Palak Tiwari-Ibrahim Ali Khan Dating: ਸ਼ਵੇਤਾ ਤਿਵਾਰੀ ਦੀ ਧੀ ਪਲਕ ਤਿਵਾਰੀ ਅਤੇ ਸੈਫ ਅਲੀ ਖਾਨ ਦੇ ਬੇਟੇ ਇਬਰਾਹਿਮ ਅਲੀ ਖਾਨ ਪ੍ਰਸਿੱਧ ਸਟਾਰ ਕਿਡਸ ਵਿੱਚੋਂ ਇੱਕ ਹਨ। ਦੋਵਾਂ ਨੂੰ ਇਕੱਠੇ ਸਪਾਟ ਕੀਤਾ ਜਾਂਦਾ ਹੈ। ਕਈ ਵਾਰ ਪਲਕ ਅਤੇ ਇਬਰਾਹਿਮ ਦੇ ਡੇਟਿੰਗ ਦੀਆਂ ਅਫਵਾਹਾਂ ਸਾਹਮਣੇ ਆ ਚੁੱਕੀਆਂ ਹਨ। ਜਿਸ ਤਰ੍ਹਾਂ ਨਾਲ ਦੋਵੇਂ ਇੱਕ-ਦੂਜੇ ਨਾਲ ਰਹਿੰਦੇ ਹਨ, ਉਸ ਤੋਂ ਲੱਗਦਾ ਹੈ ਕਿ ਦੋਵੇਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਪਰ ਪਲਕ ਤਿਵਾਰੀ ਨੇ ਇਬਰਾਹਿਮ ਨੂੰ ਡੇਟ ਕਰਨ ਦੀਆਂ ਖਬਰਾਂ ਨੂੰ ਖਾਰਜ ਕਰ ਦਿੱਤਾ ਸੀ। ਪਰ ਹੁਣ ਉਨ੍ਹਾਂ ਦੇ ਰਿਸ਼ਤੇ ਨੂੰ ਲੈ ਕੇ ਨਵੀਂ ਖਬਰ ਸਾਹਮਣੇ ਆਈ ਹੈ।
ਪਲਕ ਤਿਵਾਰੀ ਅਤੇ ਇਬਰਾਹਿਮ ਅਲੀ ਖਾਨ ਨੂੰ ਅਕਸਰ ਇਕੱਠੇ ਦੇਖਿਆ ਗਿਆ ਹੈ। ਫੈਨਜ਼ ਦੋਵਾਂ ਨੂੰ ਇਕੱਠੇ ਕਾਫੀ ਪਸੰਦ ਕਰਦੇ ਹਨ। ਹਾਲਾਂਕਿ ਪਲਕ ਤਿਵਾਰੀ ਨੇ ਡੇਟਿੰਗ ਦੀਆਂ ਖਬਰਾਂ 'ਤੇ ਹਮੇਸ਼ਾ ਨਾਂਹ ਕੀਤੀ ਹੈ।
3 ਸਾਲਾਂ ਤੋਂ ਇਕ ਦੂਜੇ ਨੂੰ ਡੇਟ ਕਰ ਰਹੇ ਹਨ ਪਲਕ-ਇਬਰਾਹਿਮ?
ਦਰਅਸਲ, ਇੱਕ ਕਰੀਬੀ ਸੂਤਰ ਨੇ ਪਲਕ ਅਤੇ ਇਬਰਾਹਿਮ ਦੇ ਰਿਸ਼ਤੇ ਦਾ ਸੱਚ ਦੱਸਿਆ ਹੈ। ਬਾਲੀਵੁੱਡ ਲਾਈਫ ਦੇ ਇੱਕ ਕਰੀਬੀ ਸੂਤਰ ਨੇ ਦੱਸਿਆ ਕਿ ਪਲਕ ਅਤੇ ਇਬਰਾਹਿਮ 3 ਸਾਲਾਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ ਅਤੇ ਇਕ-ਦੂਜੇ ਲਈ ਕਾਫੀ ਸੀਰਿਅਸ ਹਨ।
ਕਰੀਬੀ ਦੋਸਤ ਨੇ ਕਿਹਾ- 'ਪਲਕ ਅਤੇ ਇਬਰਾਹਿਮ ਸਭ ਤੋਂ ਹੌਟ ਜੋੜਿਆਂ 'ਚੋਂ ਇੱਕ ਹਨ। ਦੋਵੇਂ 3 ਸਾਲਾਂ ਤੋਂ ਇੱਕ ਦੂਜੇ ਦੇ ਨਾਲ ਹਨ। ਪਲਕ ਇਬਰਾਹਿਮ ਦਾ ਪਰਿਵਾਰ ਵੀ ਕਾਫੀ ਕਰੀਬੀ ਹੈ। ਪਰ ਪਲਕ ਅਤੇ ਇਬਰਾਹਿਮ ਆਪਣੇ ਅਫੇਅਰ ਕਾਰਨ ਸੁਰਖੀਆਂ 'ਚ ਨਹੀਂ ਆਉਣਾ ਚਾਹੁੰਦੇ। ਦੋਵੇਂ ਫਿਲਹਾਲ ਆਪਣੇ ਕੰਮ 'ਤੇ ਧਿਆਨ ਦੇਣਾ ਚਾਹੁੰਦੇ ਹਨ। ਫਿਲਹਾਲ ਦੋਵੇਂ ਇਕ-ਦੂਜੇ ਦੀ ਕੰਪਨੀ ਦਾ ਆਨੰਦ ਲੈ ਰਹੇ ਹਨ ਅਤੇ ਇਕ-ਦੂਜੇ ਨੂੰ ਹੋਰ ਜ਼ਿਆਦਾ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ। ਦੋਵਾਂ ਦੀ ਮੁਲਾਕਾਤ 3.5 ਸਾਲ ਪਹਿਲਾਂ ਇੱਕ ਕਾਮਨ ਫ੍ਰੈਂਡ ਰਾਹੀਂ ਹੋਈ ਸੀ।
ਕਰੀਬੀ ਦੋਸਤ ਨੇ ਅੱਗੇ ਕਿਹਾ- ਦੋਵੇਂ ਇੱਕ ਦੂਜੇ ਨੂੰ ਮਿਲਣ ਲੱਗੇ ਅਤੇ ਡੇਟ 'ਤੇ ਜਾਣ ਲੱਗੇ। ਇਸ ਕਰ ਕੇ ਦੋਵੇਂ ਇੱਕ ਦੂਜੇ ਦੇ ਕਰੀਬ ਆ ਗਏ। ਪਲਕ ਅਤੇ ਇਬਰਾਹਿਮ ਦਾ ਰਿਸ਼ਤਾ ਬਹੁਤ ਮਜ਼ਬੂਤ ਹੈ। ਦੋਵੇਂ ਇਕੱਠੇ ਬਹੁਤ ਚੰਗੇ ਲੱਗਦੇ ਹਨ।
ਪਲਕ-ਇਬਰਾਹਿਮ ਦਾ ਵਰਕਫਰੰਟ
ਵਰਕਫਰੰਟ ਦੀ ਗੱਲ ਕਰੀਏ ਤਾਂ ਪਲਕ ਤਿਵਾਰੀ ਨੇ ਬਾਲੀਵੁੱਡ 'ਚ ਆਪਣਾ ਡੈਬਿਊ ਕੀਤਾ ਹੈ। ਉਹ ਸਲਮਾਨ ਖਾਨ ਦੀ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' 'ਚ ਨਜ਼ਰ ਆਈ ਸੀ। ਇਸ ਫਿਲਮ 'ਚ ਪਲਕ ਨੂੰ ਕਾਫੀ ਪਸੰਦ ਕੀਤਾ ਗਿਆ। ਇਸ ਤੋਂ ਇਲਾਵਾ ਉਸਨੇ ਹਾਰਡੀ ਸੰਧੂ ਨਾਲ ਇੱਕ ਮਿਊਜ਼ਿਕ ਵੀਡੀਓ ਵੀ ਕੀਤਾ ਹੈ ਜੋ ਕਾਫੀ ਹਿੱਟ ਰਿਹਾ ਸੀ। ਇਬਰਾਹਿਮ ਦੀ ਗੱਲ ਕਰੀਏ ਤਾਂ ਉਹ ਵੀ ਜਲਦ ਹੀ ਬਾਲੀਵੁੱਡ 'ਚ ਐਂਟਰੀ ਕਰਨ ਜਾ ਰਹੇ ਹਨ। ਇਬਰਾਹਿਮ ਇੱਕ ਪੀਰੀਅਡ ਡਰਾਮਾ ਫਿਲਮ ਵਿੱਚ ਨਜ਼ਰ ਆਉਣਗੇ।