The Family Man Season 2: ਲਓ ਹੋ ਗਿਆ ਐਲਾਨ! ਮਨੋਜ ਵਾਜਪਾਈ ਦੀ 'ਦ ਫੈਮਿਲੀ ਮੈਨ 2' ਅਗਲੇ ਮਹੀਨੇ ਇਸ ਤਰੀਕ ਨੂੰ ਹੋਵੇਗੀ ਰਿਲੀਜ਼
ਏਬੀਪੀ ਸਾਂਝਾ | 07 Jan 2021 03:45 PM (IST)
The Family Man Season 2: ਮਨੋਜ ਬਾਜਪਾਈ ਤੇ ਸਾਊਥ ਦੀ ਸੁਪਰਸਟਾਰ ਸਮੰਥਾ ਅਕਿਨੀਨੀ ਦੀ ਆਉਣ ਵਾਲੀ ਸੀਰੀਜ਼ 'ਦ ਫੈਮਲੀ ਮੈਨ ਸੀਜ਼ਨ 2' ਦਾ ਮੋਸ਼ਨ ਪੋਸਟਰ ਰਿਲੀਜ਼ ਹੋ ਗਿਆ ਹੈ।
ਮੁੰਬਈ: 'ਐਮਜ਼ੋਨ ਪ੍ਰਾਈਮ ਵੀਡੀਓ' ਦੀ ਸਭ ਤੋਂ ਫੇਮਸ ਸੀਰੀਜ਼ 'ਚ ਸ਼ੁਮਾਰ 'The family Man' ਦੇ ਫੈਨਸ ਲਈ ਇੱਕ ਚੰਗੀ ਖ਼ਬਰ ਹੈ। ਪਿਛਲੇ ਇੱਕ ਸਾਲ ਤੋਂ ਸੀਰੀਜ਼ ਦੇ ਦੂਜੇ ਪਾਰਟ ਦੀ ਉਡੀਕ ਕਰ ਰਹੇ ਪ੍ਰਸ਼ੰਸਕਾਂ ਦਾ ਇੰਤਜ਼ਾਰ ਹੁਣ ਖ਼ਤਮ ਹੋਣ ਵਾਲਾ ਹੈ। ਮਨੋਜ ਵਾਜਪਾਈ (Manoj Bajpayee) ਦੀ ਪ੍ਰਸਿੱਧ ਸੀਰੀਜ਼ 'ਦ ਫੈਮਿਲੀ ਮੈਨ 2' 12 ਫਰਵਰੀ 2021 ਨੂੰ ਰਿਲੀਜ਼ ਹੋਵੇਗੀ। ਹਾਲ ਹੀ ਵਿੱਚ ਸੀਰੀਜ਼ ਦਾ ਟੀਜ਼ਰ ਲਾਂਚ ਕੀਤਾ ਗਿਆ ਸੀ ਜਿਸ ਨੂੰ ਕਾਫ਼ੀ ਚੰਗਾ ਹੁੰਗਾਰਾ ਮਿਲਿਆ ਹੈ। ਹੁਣ ਮਨੋਜ ਵਾਜਪਾਈ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਪ੍ਰੋਮੋ ਸ਼ੇਅਰ ਕੀਤਾ ਹੈ ਜਿਸ ਨਾਲ ਉਨ੍ਹਾਂ ਨੇ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ। ਇਸ ਪ੍ਰੋਮੋ ਵਿਚ ਮਨੋਜ ਵਾਜਪਾਈ ਨਜ਼ਰ ਆ ਰਹੇ ਹਨ। ਪ੍ਰੋਮੋ ਨੂੰ ਸਾਂਝਾ ਕਰਦੇ ਹੋਏ ਕੈਪਸ਼ਨ 'ਚ ਲਿਖਿਆ ਹੈ, "ਚਿਹਰਾ ਪਿੱਛੇ ਚਿਹਰਾ, ਇਸ ਮੇਂ ਰਾਜ਼ ਹੈ ਗਹਿਰਾ।" ਇਸ ਦੇ ਨਾਲ ਹੀ ਐਮਜ਼ੋਨ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਪ੍ਰੋਮੋ ਸ਼ੇਅਰ ਕਰਦਿਆਂ ਲਿਖਿਆ, "ਸ਼੍ਰੀਕਾਂਤ ਮਿਸ਼ਨ ਦੇ ਪਿੱਛੇ ਤੇ ਵਿਲੇਨ ਸ਼੍ਰੀਕਾਂਤ ਦੇ ਪਿੱਛੇ ... ਆਓ ਸ਼ੁਰੂ ਕਰੀਏ।" ਇਸ ਤੋਂ ਪਹਿਲਾਂ 'ਦ ਫੈਮਿਲੀ ਮੈਨ' ਸੀਜ਼ਨ 2 ਦਾ ਪਹਿਲਾ ਪੋਸਟਰ ਜਾਰੀ ਕੀਤਾ ਗਿਆ ਸੀ। ਪੋਸਟਰ ਵਿਚ 2021 ਦੇ ਸਮੇਂ ਦੇ ਨਾਲ ਟਾਈਮ ਬੰਬ ਦੀ ਤਸਵੀਰ ਨਜ਼ਰ ਆਈ ਸੀ। ਟਾਈਮ ਬੰਬ ਦੇ ਕੋਲ ਮਨੋਜ ਵਾਜਪਾਈ ਤੇ ਸ਼ਰੀਬ ਹਾਸ਼ਮੀ ਦੀ ਤਸਵੀਰ ਵੀ ਮਿਲੀ ਸੀ। ਹਾਲਾਂਕਿ ਪੋਸਟ ਦੇ ਨਾਲ ਫਿਲਮ ਦੀ ਰਿਲੀਜ਼ ਦੀ ਤਰੀਕ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904