ਗਲੈਮਰ ਲਾਈਫ਼ ਜਿਊਣ ਵਾਲੀ ਪੁਲਿਸ ਅਫ਼ਸਰ ਬਣ ਕੇ ਕਰੇਗੀ ਦੇਸ਼ ਸੇਵਾ!
ਏਬੀਪੀ ਸਾਂਝਾ | 13 Jan 2018 02:12 PM (IST)
ਚੰਡੀਗੜ੍ਹ : ਭੋਜਪੁਰੀ ਸਿਨੇਮਾ ਵਿੱਚ ਉਹ ਆਪਣੀ ਖ਼ੂਬਸੂਰਤੀ ਦੀ ਵਜ੍ਹਾ ਨਾਲ ਜਾਣੀ ਜਾਂਦੀ ਹੈ। ਹੁਣ ਉਹ ਰਫ-ਟਫ ਅੰਦਾਜ਼ ਦੇ ਕਿਰਦਾਰ ਵਿੱਚ ਦਿਸੇਗੀ। ਇਹ ਉਸ ਦੇ ਚਹੇਤਿਆਂ ਲਈ ਮਜ਼ੇਦਾਰ ਹੋਵੇਗਾ। ਪੂਨਮ ਨੇ ਦੱਸਿਆ ਕਿ ਡਾਇਰੈਕਟਰ ਰਵੀ ਸਿੰਨਾ ਦੀ ਫ਼ਿਲਮ ਦੁਸ਼ਮਣ ਸਰਹੱਦ ਪਾਰ ਵਿੱਚ ਉਹ ਇੱਕ ਜਾਂਬਾਜ਼ ਪੁਲਿਸ ਅਧਿਕਾਰੀ ਦੀ ਭੂਮਿਕਾ ਵਿੱਚ ਹੈ। ਉਹ ਸਰਹੱਦ ਪਾਰ ਦੇ ਦੁਸ਼ਮਣਾਂ ਦੇ ਛਿੱਕੇ ਛੁਡਾ ਦਿੰਦੀ ਹੈ। ਪੂਨਮ ਦੂਬੇ ਦੀ ਛਵੀ ਇੱਕ ਗਲੈਮਰਸ ਅਦਾਕਾਰਾ ਦੇ ਰਹੀ ਹੈ ਪਰ ਉਨ੍ਹਾਂ ਨੇ ਕਈ ਫ਼ਿਲਮਾਂ ਵਿੱਚ ਲੀਹ ਤੋਂ ਹਟਕੇ ਭੂਮਿਕਾ ਵੀ ਕੀਤੀ ਹੈ। ਜਿਸ ਦਾ ਜੰਮ ਕੇ ਸਰਹਾਣਾ ਵੀ ਹੋਈ ਹੈ। ਦੁਸ਼ਮਣ ਸਰਹੱਦ ਪਾਰ ਦੇ ਵਿੱਚ ਵੀ ਉਸ ਦੀ ਭੂਮਿਕਾ ਉਸ ਦੀ ਛਵੀ ਤੋਂ ਅਲੱਗ ਹੈ। ਪੂਨਮ ਦੂਬੇ ਦੇ ਇਸ ਨਵੇਂ ਅਵਤਾਰ ਤੋਂ ਉਸ ਦੇ ਚਹੇਤਿਆਂ ਵਿੱਚ ਬਹੁਤ ਉਤਸੁਕਤਾ ਹੈ। ਇਹੀ ਨਹੀਂ ਪੂਨਮ ਦੂਬੇ ਆਪਣੀ ਫਿਗਰ ਦੀ ਵਜ੍ਹਾ ਨਾਲ ਵੀ ਭੋਜਪੁਰੀ ਸਿਨੇਮਾ ਵਿੱਚ ਖ਼ਾਸ ਪਛਾਣ ਰੱਖਦੀ ਹੈ ਕਿਉਂਕਿ ਇਸ ਇੰਡਸਟਰੀ ਦੀ ਅਦਾਕਾਰਾ ਸਾਈਜ਼ ਜ਼ੀਰੋ ਨੂੰ ਨਜ਼ਰ ਅੰਦਾਜ਼ ਕਰਦੀ ਹੈ ਪਰ ਪੂਨਮ ਦੂਬੇ ਨੇ ਸਾਈਜ਼ ਜ਼ੀਰੋ ਹਾਸਲ ਕੀਤਾ ਹੈ।