Mika Singh performance On Raghav-Parineeti Engagement: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਨੇ 13 ਮਈ ਸ਼ਨੀਵਾਰ ਨੂੰ ਮੰਗਣੀ ਕੀਤੀ। ਸੋਸ਼ਲ ਮੀਡੀਆ 'ਤੇ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੀ ਮੰਗਣੀ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਲਗਾਤਾਰ ਵਾਈਰਲ ਹੋ ਰਹੀਆਂ ਹਨ। ਜਿਨ੍ਹਾਂ ਵਿੱਚ ਉਨ੍ਹਾਂ ਦਾ ਸ਼ਾਨਦਾਰ ਅੰਦਾਜ਼ ਪ੍ਰਸ਼ੰਸ਼ਕਾਂ ਨੂੰ ਆਪਣਾ ਦੀਵਾਨਾ ਬਣਾ ਰਿਹਾ ਹੈ। ਇਸ ਦੌਰਾਨ ਇਸ ਜੋੜੇ ਦੀ ਮੰਗਣੀ ਦਾ ਇੱਕ ਅੰਦਰੂਨੀ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ 'ਆਪ' ਆਗੂ ਰਾਘਵ ਚੱਢਾ ਅਤੇ ਪਰਿਣੀਤੀ ਗਾਇਕ ਮੀਕਾ ਸਿੰਘ ਦੇ ਗਾਣੇ ਤੇ ਧਮਾਕੇਦਾਰ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ।
ਦਰਅਸਲ, ਇਹ ਵੀਡੀਓ ਵਾਇਰਲ ਭਿਯਾਨੀ ਵੱਲੋਂ ਸਾਂਝਾ ਕੀਤਾ ਗਿਆ ਹੈ। ਜਿਸ ਵਿੱਚ ਪਾਰਟੀ ਦੇ ਅੰਦਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਸ ਵਿੱਚ ਗਾਇਕ ਮੀਕਾ ਸਿੰਘ ਦੇ ਗੀਤਾਂ ਉੱਪਰ ਪਰੀ ਅਤੇ ਰਾਘਵ ਝੂਮਦੇ ਹੋਏ ਦਿਖਾਈ ਦਿੱਤੇ। ਤੁਸੀ ਵੀ ਵੇਖੋ ਇਹ ਵੀਡੀਓ...
ਰਾਘਵ ਨੇ ਪਰਿਣੀਤੀ ਚੋਪੜਾ ਨਾਲ ਖੂਬ ਡਾਂਸ ਕੀਤਾ...
ਲੰਬੇ ਸਮੇਂ ਤੋਂ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੀ ਮੰਗਣੀ ਅਤੇ ਡੇਟਿੰਗ ਦੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਸੀ। ਵਾਰ-ਵਾਰ ਇਕੱਠੇ ਸਪਾਟ ਕੀਤੇ ਜਾਣ ਕਾਰਨ ਸਾਰਿਆਂ ਨੂੰ ਯਕੀਨ ਹੋ ਗਿਆ ਸੀ ਕਿ ਇਨ੍ਹਾਂ ਦੋਵਾਂ ਵਿਚਾਲੇ ਜ਼ਰੂਰ ਕੁਝ ਨਾ ਕੁਝ ਚੱਲ ਰਿਹਾ ਹੈ। ਅਜਿਹੇ 'ਚ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਨੇ ਸ਼ਨੀਵਾਰ ਨੂੰ ਮੰਗਣੀ ਕਰਕੇ ਆਪਣੇ ਰਿਸ਼ਤੇ ਨੂੰ ਅਧਿਕਾਰਤ ਕਰ ਲਿਆ ਹੈ।
ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਰਾਘਵ ਅਤੇ ਪਰੀ ਦੀ ਮੰਗਣੀ ਦਾ ਸ਼ਾਨਦਾਰ ਇੰਤਜ਼ਾਮ ਹੈ। ਵੀਡੀਓ 'ਚ ਅੱਗੇ ਵਧਦੇ ਹੋਏ ਤੁਸੀਂ ਦੇਖੋਗੇ ਕਿ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਇਕੱਠੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਇਸ ਜੋੜੇ ਦੀ ਮੰਗਣੀ ਦਾ ਇਹ ਸ਼ਾਨਦਾਰ ਵੀਡੀਓ ਫਿਲਹਾਲ ਇੰਟਰਨੈੱਟ 'ਤੇ ਵਾਇਰਲ ਹੋ ਰਿਹਾ ਹੈ। ਪ੍ਰਸ਼ੰਸਕ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ।
Read More:- Parineeti-Raghav: ਪਰਿਣੀਤੀ-ਰਾਘਵ ਦੀ ਮੰਗਣੀ ਤੋਂ ਬਾਅਦ ਭਾਵੁਕ ਹੋਈ ਰੀਨਾ ਚੋਪੜਾ, ਅਦਾਕਾਰਾ ਦੀ ਮਾਂ ਨੇ ਪੋਸਟ ਸਾਂਝੀ ਕਰ ਕਹੀ ਇਹ ਗੱਲ