ਚੰਡੀਗੜ੍ਹ: ਭਾਰਤੀ ਕਿਸਾਨਾਂ ਦੀ ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ ਜੰਗ ਅਜੇ ਵੀ ਜਾਰੀ ਹੈ। ਕਿਸਾਨਾਂ ਦੇ ਸਮਰਥਨ 'ਚ ਪੌਪ ਸਟਾਰ ਰਿਹਾਨਾ ਨੇ ਕਿਸਾਨਾਂ ਦੀ ਇਸ ਜੰਗ ਨੂੰ ਅੰਤਰਾਸ਼ਟਰੀ ਪੱਧਰ 'ਤੇ ਹੋਰ ਭਖਾ ਦਿੱਤਾ ਹੈ। ਦੱਸ ਦਈਏ ਕਿ ਰਿਹਾਨਾ ਨੇ ਕਿਸਾਨਾਂ ਦਾ ਸਮਰਥਨ ਕਰਦਿਆਂ #FarmersProtest ਦੀ ਵਰਤੋਂ ਕੀਤੀ। ਇਸ ਤੋਂ ਬਾਅਦ ਭਾਰਤੀ ਸਿਤਾਰਿਆਂ ਸਮੇਤ ਪੰਜਾਬੀ ਕਲਕਾਰਾਂ 'ਚ ਹਲਚਲ ਮੱਚ ਗਈ ਹੈ। ਸੈਲੇਬਸ ਲਗਾਤਾਰ ਇਸ 'ਤੇ ਰਿਆਕਟ ਕਰ ਰਹੇ ਹਨ।



ਜਿੱਥੇ ਰਿਹਾਨਾ ਦੇ ਟਵੀਟ 'ਤੇ ਕੰਗਨਾ ਰਨੌਤ ਨੇ ਸਿੰਗਰ ਨੂੰ ਫਟਕਾਰਿਆ, ਉੱਥੇ ਹੀ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਨੇ ਰਿਹਾਨਾ ਦੇ ਸਮਰਥਨ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ। ਦੱਸ ਦਈਏ ਕਿ ਇਸ ਕੜੀ 'ਚ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਨੇ ਬਗੈਰ ਕੁਝ ਕਹੇ ਵੱਡਾ ਸੰਦੇਸ਼ ਦਿੱਤਾ। ਦਿਲਜੀਤ ਨੇ ਆਪਣੀ ਇੰਸਟਾ ਸਟੋਰੀ 'ਤੇ ਰਿਹਾਨਾ ਦੀ ਫੋਟੋ ਸ਼ੇਅਰ ਕੀਤੀ ਹੈ। ਇਸ ਫੋਟੋ ਜ਼ਰੀਏ ਉਨ੍ਹਾਂ ਨੇ ਦੱਸ ਦਿੱਤਾ ਕਿ ਉਹ ਵੀ ਰਿਹਾਨਾ ਨਾਲ ਸਹਿਮਤ ਹਨ।



ਇਸ ਦੇ ਨਾਲ ਹੀ ਗਾਇਕ ਤੇ ਅਦਾਕਾਰ ਐਮੀ ਵਿਰਕ ਨੇ ਰਿਹਾਨਾ ਦੇ ਟਵੀਟ ਦਾ ਸਕ੍ਰੀਨਸ਼ਾਟ ਆਪਣੇ ਇੰਸਟਾ ਅਕਾਉਂਟ 'ਤੇ ਸ਼ੇਅਰ ਕੀਤਾ ਹੈ। ਇਸ ਦੇ ਨਾਲ ਉਸਨੇ ਪੌਪ ਸਿੰਗਰ ਨੂੰ ਹਾਰਟ ਦੀ ਇਮੋਜੀ ਨਾਲ ਟੈਗ ਕਰ ਸ਼ੇਅਰ ਕੀਤੀ ਹੈ। ਗਾਇਕ ਜੈਜ਼ੀ ਬੀ ਨੇ ਟਵੀਟ ਕਰਕੇ ਲਿਖਿਆ- ਭਾਰਤ ਵਿੱਚ #FarmersProtest ਲਈ ਆਪਣੀ ਆਵਾਜ਼ ਬੁਲੰਦ ਕਰਨ ਲਈ ਧੰਨਵਾਦ। ਇਸ ਦੇ ਨਾਲ ਉਸ ਨੇ ਜਸਟਿਨ ਬੀਬਰ, ਲੇਡੀ ਗਾਗਾ ਸਮੇਤ ਕਈ ਸਿਤਾਰਿਆਂ ਨੂੰ ਟੈਗ ਕੀਤਾ ਤੇ ਉਸ ਨੂੰ ਇਸ ਅੰਦੋਲਨ ਵਿੱਚ ਆਵਾਜ਼ ਬਣਾਉਣ ਲਈ ਕਿਹਾ।



ਐਕਟਰਸ ਸਵਰਾ ਭਾਸਕਰ ਨੇ ਵੀ ਰਿਹਾਨਾ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ ਹੈ। ਸਵਰਾ ਭਾਸਕਰ ਜੋ ਲਗਾਤਾਰ ਸਰਕਾਰ ਖਿਲਾਫ ਸਟੈਂਡ ਲੈਂਦੀ ਆ ਰਹੀ ਹੈ, ਉਸ ਨੇ ਕਈ ਇਮੋਜੀਜ਼ ਰਾਹੀਂ ਰਿਹਾਨਾ ਦੀ ਸ਼ਲਾਘਾ ਕੀਤੀ।



ਇਸ ਦੇ ਨਾਲ ਹੀ 'ਮੈਡਮ ਮੁੱਖ ਮੰਤਰੀ' ਰਿਚਾ ਚੱਢਾ ਨੇ ਵੀ ਦਿਲ ਦੀ ਇਮੋਜੀ ਰਾਹੀਂ ਰਿਹਾਨਾ ਦੇ ਟਵੀਟ 'ਤੇ ਆਪਣਾ ਸਮਰਥਨ ਜ਼ਾਹਰ ਕੀਤਾ ਹੈ।

ਇਹ ਵੀ ਪੜ੍ਹੋSupport Farmers: ਕਿਸਾਨ ਅੰਦੋਲਨ ਕੌਮਾਂਤਰੀ ਮੰਚ 'ਤੇ ਛਾਇਆਂ, ਅਮਰੀਕੀ ਉਪ ਰਾਸ਼ਟਰਪਤੀ ਦੀ ਭਤੀਜੀ ਨੇ ਕਹੀ ਵੱਡੀ ਗੱਲ

Continues below advertisement


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904