Emergency Release Date Out: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਲੋਕ ਸਭਾ ਚੋਣਾਂ ਤੋਂ ਬਾਅਦ ਲਗਾਤਾਰ ਸੁਰਖੀਆਂ 'ਚ ਬਣੀ ਹੋਈ ਹੈ। ਕੰਗਨਾ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਦੀ ਟਿਕਟ 'ਤੇ ਚੋਣ ਲੜ ਕੇ ਸੰਸਦ ਮੈਂਬਰ ਬਣੀ ਅਤੇ ਸੰਸਦ ਭਵਨ ਪਹੁੰਚੀ। ਹਾਲ ਹੀ ਵਿੱਚ ਕੰਗਨਾ ਨੇ ਲੋਕ ਸਭਾ ਸੈਸ਼ਨ ਵਿੱਚ ਸੰਸਦ ਮੈਂਬਰ ਵਜੋਂ ਸਹੁੰ ਚੁੱਕੀ ਸੀ। ਦੱਸ ਦੇਈਏ ਕਿ ਹੁਣ ਜਲਦ ਹੀ ਕੰਗਨਾ ਇੰਦਰਾ ਗਾਂਧੀ ਦੇ ਰੂਪ 'ਚ ਦਰਸ਼ਕਾਂ ਦੇ ਰੂ-ਬ-ਰੂ ਹੋਣ ਵਾਲੀ ਹੈ। ਦਰਅਸਲ, ਕੰਗਨਾ ਦੀ ਫਿਲਮ ''ਐਮਰਜੈਂਸੀ'' ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਕੰਗਨਾ ਦੀ ਫਿਲਮ ''ਐਮਰਜੈਂਸੀ'' ਅਕਤੂਬਰ 2023 ''ਚ ਰਿਲੀਜ਼ ਹੋਣੀ ਸੀ। ਪਰ ਇਸ ਤੋਂ ਬਾਅਦ ਫਿਲਮ ਦੀ ਰਿਲੀਜ਼ ਡੇਟ ਬਦਲ ਕੇ 24 ਨਵੰਬਰ ਕਰ ਦਿੱਤੀ ਗਈ। ਇਸ ਤੋਂ ਬਾਅਦ ਵੀ ਫਿਲਮ ਦੀ ਰਿਲੀਜ਼ ਡੇਟ ਬਦਲ ਦਿੱਤੀ ਗਈ ਸੀ। ਕਿਹਾ ਜਾ ਰਿਹਾ ਸੀ ਕਿ ਇਹ ਫਿਲਮ 14 ਜੂਨ ਨੂੰ ਰਿਲੀਜ਼ ਹੋਵੇਗੀ ਪਰ ਕੁਝ ਕਾਰਨਾਂ ਕਰਕੇ ਫਿਲਮ ਦੀ ਰਿਲੀਜ਼ ਡੇਟ ਨੂੰ ਇੱਕ ਵਾਰ ਫਿਰ ਟਾਲ ਦਿੱਤਾ ਗਿਆ। ਹੁਣ ਆਖਿਰਕਾਰ ਸੰਸਦ ਮੈਂਬਰ ਚੁਣੇ ਜਾਣ ਤੋਂ ਬਾਅਦ ਕੰਗਨਾ ਦੀ ਫਿਲਮ ''ਐਮਰਜੈਂਸੀ'' ਨੂੰ ਮੌਕਾ ਮਿਲ ਗਿਆ ਹੈ।
ਕੰਗਨਾ ਰਣੌਤ ਸਟਾਰਰ ਫਿਲਮ ''ਐਮਰਜੈਂਸੀ'' ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਇਹ ਫਿਲਮ 6 ਸਤੰਬਰ ਨੂੰ ਰਿਲੀਜ਼ ਹੋਵੇਗੀ। ਇਸ ਲਈ ਹੁਣ ਕੰਗਨਾ ਦੀ ਇਸ ਮਸ਼ਹੂਰ ਫਿਲਮ ਲਈ ਪ੍ਰਸ਼ੰਸਕਾਂ ਦੀ ਉਡੀਕ ਖਤਮ ਹੋ ਗਈ ਹੈ। ਇਸ ਫਿਲਮ ਬਾਰੇ ਗੱਲ ਕਰਦੇ ਹੋਏ ਕੰਗਨਾ ਨੇ ਵਿਰੋਧੀ ਧਿਰ ਤੇ ਨਿਸ਼ਾਨਾ ਸਾਧਿਆ ਹੈ।
ਕੰਗਨਾ ਗੁੱਸੇ 'ਚ ਭੜਕੀ
ਅਦਾਕਾਰਾ ਨੇ ਕਿਹਾ ਕਿ ਇਨ੍ਹਾਂ ਦੀ ਜੋ ਕਿਤਾਬ ਇਹ ਪਾਰਲੀਮੈਂਟ ਵਿੱਚ ਉਛਾਲ ਰਹੇ ਆ, ਨੌਟੰਕੀ ਕਰ ਰਹੇ ਆ...ਇਨ੍ਹਾਂ ਦੀਆਂ ਕਾਲੀਆਂ ਕਰਤੂਤਾਂ 6 ਸੰਤਬਰ ਨੂੰ ਖੁੱਲ੍ਹਣਗੀਆਂ। ਇਹ ਸਾਰੇ ਜਾਣਦੇ ਇਸ ਫਿਲਮ ਲਈ ਮੈਨੂੰ ਕਿੰਨੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਮੇਰੀ ਫਿਲਮ ਰੁਕਵਾ ਦਿੱਤੀ ਗਈ, ਮੈਂ ਆਪਣਾ ਘਰ ਗਿਰਵੀ ਰੱਖ ਕੇ ਗਹਿਣੇ ਵੇਚ ਕੇ ਇਹ ਫਿਲਮ ਬਣਾਈ ਹੈ। ਅੱਗੇ ਵੇਖੋ ਇਹ ਵੀਡੀਓ...
ਦੱਸ ਦੇਈਏ ਕਿ 'ਐਮਰਜੈਂਸੀ' ਭਾਰਤ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ 'ਤੇ ਬਣਾਈ ਗਈ ਫਿਲਮ ਹੈ। ਇਸ ਵਿੱਚ 1975 ਦੀ ਐਮਰਜੈਂਸੀ ਦਾ ਦੌਰ ਦਿਖਾਇਆ ਜਾਵੇਗਾ। ਇਸ ਫਿਲਮ ਦਾ ਨਿਰਦੇਸ਼ਨ ਕੰਗਨਾ ਰਣੌਤ ਨੇ ਕੀਤਾ ਹੈ ਅਤੇ ਉਹ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਇਸ ਫਿਲਮ 'ਚ ਕੰਗਨਾ ਦੇ ਨਾਲ ਸ਼੍ਰੇਅਸ ਤਲਪੜੇ, ਭੂਮਿਕਾ ਚਾਵਲਾ, ਅਨੁਪਮ ਖੇਰ, ਸਤੀਸ਼ ਕੌਸ਼ਿਕ ਅਹਿਮ ਭੂਮਿਕਾਵਾਂ ਨਿਭਾਉਣਗੇ।