Prem Chopra On Negative Role: ਬਾਲੀਵੁੱਡ ਸਿਨੇਮਾ ਜਗਤ ਵਿੱਚ ਪ੍ਰੇਮ ਚੋਪੜਾ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਨੇ 70 ਅਤੇ 80 ਦੇ ਦਹਾਕੇ ਵਿੱਚ ਹਿੰਦੀ ਫਿਲਮਾਂ ਵਿੱਚ ਖਲਨਾਇਕ ਦੇ ਰੋਲ ਵਿੱਚ ਆਪਣੀ ਖਾਸ ਪਹਿਚਾਣ ਬਣਾਈ। ਹਾਲ ਹੀ ਵਿੱਚ, 88 ਸਾਲਾ ਪ੍ਰੇਮ ਚੋਪੜਾ ਨੂੰ ਸੰਦੀਪ ਰੈੱਡੀ ਵਾਂਗਾ ਦੇ ਨਿਰਦੇਸ਼ਨ ਅਤੇ ਰਣਬੀਰ ਕਪੂਰ ਸਟਾਰਰ ਫਿਲਮ ਐਨੀਮਲ ਵਿੱਚ ਬਤੌਰ ਗੈਸਟ ਭੂਮਿਕਾ ਵਿੱਚ ਵੇਖਿਆ ਗਿਆ ਸੀ। ਪ੍ਰੇਮ ਚੋਪੜਾ ਨੇ ਹਾਲ ਹੀ ਵਿੱਚ ਪੀਟੀਆਈ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਫਿਲਮਾਂ ਵਿੱਚ ਨਕਾਰਾਤਮਕ ਭੂਮਿਕਾਵਾਂ ਬਾਰੇ ਗੱਲ ਕੀਤੀ।


ਸਾਡੇ ਉੱਪਰ ਬੁਰੇ ਹੋਣ ਦਾ ਲੇਬਲ ਲਗਾ ਦਿੱਤਾ ਜਾਂਦਾ  


ਪੀਟੀਆਈ-ਭਾਸ਼ਾ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਪ੍ਰੇਮ ਚੋਪੜਾ ਨੇ ਕਿਹਾ ਕਿ ਨਕਾਰਾਤਮਕ ਭੂਮਿਕਾਵਾਂ ਕਹਾਣੀ ਨੂੰ ਦਿਲਚਸਪ ਬਣਾਉਂਦੀਆਂ ਹਨ ਅਤੇ ਪੁਰਾਣੇ ਸਮਿਆਂ ਦੇ ਉਲਟ ਅੱਜ ਦੀਆਂ ਫਿਲਮਾਂ ਵਿੱਚ ਖਲਨਾਇਕ ਕੋਲ ਨੈਗੇਟਿਵ ਰੋਲ ਕਰਨ ਦਾ ਕਾਰਨ ਹੁੰਦਾ ਹੈ। ਚੋਪੜਾ ਨੇ ਕਿਹਾ ਕਿ ਪਹਿਲਾਂ ਫਿਲਮਾਂ ਵਿੱਚ ਨੈਗੇਟਿਵ ਰੋਲ ਕਰਨ ਦੀ ਵਜ੍ਹਾ ਨਹੀਂ ਦੱਸੀ ਜਾਂਦੀ ਸੀ। ਉਨ੍ਹਾਂ ਇਸ ਲਈ 1973 ਦੀ ਫਿਲਮ 'ਬੌਬੀ' ਦੀ ਉਦਾਹਰਣ ਦਿੱਤੀ। ਇਹ ਫਿਲਮ ਰਾਜ ਕਪੂਰ ਦੁਆਰਾ ਨਿਰਦੇਸ਼ਿਤ ਕੀਤੀ ਗਈ ਸੀ ਜਿਸ ਵਿੱਚ ਰਿਸ਼ੀ ਕਪੂਰ ਅਤੇ ਡਿੰਪਲ ਕਪਾਡੀਆ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਸਨ।


ਉਨ੍ਹਾਂ ਕਿਹਾ, ''ਉਨ੍ਹਾਂ ਦਿਨਾਂ 'ਚ ਸਾਡੇ 'ਤੇ ਮਾੜੇ ਲੋਕ ਹੋਣ ਦਾ ਲੇਬਲ ਲਗਾ ਦਿੱਤਾ ਜਾਂਦਾ ਸੀ... ਇਹ ਸਿੱਧੇ ਤੌਰ ਤੇ, ਚਾਹੇ ਉਹ ਪ੍ਰੇਮ ਚੋਪੜਾ, ਅਮਰੀਸ਼ ਪੁਰੀ, ਪ੍ਰਾਣ ਸਾਹਬ ਜਾਂ ਕੋਈ ਹੋਰ ਹੋਵੇ।


ਅੱਜ ਹਰ ਨਕਾਰਾਤਮਕ ਕਿਰਦਾਰ ਦੀ ਕੋਈ ਵਜ੍ਹਾ ਹੁੰਦੀ 


'ਪ੍ਰੇਮ ਨਾਮ ਹੈ ਮੇਰਾ, ਪ੍ਰੇਮ ਚੋਪੜਾ' ਦੇ ਆਪਣੇ ਮਸ਼ਹੂਰ ਡਾਇਲਾਗ ਨੂੰ ਯਾਦ ਕਰਦੇ ਹੋਏ ਪ੍ਰੇਮ ਚੋਪੜਾ ਨੇ ਅੱਗੇ ਕਿਹਾ, 'ਜਿਵੇਂ ਕਿ 'ਬੌਬੀ' ਵਿਚ ਮੇਰਾ ਇਕ ਹੀ ਡਾਇਲਾਗ ਸੀ ਅਤੇ ਉਹ ਬਹੁਤ ਮਸ਼ਹੂਰ ਹੋਇਆ ਸੀ। ਰਾਜ (ਕਪੂਰ) ਨੂੰ ਸਪੱਸ਼ਟ ਕਰਨ ਦੀ ਲੋੜ ਨਹੀਂ ਪਈ। ਲੋਕ ਜਾਣਦੇ ਸਨ ਕਿ ਉਹ ਕੁਝ ਕਰਨ ਜਾ ਰਿਹਾ ਸੀ। ਉਨ੍ਹਾਂ ਨੇ ਕਿਹਾ, “ਨਕਾਰਾਤਮਕ ਕਿਰਦਾਰਾਂ ਨਾਲ ਕਹਾਣੀ ਨੂੰ ਦਿਲਚਸਪ ਬਣਾਇਆ ਜਾਂਦਾ ਸੀ। ਇਹ ਅਜੇ ਵੀ ਉਸ ਤਰ੍ਹਾਂ ਹੀ ਹੈ, ਉਹ ਫਿਲਮ ਦਾ ਬਹੁਤ ਮਹੱਤਵਪੂਰਨ ਹਿੱਸਾ ਹਨ। ਅੱਜਕੱਲ੍ਹ, ਫਰਕ ਸਿਰਫ ਇਹ ਹੈ ਕਿ ਹਰ ਨਕਾਰਾਤਮਕ ਕਿਰਦਾਰ ਦਾ ਕੋਈ ਨਾ ਕੋਈ ਕਾਰਨ ਹੁੰਦਾ ਹੈ। ਉਹ ਕਿਵੇਂ ਅਤੇ ਕਿਉਂ ਖਲਨਾਇਕ ਬਣ ਗਿਆ ਹੈ?


ਪ੍ਰੇਮ ਚੋਪੜਾ ਨੇ 'ਐਨੀਮਲ' 'ਚ ਰਣਬੀਰ ਕਪੂਰ ਦੀ ਕੀਤੀ ਤਾਰੀਫ


ਪ੍ਰੇਮ ਚੋਪੜਾ ਨੇ ਅੱਗੇ ਕਿਹਾ, ''ਐਨੀਮਲ'' ''ਚ ਉਨ੍ਹਾਂ (ਰਣਬੀਰ) ਦੇ ਇਸ ਤਰ੍ਹਾਂ ਹੋਣ ਦੀ ਇਕ ਵਜ੍ਹਾ ਹੈ ਅਤੇ ਇਹ ਇਸ ਲਈ ਹੈ ਕਿਉਂਕਿ ਉਨ੍ਹਾਂ ਦੇ ਪਿਤਾ ਨੂੰ ਗੋਲੀ ਮਾਰ ਦਿੱਤੀ ਗਈ ਸੀ ਅਤੇ ਉਨ੍ਹਾਂ ਨੇ ਬਦਲਾ ਲੈਣਾ ਸੀ।' ਚੋਪੜਾ ਨੇ ''ਐਨੀਮਲ'' ਵਿੱਚ ਰਣਬੀਰ ਕਪੂਰ ਦੇ ਦਾਦਾ ਜੀ ਦੇ ਵੱਡੇ ਭਰਾ ਦਾ ਕਿਰਦਾਰ ਨਿਭਾਇਆ ਹੈ। ਉਨ੍ਹਾਂ ਕਿਹਾ ਕਿ ਸਕਾਰਾਤਮਕ ਹੋਵੇ ਜਾਂ ਨਕਾਰਾਤਮਕ ਲੋਕ ਚੰਗੇ ਪ੍ਰਦਰਸ਼ਨ ਦੀ ਜ਼ਿਆਦਾ ਤਾਰੀਫ਼ ਕਰਨ ਲੱਗ ਪਏ ਹਨ। ਚੋਪੜਾ ਨੇ 'ਐਨੀਮਲ' ਵਿੱਚ ਰਣਬੀਰ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਵੀ ਤਾਰੀਫ਼ ਕੀਤੀ।


ਦੱਸ ਦੇਈਏ ਕਿ ਆਪਣੇ 60 ਸਾਲ ਦੇ ਲੰਬੇ ਕਰੀਅਰ ਦੌਰਾਨ ਚੋਪੜਾ ਨੇ 'ਦੋ ਰਾਸਤੇ', 'ਪੂਰਬ ਔਰ ਪੱਛਮੀ', 'ਤੀਸਰੀ ਮੰਜ਼ਿਲ', 'ਕਟੀ ਪਤੰਗ', 'ਸੌਤਨ' ਅਤੇ 'ਤ੍ਰਿਸ਼ੂਲ' ਵਰਗੀਆਂ ਕਈ ਫਿਲਮਾਂ 'ਚ ਕੰਮ ਕੀਤਾ ਹੈ।