ਨੁਸਰਤ ਭਰੂਚਾ (Nushrratt Bharuccha) ਹਾਲ ਹੀ 'ਚ ਰਿਲੀਜ਼ ਹੋਈ ਫ਼ਿਲਮ 'ਜਨਹਿਤ ਮੇਂ ਜਾਰੀ' (Janhit Mein Jaari) 'ਚ ਇੱਕ ਅਜਿਹੀ ਕੁੜੀ ਦੇ ਰੂਪ 'ਚ ਨਜ਼ਰ ਆਈ ਸੀ, ਜੋ ਆਪਣੇ ਪ੍ਰੋਫੈਸ਼ਨ ਲਈ ਕੰਡੋਮ ਸੇਲਜ਼ ਗਰਲ ਦੀ ਜੌਬ ਚੁਣਦੀ ਹੈ, ਪਰ ਇਹ ਕਿਰਦਾਰ ਕਰਨਾ ਉਸ ਲਈ ਮੁਸੀਬਤ ਦਾ ਸਬਬ ਬਣ ਗਿਆ ਸੀ। ਇਸ ਕਿਰਦਾਰ ਨੂੰ ਲੈ ਕੇ ਲੋਕਾਂ ਨੇ ਉਸ ਨੂੰ ਬਹੁਤ ਚੰਗਾ ਤੇ ਮਾੜਾ ਕਿਹਾ ਸੀ। ਉਨ੍ਹਾਂ ਅਨੁਸਾਰ ਇਸ ਦਾ ਅਸਰ ਉਨ੍ਹਾਂ ਦੀ ਮਾਨਸਿਕ ਸਥਿਤੀ 'ਤੇ ਪੈ ਰਿਹਾ ਸੀ ਅਤੇ ਉਹ 2 ਰਾਤ ਸੌਂ ਨਹੀਂ ਸਕੀ ਸੀ।
ਨੁਸਰਤ ਨੇ ਕਿਹਾ- 'ਪਰਿਵਾਰ ਅਤੇ ਦੋਸਤ ਵੀ ਹੋ ਰਹੇ ਸਨ ਪ੍ਰਭਾਵਿਤ'
ਨੁਸਰਤ ਨੇ ਇਕ ਅੰਗਰੇਜ਼ੀ ਨਿਊਜ਼ ਵੈੱਬਸਾਈਟ ਨਾਲ ਗੱਲਬਾਤ 'ਚ ਕਿਹਾ, "ਉਹ ਕੁਮੈਂਟਸ ਇੰਨੇ ਗੰਦੇ ਸਨ ਕਿ ਨਾ ਸਿਰਫ਼ ਮੈਂ, ਸਗੋਂ ਮੇਰੇ ਪਰਿਵਾਰ ਅਤੇ ਦੋਸਤ ਵੀ ਪ੍ਰਭਾਵਿਤ ਹੋਣ ਲੱਗੇ ਸਨ। ਮੈਂ ਉਨ੍ਹਾਂ ਕੁਮੈਂਟਸ ਬਾਰੇ ਸੋਚ ਕੇ 2 ਰਾਤਾਂ ਤੱਕ ਸੌਂ ਨਹੀਂ ਸਕੀ।" ਨੁਸਰਤ ਨੇ ਅੱਗੇ ਕਿਹਾ, "ਅਗਲੇ ਦਿਨ ਮੈਂ ਸੋਚਿਆ ਕਿ ਮੋਟੀ ਚਮੜੀ ਵਾਲੀ ਬਣ ਕੇ ਮੈਨੂੰ ਇਨ੍ਹਾਂ ਕੁਮੈਂਟਸ ਨੂੰ ਭੁੱਲ ਜਾਣਾ ਚਾਹੀਦਾ ਹੈ। ਫਿਰ ਮੈਂ ਸੋਚਿਆ, ਅਸੀਂ ਇੱਕ ਲੋਕਤੰਤਰੀ ਦੇਸ਼ 'ਚ ਰਹਿੰਦੇ ਹਾਂ ਅਤੇ ਮੈਨੂੰ ਵੀ ਬੋਲਣ ਦੀ ਆਜ਼ਾਦੀ ਦਾ ਆਨੰਦ ਮਿਲਦਾ ਹਾਂ ਤਾਂ ਫਿਰ ਮੈਂ ਵੀ ਆਪਣੇ ਦਿਲ ਦੀ ਗੱਲ ਸਾਂਝੀ ਕਿਉਂ ਨਾ ਕਰਾਂ?"
ਪਿਛਲੇ ਮਹੀਨੇ ਸੋਸ਼ਲ ਮੀਡੀਆ 'ਤੇ ਦਿੱਤਾ ਗਿਆ ਸੀ ਕਰਾਰਾ ਜਵਾਬ
ਪਿਛਲੇ ਮਹੀਨੇ ਜਦੋਂ ਨੁਸਰਤ ਦੀ ਫ਼ਿਲਮ ਦੇ ਪੋਸਟਰ ਰਿਲੀਜ਼ ਹੋਏ ਤਾਂ ਕਈ ਲੋਕਾਂ ਨੇ ਉਨ੍ਹਾਂ 'ਤੇ ਭੱਦੀਆਂ ਟਿੱਪਣੀਆਂ ਕੀਤੀਆਂ। ਉਸ ਸਮੇਂ ਨੁਸਰਤ ਨੇ ਵੀਡੀਓ ਸ਼ੇਅਰ ਕਰਕੇ ਟ੍ਰੋਲ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਸੀ। ਉਨ੍ਹਾਂ ਨੇ ਵੀਡੀਓ 'ਚ ਕਿਹਾ ਸੀ, "ਮੈਂ ਆਪਣੇ ਇੰਸਟਾਗ੍ਰਾਮ 'ਤੇ 2 ਪੋਸਟਰ ਲਗਾਏ ਹਨ, ਜਿਸ 'ਚ ਮੈਂ ਮਹਿਲਾ ਕੰਡੋਮ ਦੀ ਵਰਤੋਂ ਦਾ ਖੁੱਲ੍ਹ ਕੇ ਪ੍ਰਚਾਰ ਕਰ ਰਹੀ ਹਾਂ। ਪਰ ਲੋਕਾਂ ਨੇ ਵੱਖਰਾ ਮਤਲਬ ਕੱਢਿਆ ਹੈ। ਆਮ ਤੌਰ 'ਤੇ ਅਸੀਂ ਆਪਣੇ ਇੰਸਟਾਗ੍ਰਾਮ 'ਤੇ ਆਪਣੇ ਬੈਸਟ ਕੁਮੈਂਟ ਸ਼ੇਅਰ ਕਰਦੇ ਹਾਂ। ਪਰ ਮੇਰੇ ਨਾਲ ਕੱਲ੍ਹ ਤੋਂ ਕਿੰਨਾ ਕੁੱਝ ਹੋ ਰਿਹਾ ਹੈ ਤਾਂ ਮੈਂ ਸੋਚਿਆ ਕਿ ਕਿਉਂ ਨਾਲ ਆਪਣੇ ਖ਼ਿਲਾਫ਼ ਆਪਣੇ ਸੱਭ ਤੋਂ ਗੰਦੇ ਕੁਮੈਂਟਸ ਹੀ ਜਨਹਿੱਤ 'ਚ ਜਾਰੀ ਕਰਾਂ।"
ਇਸ ਤੋਂ ਬਾਅਦ ਨੁਸਰਤ ਨੇ ਵੀਡੀਓ 'ਚ ਲੋਕਾਂ ਵੱਲੋਂ ਕੀਤੇ ਗਏ ਅਸ਼ਲੀਲ ਕੁਮੈਂਟਸ ਨੂੰ ਸ਼ੇਅਰ ਕੀਤਾ। ਅੰਤ 'ਚ ਨੁਸਰਤ ਨੇ ਕਿਹਾ, "ਇਹ ਉਹੀ ਸੋਚ ਹੈ ਜਿਸ ਨੂੰ ਬਦਲਣਾ ਹੋਵੇਗਾ। ਇਹੀ ਤਾਂ ਮੈਂ ਕਹਿ ਰਹੀ ਹਾਂ। ਇਸ ਨਾਲ ਕੋਈ ਮੈਨੂੰ ਫਰਕ ਨਹੀਂ ਪੈਂਦਾ। ਤੁਸੀਂ ਉਂਗਲ ਚੁੱਕੋ, ਮੈਂ ਆਵਾਜ਼ ਚੁੱਕਾਂਗੀ।"
ਬਾਕਸ ਆਫਿਸ 'ਤੇ ਫ਼ਿਲਮ ਨਹੀਂ ਕਰ ਸਕੀ ਕਮਾਲ
ਜੈ ਬਸੰਤੂ ਸਿੰਘ ਦੇ ਨਿਰਦੇਸ਼ਨ 'ਚ ਬਣੀ ਫ਼ਿਲਮ 'ਜਨਹਿਤ ਮੇਂ ਜਾਰੀ' 10 ਜੂਨ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਈ ਸੀ। ਰਾਜ ਸ਼ਾਂਡਿਲਿਆ ਅਤੇ ਸ਼ਾਨ ਯਾਦਵ ਵੱਲੋਂ ਲਿਖੀ ਗਈ ਕਹਾਣੀ 'ਚ ਨੁਸਰਤ ਭਰੂਚਾ, ਵਿਜੇ ਰਾਜ, ਟੀਨੂੰ ਆਨੰਦ ਅਤੇ ਬ੍ਰਿਜੇਂਦਰ ਕਾਲਾ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਫ਼ਿਲਮ ਬਾਕਸ ਆਫਿਸ 'ਤੇ ਕਮਾਲ ਨਹੀਂ ਕਰ ਸਕੀ। ਇਸ ਨੇ ਲਾਈਫ਼ਟਾਈਮ 3.5 ਕਰੋੜ ਰੁਪਏ ਦਾ ਕਲੈਕਸ਼ਨ ਕੀਤਾ।