ਮੁੰਬਈ: 'ਦ ਕਪਿਲ ਸ਼ਰਮਾ ਸ਼ੋਅ' ਫਿਲਹਾਲ ਟੀਵੀ 'ਤੇ ਸਭ ਤੋਂ ਮਸ਼ਹੂਰ ਅਤੇ ਹਿੱਟ ਕਾਮੇਡੀ ਸ਼ੋਅ ਹੈ। ਕੋਰੋਨਾ ਸੰਕਰਮਣ ਕਰਕੇ ਹੋਏ ਲੌਕਡਾਉਨ ਅਤੇ ਸੋੋਸ਼ਲ ਡਿਸਟੈਂਸਿੰਗ ਕਰਕੇ ਸ਼ੋਅ 'ਤੇ ਆਡੀਅੰਸ ਨਹੀਂ ਆ ਰਹੀ।ਪਰ ਇਹ ਸ਼ੋਅ ਹਰ ਹਫ਼ਤੇ ਸਾਨੂੰ ਹੱਸਣ ਅਤੇ ਏਂਟਰਟੈਨ ਕਰਨ ਆ ਰਿਹਾ ਹੈ। ਇਸ ਦੇ ਅਦਾਕਾਰ ਆਪਣੀ ਕਾਮੇਡੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਦਿ ਕਪਿਲ ਸ਼ਰਮਾ ਸ਼ੋਅ ਦੇ ਅਭਿਨੇਤਾ ਸਾਨੂੰ ਹਸਾਉਣ ਲਈ ਕਿੰਨੀ ਕਮਾਈ ਕਰਦੇ ਹਨ? ਆਓ ਤੁਹਾਨੂੰ ਇਹ ਦੱਸ ਦੇਈਏ।


ਕਪਿਲ ਸ਼ਰਮਾ: ਆਓ ਪਹਿਲਾਂ ਕਪਿਲ ਸ਼ਰਮਾ ਬਾਰੇ ਗੱਲ ਕਰੀਏ। ਕਪਿਲ ਨੇ ਆਪਣੀ ਕਾਮੇਡੀ ਅਤੇ ਹਾਸੇ ਮਜ਼ਾਕ ਕਰਕੇ ਇੱਕ ਖ਼ਾਸ ਪਛਾਣ ਬਣਾਈ ਹੈ। ਬਾਲੀਵੁੱਡ ਮਸ਼ਹੂਰ ਹਸਤੀਆਂ ਉਨ੍ਹਾਂ ਦੇ ਸ਼ੋਅ 'ਤੇ ਆਉਣ ਲਈ ਬਹੁਤ ਉਤਸ਼ਾਹਤ ਰਹਿੰਦੇ ਹਨ। ਗੱਲ ਕਪਿਲ ਦੀ ਕਮਾਈ ਦੀ ਕਰੀਏ ਤਾਂ ਕਪਿਲ ਸ਼ਰਮਾ ਨੇ ਖ਼ੁਦ ਇੱਕ ਵਾਰ ਦੱਸਿਆ ਸੀ ਕਿ ਉਸਨੇ 15 ਕਰੋੜ ਰੁਪਏ ਦਾ ਟੈਕਸ ਅਦਾ ਕੀਤਾ ਹੈ।

ਕ੍ਰਿਸ਼ਨ ਅਭਿਸ਼ੇਕ (ਸਪਨਾ): ਸਪਨਾ ਨਾਂ ਦਾ ਕਿਰਦਾਰ ਗੋਵਿੰਦਾ ਦਾ ਭਤੀਜਾ ਕ੍ਰਿਸ਼ਣਾ ਅਭਿਸ਼ੇਕ ਨਿਭਾ ਰਿਹਾ ਹੈ। ਸਪਨਾ ਇੱਕ ਬਿਊਟੀ ਪਾਰਲਰ ਚਲਾਉਂਦੀ ਹੈ ਅਤੇ ਜੋ ਮਸ਼ਹੂਰ ਹਸਤੀਆਂ ਸ਼ੋਅ 'ਤੇ ਆਉਂਦੀਆਂ ਹਨ ਉਹ ਉਨ੍ਹਾਂ ਨੂੰ ਅਜੀਬ ਮਸਾਜ ਸੁਣ ਕੇ, ਉਨ੍ਹਾਂ ਨੂੰ ਹਸਾਉਂਦੀ ਹੈ। ਜੇਕਰ ਖ਼ਬਰਾਂ ਦੀ ਮੰਨੀਏ ਤਾਂ ਕ੍ਰਿਸ਼ਨਾ ਸ਼ੋਅ ਵਿਚ ਆਪਣੇ ਇੱਕ ਪ੍ਰਫਾਰਮੈਂਸ਼ ਲਈ 10-12 ਲੱਖ ਰੁਪਏ ਲੈਂਦਾ ਹੈ।

ਚੰਦਨ ਪ੍ਰਭਾਕਰ (ਚੰਦੂ): ਹਰ ਕੋਈ ਜਾਣਦਾ ਹੈ ਕਿ ਚੰਦਨ ਪ੍ਰਭਾਕਰ ਕਪਿਲ ਦਾ ਦੋਸਤ ਹੈ। ਸ਼ੋਅ ਵਿਚ ਚੰਦਨ ਅਕਸਰ ਚੰਦੂ ਚਾਏਵਾਲਾ ਦੇ ਕਿਰਦਾਰ ਵਿਚ ਨਜ਼ਰ ਆਉਂਦਾਹੈ, ਉਹ ਭੂਰੀ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ ਪਰ ਭੂਰੀ ਉਸ ਨੂੰ ਕੁਝ ਨਹੀਂ ਸਮਝਦੀ। ਜਿੱਥੋਂ ਤਕ ਚੰਦਨ ਦੀ ਫੀਸ ਦਾ ਸਵਾਲ ਹੈ, ਇਕ ਵਾਰ ਅਕਸ਼ੈ ਕੁਮਾਰ ਨੇ ਮਸਤੀ ਕਰਦਿਆਂ ਖੁਲਾਸਾ ਕੀਤਾ ਕਿ ਚੰਦਨ ਇੱਕ ਐਪੀਸੋਡ ਲਈ ਸੱਤ ਲੱਖ ਰੁਪਏ ਲੈਂਦਾ ਹੈ।

ਭਾਰਤੀ ਸਿੰਘ: ਭਾਰਤੀ ਸਿੰਘ 'ਦ ਕਪਿਲ ਸ਼ਰਮ ਸ਼ੋਅ' ਵਿਚ ਵੱਖਰੇ ਕਿਰਦਾਰ ਨਿਭਾਉਂਦੀ ਨਜ਼ਰ ਆਉਂਦੀ ਹੈ। ਕਈ ਵਾਰ ਉਹ ਕਪਿਲ ਦੀ ਭੁਆ ਬਣ ਜਾਂਦੀ ਹੈ, ਕਈ ਵਾਰ ਉਹ ਯਾਦਵ ਦੀ ਪਤਨੀ ਤਿਤਲੀ ਬਣ ਜਾਂਦੀ ਹੈ। ਦੱਸ ਦਈਏ ਕਿ ਸ਼ੋਅ ਵਿੱਚ ਪੰਜ ਤੋਂ 7 ਮਿੰਟ ਦਾ ਪ੍ਰਫਾਰਮੈਂਸ ਦੇਣ ਵਾਲੀ ਭਾਰਤੀ ਸਿੰਘ ਹਰ ਹਫਤੇ 10 ਤੋਂ 12 ਲੱਖ ਰੁਪਏ ਮਿਲਦੇ ਹਨ।

ਸੁਮੋਨਾ ਚੱਕਰਵਰਤੀ: 'ਦ ਕਪਿਲ ਸ਼ਰਮਾ ਸ਼ੋਅ' ਵਿਚ ਸੁਮੋਨਾ ਚੱਕਰਵਰਤੀ ਭੂਰੀ ਦਾ ਕਿਰਦਾਰ ਨਿਭਾ ਰਹੀ ਹੈ। ਅਕਸਰ ਹੀ ਕਪਿਲ ਆਪਣੇ ਬੁੱਲ੍ਹਾਂ ਕਰਕੇ ਉਸ ਦਾ ਮਜ਼ਾਕ ਉਡਾਉਂਦਾ ਹੈ। ਸੁਮੌਨਾ ਨੂੰ ਦ ਕਪਿਲ ਸ਼ਰਮਾ ਸ਼ੋਅ ਦੀ ਰੌਣਕ ਕਹਿਣਾ ਗਲਤ ਨਹੀਂ ਹੋਵੇਗਾ। ਜੇਕਰ ਖਬਰਾਂ ਦੀ ਮੰਨੀਏ ਤਾਂ ਸੁਮੋਨਾ ਹਰ ਹਫਤੇ ਵਿਚ 6 ਤੋਂ 7 ਲੱਖ ਰੁਪਏ ਲੈਂਦੀ ਹੈ।

ਕਿਕੂ ਸ਼ਾਰਦਾ: ਸ਼ੋਅ ਵਿੱਚ ਬੱਚਾ ਯਾਦਵ ਦਾ ਕਿਰਦਾਰ ਨਿਭਾਉਣ ਵਾਲੇ ਕਿਕੂ ਯਾਦਵ ਦੀ ਐਂਟਰੀ ਵੀ ਬਹੁਤ ਜ਼ਬਰਦਸਤ ਹੁੰਦੀ ਹੈ। ਉਹ ਕਪਿਲ ਦੇ ਸ਼ੋਅ ਦੇ ਪਹਿਲੇ ਸੀਜ਼ਨ ਤੋਂ ਹੈ। ਕਿਕੂ ਸ਼ਾਰਦਾ ਪ੍ਰਤੀ ਐਪੀਸੋਡ ਦੇ 6 ਤੋਂ 7 ਲੱਖ ਰੁਪਏ ਲੈਂਦਾ ਹੈ।

ਅਰਚਨਾ ਪੂਰਨ ਸਿੰਘ: ਨਵਜੋਤ ਸਿੰਘ ਸਿੱਧੂ ਦੀ ਥਾਂ ਲੈਣ ਵਾਲੀ ਅਰਚਨਾ ਪੂਰਨ ਸਿੰਘ ਨੂੰ ਵੀ ਸ਼ੋਅ ਦੀ ਜਾਨ ਮੰਨਿਆ ਜਾਂਦਾ ਹੈ। ਉਹ ਹਰ ਮਜ਼ਾਕ 'ਤੇ ਹੱਸਦੀ ਹੈ। ਕਪਿਲ ਅਕਸਰ ਅਰਜਨਾ ਨੂੰ ਨਵਜੋਤ ਸਿੰਘ ਸਿੱਧੂ ਦੀ ਥਾਂ ਲੈਣ ਲਈ ਚਿੜਾਉਂਦਾ ਹੈ। ਖ਼ਬਰਾਂ ਮੁਤਾਬਕ ਅਰਚਨਾ ਪੂਰਨ ਸਿੰਘ ਇਕ ਐਪੀਸੋਡ ਲਈ 10 ਲੱਖ ਰੁਪਏ ਲੈਂਦੀ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904