਵੋਸ਼ਨ ਆਫ ਸਸਪੈਕਟ ਐਕਸ' ਦੀ ਸ਼ੂਟਿੰਗ ਵੀ ਪੂਰੀ ਕਰ ਚੁੱਕੇ ਹਨ। ਇਸ 'ਚ ਉਹ ਜੈਦੀਪ ਅਹਲਾਵਤ ਅਤੇ ਵਿਜੇ ਵਰਮਾ ਨਾਲ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਉਣਗੇ। ਇਨ੍ਹਾਂ ਦੋਵਾਂ ਫ਼ਿਲਮਾਂ ਤੋਂ ਇਲਾਵਾ ਉਹ ਰੀਆ ਕਪੂਰ ਦੀ ਇਕ ਫ਼ਿਲਮ 'ਚ ਵੀ ਨਜ਼ਰ ਆਉਣਗੇ, ਜਿਸ ਦੀ ਪੁਸ਼ਟੀ ਖੁਦ ਕਰੀਨਾ ਨੇ ਕੀਤੀ ਹੈ। ਇਹ ਤਿੰਨ ਔਰਤਾਂ ਦੀ ਕਹਾਣੀ ਹੋਵੇਗੀ।