Prakash Raj on Chandrayaan-3: ਸਾਉਥ ਅਤੇ ਹਿੰਦੀ ਫਿਲਮ ਇੰਡਸਟਰੀ ਦੇ ਖਲਨਾਇਕ ਪ੍ਰਕਾਸ਼ ਰਾਜ ਸਭ ਤੋਂ ਵਧੀਆ ਕਲਾਕਾਰਾਂ ਵਿੱਚੋਂ ਇੱਕ ਹਨ। ਉਹ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਆਪਣੇ ਬੇਬਾਕ ਬਿਆਨਾਂ ਲਈ ਵੀ ਜਾਣੇ ਜਾਂਦੇ ਹਨ। ਹਾਲ ਹੀ 'ਚ ਸੋਸ਼ਲ ਮੀਡੀਆ ਦੇ ਪਾੱਪੁਲਰ ਪਲੇਟਫਾਰਮ 'X' 'ਤੇ ਪ੍ਰਕਾਸ਼ ਰਾਜ ਦਾ ਇੱਕ ਟਵੀਟ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਟਵੀਟ ਨੂੰ ਲੈ ਕੇ ਅਦਾਕਾਰ ਬੁਰੀ ਤਰ੍ਹਾਂ ਫਸ ਗਿਆ ਹੈ ਅਤੇ ਉਨ੍ਹਾਂ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਰਅਸਲ ਚੰਦਰਯਾਨ 3 ਦਾ ਮਜ਼ਾਕ ਉਡਾਉਣ ਕਾਰਨ ਅਦਾਕਾਰ ਲਗਾਤਾਰ ਟ੍ਰੋਲ ਹੋ ਰਿਹਾ ਹੈ।







ਪ੍ਰਕਾਸ਼ ਰਾਜ ਨੇ ਸਾਂਝੀ ਕੀਤੀ ਤਸਵੀਰ


ਤੁਹਾਨੂੰ ਦੱਸ ਦੇਈਏ ਕਿ ਜਿੱਥੇ ਦੇਸ਼ ਭਰ ਦੇ ਲੋਕ ਚੰਦਰਯਾਨ 3 ਨੂੰ ਲੈ ਕੇ ਮਾਣ ਮਹਿਸੂਸ ਕਰ ਰਹੇ ਹਨ, ਉੱਥੇ ਹੀ ਕੁਝ ਲੋਕ ਇਸ ਦਾ ਮਜ਼ਾਕ ਵੀ ਉਡਾ ਰਹੇ ਹਨ। ਉਨ੍ਹਾਂ ਵਿੱਚ ਅਦਾਕਾਰ ਪ੍ਰਕਾਸ਼ ਰਾਜ ਵੀ ਸ਼ਾਮਿਲ ਹੋ ਗਏ ਹਨ। ਦਰਅਸਲ, ਪ੍ਰਕਾਸ਼ ਰਾਜ ਨੇ ਆਪਣੀ ਪੋਸਟ 'ਚ ਲਿਖਦੇ ਹੋਏ ਕਿਹਾ, ਚੰਦਰਯਾਨ-3 ਦੀ ਪਹਿਲੀ ਝਲਕ। ਇਸ ਪੋਸਟ ਦੇ ਨਾਲ ਹੀ ਪ੍ਰਕਾਸ਼ ਰਾਜ ਨੇ ਚੰਦਰਮਾ ਮਿਸ਼ਨ ਬਾਰੇ ਇੱਕ ਮਜ਼ਾਕੀਆ ਤਸਵੀਰ ਵੀ ਸ਼ੇਅਰ ਕੀਤੀ ਹੈ, ਜਿਸ ਤੋਂ ਬਾਅਦ ਲੋਕ ਬੁਰੀ ਤਰ੍ਹਾਂ ਭੜਕ ਉੱਠੇ। 


ਜਾਣੋ ਕੀ ਬੋਲੇ ਟ੍ਰੋਲਰਸ


ਪ੍ਰਕਾਸ਼ ਰਾਜ ਦੀ ਇਸ ਹਰਕਤ ਉੱਪਰ ਯੂਜ਼ਰਸ ਵੱਲੋਂ ਲਗਾਤਾਰ ਇਤਰਾਜ਼ ਜਤਾਇਆ ਜਾ ਰਿਹਾ ਹੈ। ਇੱਕ ਵਿਅਕਤੀ ਨੇ ਪ੍ਰਕਾਸ਼ ਰਾਜ ਨੂੰ ਇੱਥੋਂ ਤੱਕ ਕਹਿ ਦਿੱਤਾ ਕਿ ਅਜਿਹਾ ਕਰਕੇ ਤੁਸੀਂ ਕਿਸੇ ਇੱਕ ਪਾਰਟੀ ਵਿਸ਼ੇਸ਼ ਦਾ ਨਹੀਂ ਸਗੋਂ ਪੂਰੇ ਦੇਸ਼ ਦਾ ਅਪਮਾਨ ਕਰ ਰਹੇ ਹੋ। ਇੱਕ ਹੋਰ ਵਿਅਕਤੀ ਨੇ ਲਿਖਦੇ ਹੋਏ ਕਿਹਾ, ਇੱਕ ਵਿਅਕਤੀ ਨੂੰ ਨਫ਼ਰਤ ਕਰਨ ਅਤੇ ਕਿਸੇ ਦੇ ਦੇਸ਼ ਨੂੰ ਨਫ਼ਰਤ ਕਰਨ ਵਿੱਚ ਬਹੁਤ ਅੰਤਰ ਹੈ। ਤੁਹਾਡੀ ਹਾਲਤ ਦੇਖ ਕੇ ਅਫ਼ਸੋਸ ਹੋਇਆ।  


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।