ਮਨਵੀਰ ਕੌਰ ਰੰਧਾਵਾ ਦੀ ਰਿਪੋਰਟ


ਮੁੰਬਈ: ਬਾਲੀਵੁੱਡ ਐਕਟਰ ਅਰਜੁਨ ਕਪੂਰ ਤੇ ਮਲਾਇਕਾ ਅਰੋੜਾ ਦੀ ਜੋੜੀ ਅਕਸਰ ਕਿਸੇ ਨਾ ਕਿਸੇ ਕਾਰਨ ਚਰਚਾ ਵਿੱਚ ਰਹਿੰਦੀ ਹੈ। ਉਹ ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਉਹ ਕਰੀਬ 4 ਸਾਲਾਂ ਤੋਂ ਡੇਟ ਕਰ ਰਹੇ ਹਨ। ਅਜਿਹੇ 'ਚ ਹੁਣ ਫੈਨਜ਼ ਦੋਵਾਂ ਦੇ ਵਿਆਹ ਦਾ ਇੰਤਜ਼ਾਰ ਕਰ ਰਹੇ ਹਨ। ਇਸ ਦੌਰਾਨ ਜੋੜੇ ਦੇ ਰਿਸ਼ਤੇ ਨੂੰ ਲੈ ਕੇ ਹਾਲ ਹੀ ਵਿੱਚ ਅਪਡੇਟਸ ਸਾਹਮਣੇ ਆ ਰਹੇ ਹਨ ਕਿ ਦੋਵੇਂ ਜਲਦੀ ਹੀ ਵਿਆਹ ਦੇ ਬੰਧਨ ਵਿੱਚ ਬੱਝ ਸਕਦੇ ਹਨ। ਇਸ ਤੋਂ ਬਾਅਦ ਉਨ੍ਹਾਂ ਦੇ ਫੈਨਸ ਕਾਫੀ ਖੁਸ਼ ਹਨ। ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਕਈ ਲੋਕ ਦੋਵਾਂ ਕਲਾਕਾਰਾਂ ਨੂੰ ਵਧਾਈ ਦੇ ਰਹੇ ਹਨ।


ਦੱਸ ਦਈਏ ਕਿ ਅਰਜੁਨ ਅਤੇ ਮਲਾਇਕਾ ਵਿਚਾਲੇ 12 ਸਾਲ ਦਾ ਫਰਕ ਹੈ। ਪਰ ਉਨ੍ਹਾਂ ਵਿਚਕਾਰ ਉਮਰ ਦੇ ਇਸ ਅੰਤਰ ਦਾ ਪਤਾ ਨਹੀਂ ਲੱਗਦਾ। ਅਰਜੁਨ ਕਪੂਰ ਮਲਾਇਕਾ ਅਰੋੜਾ ਵਿਚਕਾਰ ਕਾਫੀ ਬਾਂਡਿੰਗ ਹੈ ਜਿਸ ਤੋਂ ਬਾਅਦ ਹੁਣ ਉਹ ਆਪਣੇ ਰਿਸ਼ਤੇ ਨੂੰ ਅਗਲੇ ਪੱਧਰ ਤੱਕ ਲੈ ਜਾਣ ਦੀ ਤਿਆਰੀ ਕਰ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ, ਉਹ ਇਸ ਸਾਲ ਨਵੰਬਰ-ਦਸੰਬਰ ਦੇ ਮਹੀਨੇ 'ਚ ਵਿਆਹ ਕਰਨ ਦੀ ਪਲਾਨਿੰਗ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਜੋੜਾ ਮੁੰਬਈ 'ਚ ਪਰਿਵਾਰ ਤੇ ਕਰੀਬੀ ਦੋਸਤਾਂ ਦੀ ਮੌਜੂਦਗੀ 'ਚ ਹੀ ਹੋਵੇਗਾ।


ਇੰਡਸਟਰੀ ਵਿੱਚ ਇੰਟੀਮੇਟ ਵਿਆਹਾਂ ਦੇ ਰੁਝਾਨ ਨੂੰ ਦੇਖਦੇ ਹੋਏ ਅਰਜੁਨ ਅਤੇ ਮਲਾਇਕਾ ਵੀ ਇਸੇ ਤਰ੍ਹਾਂ ਦੇ ਵਿਆਹ ਦੀ ਯੋਜਨਾ ਬਣਾ ਰਹੇ ਹਨ। ਹਾਲਾਂਕਿ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਵਿਆਹ ਤੋਂ ਬਾਅਦ ਉਹ ਵਿਆਹ ਦੀ ਪਾਰਟੀ ਕਰਨਗੇ। ਪਾਰਟੀ ਦੀ ਮੇਜ਼ਬਾਨੀ ਇੰਡਸਟਰੀ ਦੇ ਬਹੁਤ ਹੀ ਕਰੀਬੀ ਲੋਕ ਅਤੇ ਪਰਿਵਾਰਕ ਮੈਂਬਰ ਕਰਨਗੇ। ਜਿਸ 'ਚ ਪੂਰਾ ਕਪੂਰ ਪਰਿਵਾਰ ਤੇ ਮਲਾਇਕਾ ਦੇ ਮਾਤਾ-ਪਿਤਾ ਸ਼ਾਮਲ ਹੋਣਗੇ। ਇਸ ਦੇ ਨਾਲ ਹੀ ਕਰੀਨਾ ਕਪੂਰ ਖ਼ਾਨ ਵੀ ਅਰਜੁਨ ਅਤੇ ਮਲਾਇਕਾ ਦੇ ਵਿਆਹ 'ਚ ਸ਼ਾਮਲ ਹੋ ਸਕਦੀ ਹੈ। ਕਿਉਂਕਿ ਉਹ ਦੋਵੇਂ ਕਲਾਕਾਰਾਂ ਦੇ ਕਾਫੀ ਕਰੀਬ ਹਨ।


ਖੈਰ, ਜੇਕਰ ਦੋਵਾਂ ਸਿਤਾਰਿਆਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਅਰਜੁਨ ਆਉਣ ਵਾਲੇ ਦਿਨਾਂ 'ਚ 'ਕੁੱਤੇ', 'ਏਕ ਵਿਲੇਨ ਰਿਟਰਨਜ਼', 'ਦ ਲੇਡੀ ਕਿਲਰ', 'ਕਨੇਡਾ', 'F2: Fun and Frustration' 'ਚ ਨਜ਼ਰ ਆਉਣਗੇ। ਇਸ ਦੇ ਨਾਲ ਹੀ ਮਲਾਇਕਾ ਅਰੋੜਾ ਵਰਕਫਰੰਟ ਨੇ ਫਿਲਹਾਲ ਫਿਲਮਾਂ ਤੋਂ ਬ੍ਰੇਕ ਲੈ ਲਿਆ ਹੈ। ਅਜਿਹੇ 'ਚ ਉਹ ਆਉਣ ਵਾਲੇ ਦਿਨਾਂ 'ਚ ਕਿਸੇ ਫਿਲਮ 'ਚ ਨਜ਼ਰ ਨਹੀਂ ਆਵੇਗੀ। ਪਰ ਐਕਟਰਸ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਜਿੱਥੋਂ ਅਕਸਰ ਉਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਜਿਸ ਕਾਰਨ ਇਹ ਅਦਾਕਾਰਾ ਚਰਚਾ 'ਚ ਆ ਜਾਂਦੀ ਹੈ।


ਇਹ ਵੀ ਪੜ੍ਹੋ: Chakda Xpress: ਅਨੁਸ਼ਕਾ ਸ਼ਰਮਾ ਨੇ ਪਤੀ ਵਿਰਾਟ ਕੋਹਲੀ ਤੋਂ ਲਏ ਬੱਲੇਬਾਜ਼ੀ ਟਿਪਸ, ਖੁਦ ਕੀਤਾ ਖੁਲਾਸਾ