Nushrratt Bharuccha starrer 'Janhit Mein Jaari'


ਮੁੰਬਈ: ਬਾਲੀਵੁੱਡ ਐਕਟਰਸ ਨੁਸਰਤ ਭਰੂਚਾ (nushrat bharuch) ਦੀ ਫਿਲਮ 'ਜਨਹਿਤ ਮੈਂ ਜਾਰੀ' 10 ਜੂਨ ਨੂੰ ਰਿਲੀਜ਼ ਹੋਵੇਗੀ। ਨੁਸਰਤ ਭਰੂਚਾ ਨੇ ਆਪਣੀ ਆਉਣ ਵਾਲੀ ਫਿਲਮ 'ਜਨਹਿਤ ਮੇਂ ਜਾਰੀ' ( Janhit Mein Jaari) ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ। ਨੁਸਰਤ ਨੇ ਇਸ ਫਿਲਮ ਦਾ ਫਨੀ ਮੋਸ਼ਨ ਪੋਸਟਰ ਸ਼ੇਅਰ ਕਰਦੇ ਹੋਏ ਰਿਲੀਜ਼ ਡੇਟ ਦੀ ਜਾਣਕਾਰੀ ਦਿੱਤੀ ਹੈ।






ਦੱਸ ਦਈਏ ਕਿ 'ਜਨਹਿਤ ਮੇਂ ਜਾਰੀ'  ਦਾ ਪੋਸਟਰ ਸ਼ੇਅਰ ਕਰਦੇ ਹੋਏ ਨੁਸਰਤ ਭਰੂਚਾ ਨੇ ਕੈਪਸ਼ਨ 'ਚ ਲਿਖਿਆ, ''ਹੁਣ ਤੱਕ ਤੁਸੀਂ ਵੱਡੀਆਂ ਫਿਲਮਾਂ ਦੇਖੀਆਂ ਹਨ। ਪਰ ਹੁਣ ਇਸ ਔਰਤ ਦੀ ਵਾਰੀ ਹੈ, ਜੋ ਇੱਕ ਵੱਡਾ ਵਿਚਾਰ ਲੈ ਕੇ ਆ ਰਹੀ ਹੈ। ਇਹ ਜਾਣਕਾਰੀ ਲੋਕ ਹਿੱਤ ਵਿੱਚ 10 ਜੂਨ ਨੂੰ ਸਿਨੇਮਾਘਰਾਂ ਵਿੱਚ ਮਿਲਣ ਲਈ ਤਿਆਰੀਆਂ ਹੈ।"


ਜਦਕਿ ਫਿਲਮ ਦੀ ਕਹਾਣੀ ਰਾਜ ਸ਼ਾਂਡਿਲਿਆ ਨੇ ਲਿਖੀ ਹੈ। ਫਿਲਮ ਵਿੱਚ ਨੁਸਰਤ ਭਰੂਚਾ ਦੇ ਨਾਲ ਪਾਵੇਲ ਗੁਲਾਟੀ ਮੁੱਖ ਭੂਮਿਕਾ ਵਿੱਚ ਹਨ। ਜਨਹਿੱਤ ਮੇਂ ਜਾਰੀ ਫਿਲਮ ਨੂੰ ਜ਼ੀ ਸਟੂਡੀਓਜ਼ ਵੱਲੋਂ ਰਿਲੀਜ਼ ਕੀਤਾ ਜਾਵੇਗਾ।


ਇਹ ਵੀ ਪੜ੍ਹੋ: ਪੰਜਾਬੀ ਫਿਲਮ 'Kale Kacchia Wale' ਦੀ ਰਿਲੀਜ਼ ਡੇਟ ਦਾ ਐਲਾਨ, ਰਣਜੀਤ ਬਾਵਾ ਨਾਲ ਰੋਮਾਂਸ ਕਰੇਗੀ ਸਪਨਾ ਪੱਬੀ