Sherdil Movie review: ਜਦੋਂ ਅਸੀਂ ਪੰਕਜ ਤ੍ਰਿਪਾਠੀ ਦੀ ਫਿਲਮ ਦੇਖਦੇ ਹਾਂ ਤਾਂ ਇਹ ਉਮੀਦ ਨਹੀਂ ਰੱਖਦੇ ਕਿ ਫਿਲਮ ਚੰਗੀ ਹੋਵੇਗੀ ਜਾਂ ਬੁਰੀ, ਕਿਉਂਕਿ ਜੇਕਰ ਸਾਨੂੰ ਪਤਾ ਹੈ ਕਿ ਪੰਕਜ ਤ੍ਰਿਪਾਠੀ ਹੈ ਤਾਂ ਕੁਝ ਚੰਗਾ ਹੋਵੇਗਾ। ਉਮੀਦ ਹੁੰਦੀ ਹੈ ਕਿ ਇਸ ਵਾਰ ਵੀ ਕੁਝ ਨਵਾਂ ਹੀ ਹੋਵੇਗਾ ਅਤੇ ਪੰਕਜ ਤ੍ਰਿਪਾਠੀ ਨੇ ਆਪਣਾ ਕਿਰਦਾਰ ਕਿਵੇਂ ਨਿਭਾਇਆ ਹੋਵੇਗਾ। 'ਸ਼ੇਰਦਿਲ' ਵੀ ਇਸੇ ਤਰ੍ਹਾਂ ਦੇ ਸ਼ੇਰ ਦਿਲ ਵਾਲੀ ਫ਼ਿਲਮ ਹੈ।
ਕਹਾਣੀ...
ਕਹਾਣੀ ਝੂੰਡਾਵ ਪਿੰਡ ਦੇ ਸਰਪੰਚ ਗੰਗਾਰਾਮ ਦੀ ਹੈ। ਇਸ ਪਿੰਡ ਦੇ ਲੋਕ ਫਸਲਾਂ ਦੇ ਹੋਏ ਨੁਕਸਾਨ ਤੋਂ ਪ੍ਰੇਸ਼ਾਨ ਹਨ।ਸਰਕਾਰੀ ਸਕੀਮਾਂ ਦਾ ਵੀ ਕੋਈ ਫਾਇਦਾ ਨਹੀਂ ਮਿਲ ਰਿਹਾ ਹੈ।ਅਜਿਹੇ ਵਿੱਚ ਗੰਗਾਰਾਮ ਨੂੰ ਇੱਕ ਸਰਕਾਰੀ ਸਕੀਮ ਦਾ ਪਤਾ ਚੱਲਦਾ ਹੈ ਕਿ ਜੇਕਰ ਜੰਗਲ ਵਿੱਚ ਬਾਘ ਕਿਸੇ ਨੂੰ ਮਾਰਦਾ ਹੈ ਤਾਂ ਉਸ ਦੇ ਪਰਿਵਾਰ ਨੂੰ ਮੁਆਵਜ਼ਾ ਮਿਲਦਾ ਹੈ। ਇਹ ਕਹਾਣੀ 2017 ਵਿੱਚ ਪੀਲੀਭੀਤ ਵਿੱਚ ਵਾਪਰੀਆਂ ਅਜਿਹੀਆਂ ਹੀ ਸੱਚੀਆਂ ਘਟਨਾਵਾਂ ਉੱਤੇ ਆਧਾਰਿਤ ਹੈ। ਕਹਾਣੀ ਦਿਲ ਨੂੰ ਛੂਹ ਲੈਣ ਵਾਲੀ ਹੈ ਅਤੇ ਸਵਾਲ ਉਠਾਉਂਦੀ ਹੈ ਕਿ ਕੀ ਅਸੀਂ ਅਜਿਹੇ ਦੌਰ ਵਿਚ ਰਹਿ ਰਹੇ ਹਾਂ ਕਿ ਪਰਿਵਾਰ ਦਾ ਪੇਟ ਭਰਨ ਲਈ ਪਰਿਵਾਰ ਦੇ ਇਕ ਮੈਂਬਰ ਦੀ ਕੁਰਬਾਨੀ ਦੇਣੀ ਪਵੇਗੀ।
ਐਕਟਿੰਗ...
ਪੰਕਜ ਤ੍ਰਿਪਾਠੀ ਗੰਗਾਰਾਮ ਦੇ ਕਿਰਦਾਰ 'ਚ ਕਮਾਲ ਹੈ... ਬੇਮਿਸਾਲ ਹੈ... ਪੰਕਜ ਤ੍ਰਿਪਾਠੀ ਹੁਣ ਅਜਿਹੇ ਅਭਿਨੇਤਾ ਬਣ ਗਏ ਹਨ, ਜਿਨ੍ਹਾਂ ਦੀ ਅਦਾਕਾਰੀ ਦੀ ਸਮੀਖਿਆ ਨਹੀਂ ਕੀਤੀ ਜਾ ਸਕਦੀ। ਉਹਨਾਂ ਨੇ ਇਸ ਕਿਰਦਾਰ ਨੂੰ ਇਸ ਤਰ੍ਹਾਂ ਨਿਭਾਇਆ ਹੈ ਕਿ ਤੁਹਾਨੂੰ ਗੰਗਾਰਾਮ ਨਾਲ ਪਿਆਰ ਹੋ ਜਾਵੇਗਾ। ਗੰਗਾਰਾਮ ਇੰਨਾ ਮਾਸੂਮ ਹੈ ਕਿ ਤੁਸੀਂ ਹੈਰਾਨ ਹੋ ਜਾਂਦੇ ਹੋ ਕਿ ਅਜਿਹੇ ਲੋਕ ਅੱਜ ਵੀ ਮੌਜੂਦ ਹਨ। ਪੰਕਜ ਤ੍ਰਿਪਾਠੀ ਨੇ ਹਰ ਜਜ਼ਬਾਤ ਨੂੰ ਸ਼ਾਨਦਾਰ ਤਰੀਕੇ ਨਾਲ ਨਿਭਾਇਆ ਹੈ।ਜੇਕਰ ਤੁਸੀਂ ਪੰਕਜ ਤ੍ਰਿਪਾਠੀ ਦੇ ਫੈਨ ਹੋ ਤਾਂ ਇਸ ਫਿਲਮ ਨੂੰ ਕਿਸੇ ਵੀ ਹਾਲਤ ਵਿੱਚ ਦੇਖੋਗੇ।
ਸਯਾਨੀ ਗੁਪਤਾ ਪੰਕਜ ਤ੍ਰਿਪਾਠੀ ਦੀ ਪਤਨੀ ਦੇ ਰੋਲ ਵਿੱਚ ਹੈ। ਕੁੱਝ ਲੋਕਾਂ ਨੂੰ ਉਹਨਾਂ ਦੀ ਐਕਟਿੰਗ ਓਵਰ ਦ ਟਾਪ ਲੱਗ ਸਕਦੀ ਹੈ, ਪਰ, ਇਹ ਕਿਰਦਾਰ ਹੀ ਇੱਕ ਅਜਿਹੀ ਪਤਨੀ ਦਾ ਹੈ ਜਿਸਦਾ ਪਤੀ ਉਸਦੇ ਸਾਹਮਣੇ ਬਹੁਤਾ ਬੋਲ ਨਹੀਂ ਸਕਦਾ। ਨੀਰਜ ਕਬੀ ਨੇ ਇੱਕ ਸ਼ਿਕਾਰੀ ਦੀ ਭੂਮਿਕਾ ਨਿਭਾਈ ਹੈ ਅਤੇ ਉਹਨਾਂ ਨੇ ਇੱਕ ਸ਼ਾਨਦਾਰ ਕੰਮ ਕੀਤਾ ਹੈ। ਪੰਕਜ ਤ੍ਰਿਪਾਠੀ ਅਤੇ ਨੀਰਜ ਕਬੀ ਦੇ ਵਿਚਕਾਰ ਦੇ ਸੀਨ ਫਿਲਮ ਦੀ ਜਾਨ ਹਨ।
ਫਿਲਮ ਦਾ ਪਹਿਲਾ ਹਾਫ ਥੋੜਾ ਹੌਲੀ ਹੈ, ਫਿਲਮ ਮੁੱਦੇ 'ਤੇ ਆਉਣ ਲਈ ਸਮਾਂ ਲੈਂਦੀ ਹੈ ਅਤੇ ਇਹੀ ਇਸ ਫਿਲਮ ਦੀ ਕਮਜ਼ੋਰੀ ਹੈ। ਹਾਲਾਂਕਿ ਨਿਰਦੇਕ ਸੁਜੀਤ ਮੁਖਰਜੀ ਦਾ ਇਹ ਕਹਾਣੀ ਕਹਿਣ ਦਾ ਅੰਦਾਜ਼ ਹੈ ਅਤੇ ਪੰਕਜ ਤ੍ਰਿਪਾਠੀ ਦੇ ਫੈਨਜ਼ ਨੂੰ ਕਹਾਣੀ ਦਾ ਸਲੋ ਮੋਸ਼ਨ 'ਚ ਚੱਲਣਾ ਚੰਗਾ ਲੱਗੇਗਾ। ਸੈਕੰਡ ਹਾਫ 'ਚ ਫਿਲਮ ਪੇਸ ਫੜਦੀ ਹੈ ਅਤੇ ਅੰਤ ' ਚ ਕਈ ਸਵਾਲ ਛੱਡ ਜਾਂਦੀ ਹੈ।
ਫਿਲਮ ਦੇ ਗੀਤ ਸ਼ਾਨਦਾਰ ਹਨ.. ਫੂਲੋਂ ਕੀ ਲਾਸ਼ੋਂ ਮੇਂ ਤਾਜ਼ਗੀ ਚਾਹਤਾ ਹੈ, ਆਦਮੀ ਭੂਤੀਆ ਕੁਛ ਬੀ ਚਾਹਤਾ ਹੈ , ਜਦੋਂ ਇਹ ਗੀਤ ਆਉਂਦਾ ਹੈ ਤਾਂ ਅਦਭੁਤ ਮਹਿਸੂਸ ਹੁੰਦਾ ਹੈ। ਫਿਲਮ ਦੀ ਸਿਨੇਮੈਟੋਗ੍ਰਾਫੀ ਕਾਫੀ ਵਧੀਆ ਹੈ।ਜੰਗਲ ਦੀ ਖੂਬਸੂਰਤੀ ਨੂੰ ਚੰਗੀ ਤਰ੍ਹਾਂ ਦਿਖਾਇਆ ਗਿਆ ਹੈ। ਇਹ ਕੋਈ ਮਸਾਲਾ ਐਂਟਰਟੇਨਰ ਕਿਸਮ ਦੀ ਫਿਲਮ ਨਹੀਂ ਹੈ ਪਰ, ਫਿਲਮ ਤੁਹਾਨੂੰ ਆਪਣੇ ਨਾਲ ਜੋੜਦੀ ਹੈ