ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਫ਼ਿਲਮ 'ਐਮਰਜੈਂਸੀ' 'ਚ ਨਜ਼ਰ ਆਉਣ ਵਾਲੀ ਹੈ। ਇਸ ਫ਼ਿਲਮ 'ਚ ਕੰਗਨਾ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਅ ਰਹੀ ਹੈ। ਹਾਲ ਹੀ 'ਚ ਫ਼ਿਲਮ ਦਾ ਟੀਜ਼ਰ ਰਿਲੀਜ਼ ਹੋਇਆ ਹੈ। ਇਸ ਤੋਂ ਬਾਅਦ ਕੰਗਨਾ ਦੀ ਕਾਫੀ ਤਾਰੀਫ਼ ਹੋਈ। ਇਸ ਵਿਚਕਾਰ ਫ਼ਿਲਮ ਨਿਰਮਾਤਾ ਰਾਮ ਗੋਪਾਲ ਵਰਮਾ ਨੇ ਕੰਗਨਾ ਦੀ ਇੰਦਰਾ ਨਾਲ ਅਸਾਧਾਰਨ ਸਮਾਨਤਾ ਦੀ ਤਾਰੀਫ਼ ਕੀਤੀ ਹੈ।


ਕੰਗਨਾ ਨੇ ਰਾਮ ਗੋਪਾਲ ਵਰਮਾ ਦਾ ਕੀਤਾ ਧੰਨਵਾਦ
ਰਾਮ ਗੋਪਾਲ ਵਰਮਾ ਨੇ ਟਵੀਟ ਕੀਤਾ ਕਿ ਮੰਨੋ ਜਾਂ ਨਾ! ਕੰਗਨਾ ਰਣੌਤ ਇੰਦਰਾ ਗਾਂਧੀ ਵਾਂਗ ਐਕਟਿੰਗ ਕਰ ਰਹੀ ਹੈ... ਇੰਦਰਾ ਗਾਂਧੀ ਦਾ 1984 ਦਾ ਪੂਰਾ ਇੰਟਰਵਿਊ ਦੇਖੋ। ਨਿਰਦੇਸ਼ਕ ਨੇ ਇੰਦਰਾ ਗਾਂਧੀ ਦਾ ਇੰਟਰਵਿਊ ਪੋਸਟ ਕੀਤਾ ਹੈ। ਇੰਸਟਾਗ੍ਰਾਮ 'ਤੇ ਇਸ ਟਵੀਟ ਨੂੰ ਸ਼ੇਅਰ ਕਰਦੇ ਹੋਏ ਕੰਗਨਾ ਨੇ ਲਿਖਿਆ, "ਹਾ ਹਾ ਧੰਨਵਾਦ ਸਰ, ਇਹ ਭਰੋਸਾ ਦੇਣ ਵਾਲਾ ਹੈ ਕਿ ਮੈਂ ਇਸ ਰੋਲ 'ਚ ਖੁਦ ਨੂੰ ਕਾਸਟ ਕੀਤਾ ਹੈ।" ਇਸ ਫ਼ਿਲਮ ਨੂੰ ਕੰਗਨਾ ਖੁਦ ਡਾਇਰੈਕਟ ਕਰ ਰਹੀ ਹੈ।



ਇਸ 'ਤੇ ਨਿਊਜ਼ ਏਜੰਸੀ ਏਐਨਆਈ ਨਾਲ ਗੱਲ ਕਰਦੇ ਹੋਏ ਕੰਗਨਾ ਨੇ ਕਿਹਾ ਸੀ ਕਿ ਮੈਂ ਆਖਰੀ 'ਮਣੀਕਰਣਿਕਾ: ਦਿ ਕਵੀਨ ਆਫ਼ ਝਾਂਸੀ' ਨੂੰ ਡਾਇਰੈਕਟ ਕੀਤਾ ਸੀ ਅਤੇ ਮੈਨੂੰ ਦਰਸ਼ਕਾਂ ਦਾ ਬਹੁਤ ਵਧੀਆ ਹੁੰਗਾਰਾ ਮਿਲਿਆ, ਕਿਉਂਕਿ ਇਹ ਬਲਾਕਬਸਟਰ ਸੀ। ਮੈਂ ਇੱਕ ਹੋਰ ਫ਼ਿਲਮ ਦਾ ਨਿਰਦੇਸ਼ਨ ਕਰਨਾ ਸੀ, ਪਰ ਮੈਨੂੰ ਮੇਰੀ ਐਕਟਿੰਗ ਦੇ ਕਈ ਅਸਾਈਨਮੈਂਟ ਪੂਰੇ ਕਰਨੇ ਸਨ।
ਫ਼ਿਲਮ 'ਚ ਜੇਪੀ ਦਾ ਕਿਰਦਾਰ ਨਿਭਾਅ ਰਹੇ ਹਨ ਅਨੁਪਮ ਖੇਰ 


ਫ਼ਿਲਮ 'ਚ ਅਨੁਪਮ ਖੇਰ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਉਨ੍ਹਾਂ ਦਾ ਪਹਿਲਾ ਲੁੱਕ ਵੀ ਸਾਹਮਣੇ ਆਇਆ ਹੈ। ਫ਼ਿਲਮ 'ਚ ਉਹ ਜੈ ਪ੍ਰਕਾਸ਼ ਨਰਾਇਣ ਦਾ ਕਿਰਦਾਰ ਨਿਭਾਅ ਰਹੇ ਹਨ। ਇਸ 'ਤੇ ਬੋਲਦੇ ਹੋਏ ਅੁਨਪਮ ਖੇਰ ਨੇ ਕਿਹਾ ਕਿ ਕੰਗਨਾ ਵੱਲੋਂ ਜੇਪੀ ਨਰਾਇਣ ਦੀ ਵਿਆਖਿਆ ਆਕਰਸ਼ਕ ਹੈ। ਉਹ ਮੰਨਦੀ ਹੈ ਅਤੇ ਇਹ ਵੀ ਸੱਚ ਹੈ ਕਿ ਜੇਪੀ ਨਰਾਇਣ ਫ਼ਿਲਮ ਦੇ ਹੀਰੋ ਹਨ। ਇਹ ਸਿਰਫ਼ ਇਸ ਲਈ ਨਹੀਂ ਹੈ ਕਿ ਮੈਂ ਇਹ ਭੂਮਿਕਾ ਨਿਭਾਅ ਰਿਹਾ ਹਾਂ। ਉਨ੍ਹਾਂ ਦਾ ਚਰਿੱਤਰ ਇੱਕ ਨਾਇਕ ਵਰਗਾ ਹੈ।


ਧਮਾਲ ਨਹੀਂ ਮਚਾ ਪਾ ਰਹੀਆਂ ਕੰਗਨਾ ਦੀਆਂ ਫ਼ਿਲਮਾਂ
ਐਮਰਜੈਂਸੀ ਤੋਂ ਪਹਿਲਾਂ ਕੰਗਨਾ ਨੇ 'ਥਲਾਈਵੀ' 'ਚ ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਜੇ ਜੈਲਲਿਤਾ ਦਾ ਕਿਰਦਾਰ ਨਿਭਾਇਆ ਸੀ। ਉਸ ਦੇ ਕਿਰਦਾਰ ਦੀ ਵੀ ਕਾਫ਼ੀ ਤਾਰੀਫ਼ ਹੋਈ। ਹਾਲਾਂਕਿ ਪਿਛਲੇ ਕੁਝ ਸਮੇਂ ਤੋਂ ਕੰਗਨਾ ਦੀਆਂ ਫ਼ਿਲਮਾਂ ਬਾਕਸ ਆਫ਼ਿਸ 'ਤੇ ਕਮਾਲ ਨਹੀਂ ਕਰ ਪਾ ਰਹੀਆਂ ਹਨ। ਅਜਿਹੇ 'ਚ ਦੇਖਣਾ ਹੋਵੇਗਾ ਕਿ ਕੀ ਇੰਦਰਾ ਗਾਂਧੀ ਦਾ ਉਨ੍ਹਾਂ ਦਾ ਲੁੱਕ ਦਰਸ਼ਕਾਂ ਨੂੰ ਸਿਨੇਮਾ ਘਰਾਂ ਤੱਕ ਖਿੱਚ ਸਕਦਾ ਹੈ ਜਾਂ ਨਹੀਂ।