ਟੀਵੀ 'ਤੇ ਆਪਣੇ ਬੋਲਡ ਅਵਤਾਰ ਨਾਲ ਸਾਰਿਆਂ ਨੂੰ ਦੀਵਾਨਾ ਬਣਾਉਣ ਵਾਲੀ ਨਿਆ ਸ਼ਰਮਾ (Nia Sharma) ਇਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਗਈ ਹੈ ਕਿਉਂਕਿ ਹਾਲ ਹੀ 'ਚ ਉਨ੍ਹਾਂ ਨੇ ਆਪਣੇ ਵਿਆਹ ਦਾ ਇਕ ਅਜਿਹਾ ਰਾਜ਼ ਖੋਲ੍ਹਿਆ ਹੈ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ। ਨਿਆ ਸ਼ਰਮਾ (Nia Sharma Wedding) ਨੇ ਦੱਸਿਆ ਹੈ ਕਿ ਉਹ ਕਦੋਂ ਵਿਆਹ ਕਰਵਾਉਣ ਜਾ ਰਹੀ ਹੈ।
ਹਾਲ ਹੀ 'ਚ ਨਿਆ ਨੇ ਆਪਣੇ ਫ਼ੈਨਜ ਦੇ ਸਵਾਲਾਂ ਦਾ ਜਵਾਬ ਇੰਸਟਾਗ੍ਰਾਮ ਆਸਕ ਮੀ ਐਨੀਥਿੰਗ 'ਚ ਦਿੱਤਾ ਹੈ। ਇਸ ਗੇਮ ਨੂੰ ਖੇਡਦੇ ਹੋਏ ਨਿਆ ਸ਼ਰਮਾ ਨੇ ਪ੍ਰਸ਼ੰਸਕਾਂ ਦੇ ਜਵਾਬ 'ਤੇ ਦੱਸਿਆ ਕਿ ਉਹ ਕਦੋਂ ਅਤੇ ਕਿਸ ਸ਼ਰਤਾਂ 'ਤੇ ਵਿਆਹ ਕਰਨ ਜਾ ਰਹੀ ਹੈ। ਹਮੇਸ਼ਾ ਆਊਟ ਆਫ ਦਾ ਬਾਕਸ ਰਹਿਣ ਵਾਲੀ ਨਿਆ ਸ਼ਰਮਾ ਵਿਆਹ ਦੇ ਮਾਮਲੇ 'ਚ ਕਾਫੀ ਸਾਦੀ ਹੈ ਕਿਉਂ? ਆਓ ਤੁਹਾਡੇ ਇਸ ਸਵਾਲ ਦਾ ਜਵਾਬ ਵੀ ਦੇਈਏ।
ਦਰਅਸਲ, ਜਦੋਂ ਨਿਆ ਦੇ ਸਾਹਮਣੇ ਪੁੱਛਿਆ ਗਿਆ ਕਿ ਤੁਸੀਂ ਵਿਆਹ ਕਦੋਂ ਕਰਵਾਉਣ ਜਾ ਰਹੇ ਹੋ ਤਾਂ ਅਭਿਨੇਤਰੀ ਨੇ ਕਿਹਾ - ਜਦੋਂ ਕੋਈ ਮੇਰੇ ਤੋਂ ਵਿਆਹ ਲਈ ਹੱਥ ਮੰਗੇਗਾ , ਸਿੰਪਲ। ਜੀ ਹਾਂ, ਨਿਆ ਸ਼ਰਮਾ ਦੇ ਸਵਾਲ ਦਾ ਜਵਾਬ ਮਿਲਣ ਤੋਂ ਬਾਅਦ ਲੱਖਾਂ ਨੌਜਵਾਨ ਖੁਸ਼ੀ ਨਾਲ ਖਿੜ ਗਏ। ਜਿੱਥੇ ਪਹਿਲਾਂ ਲੋਕ ਸੋਚਦੇ ਸਨ ਕਿ ਨਿਆ ਸ਼ਰਮਾ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਉਨ੍ਹਾਂ ਨੂੰ ਕਾਫੀ ਮਿਹਨਤ ਕਰਨੀ ਪਵੇਗੀ ਪਰ ਨਿਆ ਦੇ ਇਸ ਸਵਾਲ ਦੇ ਜਵਾਬ ਤੋਂ ਬਾਅਦ ਕਈ ਲੋਕਾਂ ਦੇ ਦਿਮਾਗ ਦੀ ਉਲਝਣ ਦੂਰ ਹੋ ਗਈ ਹੈ।
ਨਿਆ ਨੇ ਇਸ ਸੈਸ਼ਨ 'ਚ ਆਪਣੇ ਫ਼ੈਨਜ ਦੇ ਕਈ ਸਵਾਲਾਂ ਦੇ ਜਵਾਬ ਦਿੱਤੇ। ਜਦੋਂ ਇੱਕ ਫ਼ੈਨਜ ਨੇ ਉਸ ਨੂੰ ਪੁੱਛਿਆ - ਜਦੋਂ ਤੁਸੀਂ ਬਹੁਤ ਦੁਖੀ ਹੁੰਦੇ ਹੋ ਅਤੇ ਬੁਰਾ ਮਹਿਸੂਸ ਕਰਦੇ ਹੋ ਤਾਂ ਤੁਸੀਂ ਕੀ ਕਰਦੇ ਹੋ? ਇਸ ਸਵਾਲ ਦੇ ਜਵਾਬ 'ਚ ਨਿਆ ਸ਼ਰਮਾ ਨੇ ਕਿਹਾ- ਮੈਂ ਰੋਂਦੀ ਹਾਂ ਅਤੇ ਜੋ ਵੀ ਅੰਦਰ ਹੈ, ਉਸਨੂੰ ਬਾਹਰ ਕੱਢ ਦਿੰਦੀ ਹਾਂ। ਇਸ ਨਾਲ ਮੈਂ ਫਿਰ ਤੋਂ ਸਿੰਪਲ ਜ਼ਿੰਦਗੀ ਜਿਊਣਾ ਸ਼ੁਰੂ ਕਰ ਦਿੰਦੀ ਹਾਂ।
ਹਰ ਕੋਈ ਜਾਣਦਾ ਹੈ ਕਿ ਨਿਆ ਸ਼ਰਮਾ ਫਿਟਨੈੱਸ ਨੂੰ ਲੈ ਕੇ ਕਿੰਨੀ ਸਖਤ ਹੈ। ਅਜਿਹੇ 'ਚ ਜਦੋਂ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਦੀ ਫਿਟਨੈੱਸ 'ਤੇ ਸਵਾਲ ਚੁੱਕੇ ਅਤੇ ਉਨ੍ਹਾਂ ਤੋਂ ਭਾਰ ਨਾ ਵਧਣ ਦਾ ਕਾਰਨ ਪੁੱਛਿਆ ਤਾਂ ਅਦਾਕਾਰਾ ਨੇ ਕਿਹਾ ਕਿ ਉਹ ਰਾਤ 8 ਵਜੇ ਤੋਂ ਬਾਅਦ ਆਪਣੇ ਮੂੰਹ 'ਤੇ ਟੇਪ ਲਗਾ ਲੈਂਦੀ ਹੈ। ਕੁੱਲ ਮਿਲਾ ਕੇ ਨਿਆ ਸ਼ਰਮਾ ਦਾ ਇਹ ਸੈਸ਼ਨ ਮਜ਼ੇਦਾਰ ਰਿਹਾ ਅਤੇ ਪ੍ਰਸ਼ੰਸਕ ਵੀ ਉਸ ਦੇ ਜਵਾਬਾਂ ਲਈ ਦੀਵਾਨੇ ਹੋ ਗਏ।