ਨਵੀਂ ਦਿੱਲੀ: ਕੀ ਤੁਸੀਂ ਅਮਿਤਾਭ ਬੱਚਨ (Amitabh Bachchan) ਦੀ ਆਵਾਜ਼ ਨਾਲ ਕੋਵਿਡ ਕਾਲਰ ਟਿਊਨ (Covid Caller tune) ਤੋਂ ਵੀ ਬੋਰ ਹੋ ਗਏ ਹੋ? ਕੀ ਤੁਸੀਂ ਵੀ ਚਾਹੁੰਦੇ ਹੋ ਕਿ ਸਰਕਾਰ ਨੂੰ ਇਸ ਕਾਲਰ ਟਿਊਨ ਨੂੰ ਹੁਣ ਹਟਾ ਦੇਣਾ ਚਾਹੀਦਾ ਹੈ? ਬਹੁਤੇ ਲੋਕ ਇਸ ਦਾ ਹਾਂ ਵਿੱਚ ਜਵਾਬ ਦੇਣਗੇ। ਦੱਸ ਦੇਈਏ ਕਿ ਅਮਿਤਾਭ ਦੀ ਆਵਾਜ਼ ਨਾਲ ਕੋਵਿਡ ਕਾਲਰ ਟਿਊਨ ਨੂੰ ਹਟਾਉਣ ਦੀ ਮੰਗ ਕੀਤੀ ਗਈ ਹੈ। ਜੀ ਹਾਂ, ਇਸ ਕਾਲਰ ਟਿਊਨ ਨੂੰ ਹਟਾਉਣ ਲਈ ਦਿੱਲੀ ਹਾਈ ਕੋਰਟ (Delhi high Court) ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ।
ਦਿੱਲੀ ਹਾਈ ਕੋਰਟ ਵਿੱਚ ਇੱਕ ਲੋਕ ਹਿੱਤ ਪਟੀਸ਼ਨ ਦਾਇਰ ਕੀਤੀ ਗਈ ਹੈ ਜਿਸ ਵਿੱਚ ਕੋਰੋਨਾ ਵਿਰੁੱਧ ਸਾਵਧਾਨੀਆਂ ਬਾਰੇ ਮੈਗਾਸਟਾਰ ਅਮਿਤਾਭ ਬੱਚਨ ਦੀ ਆਵਾਜ਼ ਵਾਲੀ ਕਾਲਰ ਟਿਊਨ ਨੂੰ ਹਟਾਉਣ ਦੀ ਬੇਨਤੀ ਕੀਤੀ ਗਈ ਹੈ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਉਹ ਅਤੇ ਉਸਦੇ ਪਰਿਵਾਰ ਦੇ ਕੁਝ ਮੈਂਬਰ ਵਾਇਰਸ ਨਾਲ ਸੰਕਰਮਿਤ ਸੀ। ਪਟੀਸ਼ਨ ਵੀਰਵਾਰ ਨੂੰ ਸੁਣਵਾਈ ਲਈ ਚੀਫ਼ ਜਸਟਿਸ ਡੀ ਐਨ ਪਟੇਲ ਅਤੇ ਜਸਟਿਸ ਜੋਤੀ ਸਿੰਘ ਦੇ ਬੈਂਚ ਸਾਹਮਣੇ ਲਿਆਂਦੀ ਗਈ।
ਵਕੀਲ ਏਕੇ ਦੂਬੇ ਅਤੇ ਪਵਨ ਕੁਮਾਰ ਵਲੋਂ ਦਾਇਰ ਪਟੀਸ਼ਨ 'ਚ ਕਿਹਾ ਗਿਆ, '' ਭਾਰਤ ਸਰਕਾਰ ਕਾਲਰ ਟਿਊਨ 'ਤੇ ਰੋਕਥਾਮ ਉਪਾਵਾਂ ਸਬੰਧੀ ਆਵਾਜ਼ ਦੇਣ ਲਈ ਅਮਿਤਾਭ ਬੱਚਨ ਨੂੰ ਭੁਗਤਾਨ ਕਰ ਰਹੀ ਹੈ।' 'ਪਟੀਸ਼ਨ ਵਿਚ ਕਿਹਾ ਗਿਆ ਹੈ,' 'ਕੁਝ ਕੋਰੋਨਾ ਯੋਧਾ ਇਸ ਮੁਸ਼ਕਲ ਸਮੇਂ ਵਿੱਚ ਦੇਸ਼ ਦੀ ਸੇਵਾ ਕਰਨ ਵਾਲੇ ਅਤੇ ਗਰੀਬਾਂ ਅਤੇ ਲੋੜਵੰਦਾਂ ਦੀ ਮਦਦ ਕਰ ਰਹੇ ਹਨ ਅਤੇ ਭੋਜਨ, ਕੱਪੜੇ ਅਤੇ ਸ਼ਰਨ ਪ੍ਰਦਾਨ ਕਰ ਰਹੇ ਹਨ। ਇੱਥੇ ਇਹ ਦੱਸਣਾ ਲਾਜ਼ਮੀ ਹੈ ਕਿ ਕੁਝ ਕੋਰੋਨਾ ਯੋਧਿਆਂ ਨੇ ਆਪਣੇ ਘੱਟ ਆਮਦਨੀ ਨੂੰ ਵੀ ਗਰੀਬਾਂ ਅਤੇ ਲੋੜਵੰਦ ਲੋਕਾਂ ਵਿੱਚ ਵੰਡ ਦਿੱਤਾ।”
ਸੂਤਰਾਂ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਮੁਤਾਬਕ, ਦਿੱਲੀ ਹਾਈ ਕੋਰਟ ਵਿੱਚ ਦਾਇਰ ਕੀਤੀ ਗਈ ਜਨਹਿਤ ਪਟੀਸ਼ਨ ਨੇ ਅਦਾਕਾਰ ਅਮਿਤਾਭ ਬੱਚਨ ਦੀ ਅਵਾਜ਼ ਵਿੱਚ COVID-19 ਜਾਗਰੂਕਤਾ ਬਾਰੇ ਮੋਬਾਈਲ ਕਾਲਰ ਟਿਊਨ ਨੂੰ ਹਟਾਉਣ ਦੀ ਮੰਗ ਕੀਤੀ ਹੈ। ਦੱਸ ਦਈਏ ਕਿ ਅਮਿਤਾਭ ਬੱਚਨ ਦੀ ਆਵਾਜ਼ ਤੋਂ ਪਹਿਲਾਂ ਲੋਕਾਂ ਨੂੰ ਇੱਕ ਔਰਤ ਦੀ ਆਵਾਜ਼ ਦੀ ਟਿਊਨ ਰਾਹੀਂ ਕੋਰੋਨਾ ਬਾਰੇ ਜਾਗਰੂਕ ਕੀਤਾ ਜਾ ਰਿਹਾ ਸੀ।
ਇਹ ਵੀ ਪੜ੍ਹੋ: ਬੀਜੇਪੀ ਲੀਡਰਾਂ ਦੀ ਮਰੀ ਜ਼ਮੀਰ: ਹਰਸਿਮਰਤ ਬਾਦਲ ਦਾ ਤਿੱਖਾ ਹਮਲਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਕੋਰੋਨਾ ਸਬੰਧੀ ਜਾਗਰੂਕ ਕਰਨ ਵਾਲੀ ਅਮਿਤਾਭ ਦੀ ਆਵਾਜ਼ ਤੋਂ ਅੱਕੇ ਲੋਕ, ਟਿਊਨ ਹਟਾਉਣ ਦਿੱਲੀ ਹਾਈ ਕੋਰਟ 'ਚ ਪਟੀਸ਼ਨ
ਏਬੀਪੀ ਸਾਂਝਾ
Updated at:
07 Jan 2021 05:33 PM (IST)
Delhi High Court: ਇਹ ਪਟੀਸ਼ਨ ਵੀਰਵਾਰ ਨੂੰ ਸੁਣਵਾਈ ਲਈ ਚੀਫ਼ ਜਸਟਿਸ ਡੀ ਐਨ ਪਟੇਲ ਅਤੇ ਜਸਟਿਸ ਜੋਤੀ ਸਿੰਘ ਦੇ ਬੈਂਚ ਦੇ ਸਾਹਮਣੇ ਲਿਆਂਦੀ ਗਈ। ਬੈਂਚ ਨੇ ਇਸ ਨੂੰ 18 ਜਨਵਰੀ ਲਈ ਸੂਚੀਬੱਧ ਕੀਤਾ ਹੈ।
ਪੁਰਾਣੀ ਤਸਵੀਰ
- - - - - - - - - Advertisement - - - - - - - - -