Fighter Motion Poster: ਦੀਪਿਕਾ ਪਾਦੂਕੋਣ (Deepika Padukone) ਅਤੇ ਰਿਤਿਕ ਰੋਸ਼ਨ (Hrithik Roshan) ਇਕੱਠੇ ਧਮਾਲ ਮਚਾਉਣ ਲਈ ਤਿਆਰ ਹਨ। ਕਾਫੀ ਸਮੇਂ ਤੋਂ ਪ੍ਰਸ਼ੰਸਕ ਦੋਹਾਂ ਨੂੰ ਇਕੱਠੇ ਦੇਖਣ ਦਾ ਇੰਤਜ਼ਾਰ ਕਰ ਰਹੇ ਸਨ। ਹੁਣ ਇਹ ਉਡੀਕ ਖਤਮ ਹੋਣ ਜਾ ਰਹੀ ਹੈ। ਦੀਪਿਕਾ ਅਤੇ ਰਿਤਿਕ ਫਿਲਮ 'ਫਾਈਟਰ' 'ਚ ਇਕੱਠੇ ਨਜ਼ਰ ਆਉਣ ਵਾਲੇ ਹਨ। ਅੱਜ ਇਸ ਫਿਲਮ ਦਾ ਮੋਸ਼ਨ ਪੋਸਟਰ ਰਿਲੀਜ਼ ਹੋ ਗਿਆ ਹੈ। ਜਿਸ 'ਚ ਰਿਤਿਕ, ਦੀਪਿਕਾ ਅਤੇ ਅਨਿਲ ਤਿੰਨੋਂ ਭਾਰਤੀ ਹਵਾਈ ਫੌਜ ਦੇ ਅਫਸਰਾਂ ਦੇ ਲੁੱਕ 'ਚ ਨਜ਼ਰ ਆ ਰਹੇ ਹਨ। ਦੀਪਿਕਾ ਨੇ ਇਸ ਮੋਸ਼ਨ ਪੋਸਟਰ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ।


ਸਸਪੈਂਸ ਅਤੇ ਉਤਸ਼ਾਹ ਵੱਧਣ ਤੋਂ ਬਾਅਦ ਭਾਰਤੀ ਸਿਨੇਮਾ ਹਾਲ 'ਫਾਈਟਰ' ਦੀ ਰਿਲੀਜ਼ ਲਈ ਤਿਆਰ ਹੋ ਰਹੇ ਹਨ। ਸੁਤੰਤਰਤਾ ਦਿਵਸ ਦੇ ਨਾਲ 'ਫਾਈਟਰ' ਨਾਂ ਦੇ ਪਹਿਲੇ ਮੋਸ਼ਨ ਪੋਸਟਰ ਤੋਂ ਪਰਦਾ ਉੱਠ ਗਿਆ ਹੈ। ਜਿਸਦਾ ਟਾਈਟਲ 'ਸਪਿਰਿਟ ਆਫ ਫਾਈਟਰ' ਹੈ। ਦੱਸ ਦੇਈਏ ਕਿ ਇਹ ਟੀਜ਼ਰ ਦੇਸ਼ ਭਗਤੀ ਦੇ ਜਜ਼ਬੇ ਨਾਲ ਗੂੰਜਦਾ ਹੈ, ਰਾਸ਼ਟਰ ਦੇ ਯਾਦਗਾਰੀ ਸਮਾਰੋਹ ਦੀਆਂ ਭਾਵਨਾਵਾਂ ਨਾਲ ਮੇਲ ਖਾਂਦਾ ਹੈ।






ਪਹਿਲਾਂ ਹੀ ਰੌਚਕ ਟਾਈਟਲ ਪੋਸਟਰ ਨਾਲ ਦਰਸ਼ਕਾਂ ਦੀ ਕਲਪਨਾ ਨੂੰ ਉਡਾਣ ਦੇਣ ਤੋਂ ਬਾਅਦ, ਨਿਰਮਾਤਾਵਾਂ ਨੇ ਹੁਣ ਪਹਿਲੇ ਮੋਸ਼ਨ ਪੋਸਟਕ ਦਾ ਖੁਲਾਸਾ ਕੀਤਾ ਹੈ। ਜਿਸ ਵਿੱਚ ਲੀਡ ਸਟਾਰ ਕਾਸਟ ਨੂੰ ਦੇਖਿਆ ਜਾ ਸਕਦਾ ਹੈ। ਖਾਸ ਗੱਲ ਇਹ ਹੈ ਕਿ 15 ਅਗਸਤ ਦੇ ਮਹੱਤਵਪੂਰਣ ਮੌਕੇ ਭਾਵ ਸੁਤੰਤਰਤਾ ਦਿਵਸ ਦੇ ਨਾਲ ਮੇਲ ਖਾਂਦਾ ਹੈ। ਇਹ ਪੋਸਟਰ ਸੰਖੇਪ ਵਿੱਚ ਐਕਸ਼ਨ, ਰੋਮਾਂਚ ਅਤੇ ਸਾਹਸ ਦੀ ਝਲਕ ਦਿੰਦਾ ਹੈ, ਇਸਦੇ ਨਾਲ ਹੀ ਇਹ ਦੇਸ਼ ਭਗਤੀ ਅਤੇ ਭਾਵਨਾਵਾਂ ਦੀ ਪੂਰੀ ਤਰ੍ਹਾਂ ਪ੍ਰੇਰਨਾ ਦਿੰਦਾ ਹੈ। ਇਸ ਦੀ ਖਾਸ ਗੱਲ ਇਹ ਹੈ ਕਿ ਮੋਸ਼ਨ ਪੋਸਟਰ 'ਚ 'ਵੰਦੇ ਮਾਤਰਮ' ਦਾ ਨਵਾਂ ਰੂਪ ਹੈ, ਜੋ ਹਰ ਭਾਰਤੀ ਦੇ ਦਿਲ ਨੂੰ ਛੂਹ ਜਾਵੇਗਾ।


ਨਿਰਮਾਤਾਵਾਂ ਨੇ 'ਫਾਈਟਰ' ਨੂੰ ਵੱਡੇ ਪਰਦੇ ਦੇ ਸਿਨੇਮੈਟਿਕ ਅਨੁਭਵ ਲਈ ਡਿਜ਼ਾਈਨ ਕੀਤਾ ਹੈ। ਇਸ ਨੂੰ ਕਈ ਅਸਲ ਸਥਾਨਾਂ 'ਤੇ ਸ਼ੂਟ ਕੀਤਾ ਗਿਆ ਹੈ ਅਤੇ ਗਲੋਬਲ ਸਕ੍ਰੀਨ ਲਈ ਪਹਿਲਾਂ ਕਦੇ ਨਾ ਵੇਖੇ ਗਏ ਦ੍ਰਿਸ਼ਾਂ ਨੂੰ ਕੈਪਚਰ ਕਰਨ ਲਈ ਨਵੀਨਤਮ ਸਿਨੇਮੈਟਿਕ ਤਕਨੀਕਾਂ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸੁਪਰਸਟਾਰ ਰਿਤਿਕ ਰੋਸ਼ਨ, ਦੀਪਿਕਾ ਪਾਦੁਕੋਣ ਅਤੇ ਅਨਿਲ ਕਪੂਰ ਫਿਲਮ 'ਚ ਪਹਿਲੀ ਵਾਰ ਸਕ੍ਰੀਨ ਸਪੇਸ ਸ਼ੇਅਰ ਕਰ ਰਹੇ ਹਨ।  


ਮਾਰਫਲਿਕਸ ਪਿਕਚਰਜ਼ ਦੇ ਸਹਿਯੋਗ ਨਾਲ Viacom18 ਸਟੂਡੀਓਜ਼ ਦੁਆਰਾ ਪੇਸ਼ ਕੀਤੀ ਗਈ, 'ਫਾਈਟਰ' ਦਾ ਨਿਰਦੇਸ਼ਨ ਸਿਧਾਰਥ ਆਨੰਦ ਦੁਆਰਾ ਕੀਤਾ ਗਿਆ ਹੈ ਅਤੇ ਇਸ ਵਿੱਚ ਰਿਤਿਕ ਰੋਸ਼ਨ, ਦੀਪਿਕਾ ਪਾਦੁਕੋਣ ਅਤੇ ਅਨਿਲ ਕਪੂਰ ਮੁੱਖ ਭੂਮਿਕਾਵਾਂ ਵਿੱਚ ਹਨ। ਇਹ ਫਿਲਮ 25 ਜਨਵਰੀ 2024 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਹੈ।