Malaika Arora- Guru Randhawa Hot Pics: ਮਲਾਇਕਾ ਅਰੋੜਾ ਬਾਲੀਵੁੱਡ ਦੀਆਂ ਮਸ਼ਹੂਰ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਹ 49 ਸਾਲ ਦੀ ਉਮਰ ਵਿੱਚ 20 ਸਾਲ ਦੀਆਂ ਕੁੜੀਆਂ ਨੂੰ ਵੀ ਫੈਲ ਕਰਦੀ ਹੈ। ਇਸ ਦੇ ਨਾਲ ਹੀ ਉਹ ਆਪਣੀ ਫਿਟਨੈੱਸ ਨੂੰ ਲੈ ਕੇ ਵੀ ਸੁਰਖੀਆਂ 'ਚ ਹੈ। ਮਲਾਇਕਾ ਹਾਲ ਹੀ 'ਚ ਇਕ ਮਿਊਜ਼ਿਕ ਵੀਡੀਓ 'ਤੇਰਾ ਕੀ ਖਿਆਲ' 'ਚ ਨਜ਼ਰ ਆਈ ਹੈ। ਇਸ ਵੀਡੀਓ 'ਚ ਉਨ੍ਹਾਂ ਨਾਲ ਪੰਜਾਬੀ ਗਾਇਕ ਗੁਰੂ ਰੰਧਾਵਾ ਵੀ ਨਜ਼ਰ ਆਏ। ਗੀਤ 'ਚ ਦੋਵਾਂ ਦੀ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਇਸ ਵੀਡੀਓ 'ਚ ਅਦਾਕਾਰਾ ਕਾਫੀ ਹੌਟ ਅੰਦਾਜ਼ 'ਚ ਨਜ਼ਰ ਆਈ। ਇਸ ਵਿਚਕਾਰ ਮਲਾਇਕਾ ਨੇ ਗੁਰੂ ਨਾਲ ਆਪਣੀ ਹੌਟ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜਿਸਨੇ ਦਰਸ਼ਕਾਂ ਦਾ ਧਿਆਨ ਖਿੱਚ ਲਿਆ ਹੈ। ਤੁਸੀ ਵੀ ਵੇਖੋ ਇਹ ਸ਼ਾਨਦਾਰ ਤਸਵੀਰਾਂ...






ਮਲਾਇਕਾ ਅਰੋੜਾ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਲਿਖਿਆ, ਫੋਟੋ ਡੰਪ... ਇਸਦੇ ਨਾਲ ਹੀ ਉਸ ਵੱਲੋਂ ਗੁਰੂ ਨੂੰ ਵੀ ਟੈਗ ਕੀਤਾ ਗਿਆ ਹੈ। ਇਨ੍ਹਾਂ ਤਸਵੀਰਾਂ ਨੂੰ ਦੇਖ ਫੈਨਜ਼ ਵੀ ਆਪਣੀਆਂ ਨਜ਼ਰਾਂ ਨਹੀਂ ਹਟਾ ਪਾ ਰਹੇ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਯਾਰ ਮਲਾਇਕਾ ਮੈਮ ਦੇ ਸਾਹਮਣੇ 20 ਸਾਲ ਦੀਆਂ ਕੁੜੀਆਂ ਵੀ ਫੈਲ ਹਨ। ਇਸ ਲਈ ਕਹਿੰਦੇ ਆ ਉਮਰ ਅੱਗੇ ਕੁਝ ਮਾਈਨੇ ਨਹੀ ਰੱਖਦਾ ...





ਦੱਸ ਦੇਈਏ ਕਿ 'ਤੇਰਾ ਕੀ ਖਿਆਲ' ਵੀਡੀਓ ਗੀਤ 'ਚ ਮਲਾਇਕਾ ਅਰੋੜਾ ਆਪਣੇ ਹੌਟ ਅਵਤਾਰ 'ਚ ਨਜ਼ਰ ਆਈ। ਇਸ ਦੌਰਾਨ ਉਨ੍ਹਾਂ ਨੇ ਆਪਣੇ ਡਾਂਸ ਮੂਵਜ਼ ਨਾਲ ਪ੍ਰਸ਼ੰਸ਼ਕਾਂ ਦਾ ਦਿਲ ਮੋਹ ਲਿਆ। ਗੀਤ ਦੀ ਸ਼ੁਰੂਆਤ 'ਚ ਉਹ ਬਲੈਕ ਆਊਟਫਿਟ 'ਚ ਨਜ਼ਰ ਆਈ, ਜਿਸ 'ਚ ਉਸ ਨੇ ਆਪਣੇ ਡਾਂਸ ਮੂਵਜ਼ ਨੂੰ ਜ਼ਬਰਦਸਤ ਢੰਗ ਨਾਲ ਦਿਖਾਇਆ। ਨਾਲ ਹੀ ਇਸ ਆਊਟਫਿਟ 'ਚ ਉਹ ਕਾਫੀ ਹੌਟ ਲੱਗ ਰਹੀ ਹੈ। ਦੱਸ ਦੇਈਏ ਕਿ ਦੋਵਾਂ ਦੀ ਕੈਮਿਸਟ੍ਰੀ ਨੂੰ ਖੂਬ ਪਸੰਦ ਕੀਤਾ ਗਿਆ।