Munjya Box Office Collection: ਹੌਰਰ-ਕਾਮੇਡੀ ਫਿਲਮ 'Munjya' ਇਨ੍ਹੀਂ ਦਿਨੀਂ ਸਿਨੇਮਾਘਰਾਂ 'ਚ ਧਮਾਲ ਮਚਾ ਰਹੀ ਹੈ। ਦੱਸ ਦੇਈਏ ਕਿ 7 ਜੂਨ ਨੂੰ ਰਿਲੀਜ਼ ਹੋਈ ਇਸ ਫਿਲਮ ਨੇ ਬਾਕਸ ਆਫਿਸ 'ਤੇ ਚੰਗੀ ਕਮਾਈ ਕੀਤੀ ਹੈ। ਸੋਸ਼ਲ ਮੀਡੀਆ 'ਤੇ ਸੁਰਖੀਆਂ ਬਟੋਰ ਰਹੀ ਕਾਰਤਿਕ ਆਰੀਅਨ ਦੀ ਫਿਲਮ 'ਚੰਦੂ ਚੈਂਪੀਅਨ' ਦੇ ਰਿਲੀਜ਼ ਹੋਣ ਤੋਂ ਬਾਅਦ ਵੀ ਫਿਲਮ ਮੁੰਜਿਆ ਲਈ ਲੋਕਾਂ ਦਾ ਕ੍ਰੇਜ਼ ਲਾਗਾਤਰ ਵੇਖਣ ਨੂੰ ਮਿਲ ਰਿਹਾ ਹੈ। 



'ਮੁੰਜਿਆ' ਫਿਲਮ ਦਾ ਬਾਕਸ ਆਫਿਸ 'ਤੇ ਦਬਦਬਾ 


ਸ਼ਰਵਰੀ ਵਾਘ ਅਤੇ ਅਭੈ ਵਰਮਾ ਦੀ ਫਿਲਮ 'ਮੁੰਜਿਆ' ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਕੋਂਕਣ ਖੇਤਰ ਦੇ ਭੂਤਾਂ 'ਤੇ ਆਧਾਰਿਤ ਇਹ ਕਹਾਣੀ ਆਪਣੀ ਵਿਲੱਖਣ ਧਾਰਨਾ ਅਤੇ ਪੇਸ਼ਕਾਰੀ ਕਾਰਨ ਪਸੰਦ ਕੀਤੀ ਜਾ ਰਹੀ ਹੈ। ਸ਼ੁੱਕਰਵਾਰ, 21 ਜੂਨ ਨੂੰ, ਪਸ਼ਮੀਨਾ ਰੋਸ਼ਨ ਦੀ ਪਹਿਲੀ ਫਿਲਮ 'ਇਸ਼ਕ ਵਿਸ਼ਕ ਰੀਬਾਉਂਡ' ਵੀ ਸਿਨੇਮਾਘਰਾਂ ਵਿੱਚ ਹਿੱਟ ਹੋਈ। ਪਰ ਇਸ ਦਾ ਫਿਲਮ ਮੁੰਜਿਆ ਦੇ ਕਲੈਕਸ਼ਨ 'ਤੇ ਕੋਈ ਅਸਰ ਨਹੀਂ ਪਿਆ।


ਕਮਾਈ ਦੇ ਮਾਮਲੇ 'ਚ 'ਮੁੰਜਿਆ' ਨੇ ਛੂਹਿਆ ਆਸਮਾਨ 


ਫਿਲਮ ਮੁੰਜਿਆ ਨੂੰ ਦਰਸ਼ਕਾਂ ਦੇ ਨਾਲ-ਨਾਲ ਆਲੋਚਕਾਂ ਦਾ ਵੀ ਚੰਗਾ ਹੁੰਗਾਰਾ ਮਿਲਿਆ ਹੈ। ਪਹਿਲੇ ਹਫਤੇ 35 ਕਰੋੜ ਰੁਪਏ ਅਤੇ ਦੂਜੇ ਹਫਤੇ 32 ਕਰੋੜ ਰੁਪਏ ਦੀ ਕਮਾਈ ਕਰਨ ਵਾਲੀ ਫਿਲਮ ਨੇ ਵੀਰਵਾਰ ਦੇ ਮੁਕਾਬਲੇ ਸ਼ੁੱਕਰਵਾਰ ਨੂੰ ਜ਼ਿਆਦਾ ਕਮਾਈ ਕੀਤੀ। ਫਿਲਮ ਨੇ ਵੀਰਵਾਰ ਨੂੰ ਜਿੱਥੇ 2.5 ਕਰੋੜ ਰੁਪਏ ਦੀ ਕਮਾਈ ਕੀਤੀ ਸੀ, ਉੱਥੇ ਹੀ ਰਿਲੀਜ਼ ਦੇ ਤੀਜੇ ਸ਼ੁੱਕਰਵਾਰ ਨੂੰ ਫਿਲਮ ਮੁੰਜਿਆ ਦੀ ਕਮਾਈ 2.97 ਕਰੋੜ ਰੁਪਏ ਤੱਕ ਪਹੁੰਚ ਗਈ ਹੈ। ਫਿਲਮ ਦਾ ਕੁਲ ਕਲੈਕਸ਼ਨ 70.92 ਕਰੋੜ ਹੋ ਗਿਆ ਹੈ। ਕਲੈਕਸ਼ਨ ਨੂੰ ਦੇਖਦੇ ਹੋਏ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਫਿਲਮ ਜਲਦ ਹੀ 100 ਕਰੋੜ ਦਾ ਅੰਕੜਾ ਪਾਰ ਕਰ ਲਵੇਗੀ।



'ਇਸ਼ਕ ਵਿਸ਼ਕ ਰੀਬਾਉਂਡ' ਦਾ ਕੋਈ ਅਸਰ ਨਹੀਂ ਹੋਇਆ


ਦੱਸ ਦੇਈਏ ਕਿ 21 ਜੂਨ ਨੂੰ ਰਿਤਿਕ ਰੋਸ਼ਨ ਦੀ ਚਚੇਰੀ ਭੈਣ ਪਸ਼ਮੀਨਾ ਰੋਸ਼ਨ ਦੀ ਫਿਲਮ 'ਇਸ਼ਕ ਵਿਸ਼ਕ ਰੀਬਾਉਂਡ' ਵੀ ਸਿਨੇਮਾਘਰਾਂ 'ਚ ਰਿਲੀਜ਼ ਹੋਈ। ਇਸ ਫਿਲਮ ਦੀ ਪਹਿਲੇ ਦਿਨ ਦੀ ਕਮਾਈ ਦਾ ਮੁੰਜਿਆ 'ਤੇ ਕੋਈ ਅਸਰ ਨਹੀਂ ਪਿਆ। 'ਇਸ਼ਕ ਵਿਸ਼ਕ ਰੀਬਾਉਂਡ' ਨੇ ਪਹਿਲੇ ਦਿਨ 85 ਲੱਖ ਰੁਪਏ ਦੀ ਕਮਾਈ ਕੀਤੀ ਹੈ।



Read More: Entertainment Live: ਮਸ਼ਹੂਰ ਪੰਜਾਬੀ ਅਦਾਕਾਰ ਦੀ ਮੌਤ, ਅਰਮਾਨ ਮਲਿਕ ਜੀ ਦੋਵੇਂ ਪਤਨੀਆਂ ਨਾਲ BB OTT 3 'ਚ ਐਂਟਰੀ ਸਣੇ ਅਹਿਮ ਖਬਰਾਂ