ਮੁੰਬਈ: ਅਦਾਕਾਰਾ ਕਰੀਨਾ ਕਪੂਰ ਖਾਨ ਦੀਵਾਲੀ ਤੋਂ ਪਹਿਲਾਂ ਹੀ ਕਰਨ ਜੌਹਰ ਦੀ ਫਿਲਮ 'ਐ ਦਿਲ ਹੈ ਮੁਸ਼ਕਿਲ' ਵੇਖ ਚੁੱਕੀ ਹੈ। ਕਰਨ ਨੇ ਇੱਕ ਖਾਸ ਸਕ੍ਰੀਨਿੰਗ ਵਿੱਚ ਇਹ ਫਿਲਮ ਕਰੀਨਾ ਨੂੰ ਵਿਖਾਈ ਸੀ । ਕਰੀਨਾ ਨੂੰ ਫਿਲਮ ਬੇਹੱਦ ਪਸੰਦ ਆਈ ਹੈ। ਕਰੀਨਾ ਨੇ ਕਿਹਾ ਹੈ ਕਿ ਕਰਨ ਦੀ ਇਹ ਫਿਲਮ ਹੁਣ ਤੱਕ ਦੀ ਬੈਸਟ ਨਿਰਦੇਸ਼ਤ ਫਿਲਮ ਹੈ। ਐਸ਼, ਰਣਵੀਰ ਤੇ ਅਨੁਸ਼ਕਾ ਸਾਰਿਆਂ ਨੇ ਬਿਹਤਰੀਨ ਪਰਫੌਰਮੰਸਿਸ ਦਿੱਤੀਆਂ ਹਨ।
ਸੋ ਕਰੀਨਾ ਨੇ ਆਪਣੀ ਰਾਏ ਦੱਸ ਦਿੱਤੀ ਹੈ। ਜਲਦ ਦਰਸ਼ਕ ਤੇ ਇੰਡਸਟਰੀ ਦੇ ਹੋਰ ਲੋਕ ਵੀ ਫਿਲਮ ਨੂੰ ਦੇਖ ਲੈਣਗੇ। ਕਰਨ ਦੀ ਇਹ ਫਿਲਮ ਇੱਕਤਰਫਾ ਪਿਆਰ 'ਤੇ ਅਧਾਰਿਤ ਹੈ। ਫਿਲਮ 28 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।