Priyanka Chopra business: ਬਾਲੀਵੁੱਡ ਦੀ ਦੇਸੀ ਗਰਲ ਪ੍ਰਿਅੰਕਾ ਚੋਪੜਾ ਆਪਣੇ ਸਟਾਈਲ ਲਈ ਜਾਣੀ ਜਾਂਦੀ ਹੈ ਤੇ ਇਹ ਸਟਾਈਲ ਉਹਨਾਂ ਦੀ ਹਰ ਲਗਜ਼ਰੀ ਚੀਜ਼ 'ਚ ਝਲਕਦਾ ਹੈ। ਹਾਲ ਹੀ 'ਚ ਉਹਨਾਂ ਵੱਲੋਂ ਹੋਮਵੇਅਰ ਪ੍ਰੋਡੱਕਟਸ ਦਾ ਬਿਜ਼ਨੈੱਸ ਸ਼ੁਰੂ ਕੀਤਾ ਗਿਆ ਹੈ ਤੇ ਉਨ੍ਹਾਂ ਨੇ ਸੋਨਾ ਹੋਮ ਨਾਮ ਦਾ ਇੱਕ ਵੈਂਚਰ ਲਾਂਚ ਕੀਤਾ ਜੋ ਹੋਮ ਵੇਅਰ ਪ੍ਰੋਡੱਕਟਸ ਵੇਚੇਗਾ, ਉਹਨਾਂ ਨੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਰਾਹੀਂ ਇਸ ਦਾ ਐਲਾਨ ਕੀਤਾ।
ਇਸ ਵੈਂਚਰ 'ਚ ਭਾਰਤੀ ਸੰਸਕ੍ਰਿਤੀ ਦੀ ਝਲਕ ਨੂੰ ਦਰਸਾਉਂਦਾ ਕਿਚਨ ਅਤੇ ਘਰ ਦਾ ਸਮਾਨ ਵੇਚਿਆ ਜਾ ਰਿਹਾ ਹੈ। ਮਨੀਸ਼ ਗੋਇਲ ਨਾਮ ਦੇ ਵਿਅਕਤੀ ਨਾਲ ਮਿਲ ਕੇ ਪ੍ਰਿਯੰਕਾ ਵੱਲੋਂ ਇਸ ਵੈਂਚਰ ਨੂੰ ਲਾਂਚ ਕੀਤਾ ਗਿਆ ਹੈ।
ਹਾਲਾਂਕਿ ਜਦੋਂ ਯੂਜ਼ਰਸ ਨੇ ਉਹਨਾਂ ਦੀ ਕੰਪਨੀ ਦੀ ਵੈੱਬਸਾਈਟ 'ਤੇ ਜਾ ਕੇ ਸਾਮਾਨ ਦੇਖਣਾ ਸ਼ੁਰੂ ਕੀਤਾ ਤਾਂ ਕੀਮਤ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਅਤੇ ਇਸ ਤੋਂ ਬਾਅਦ ਯੂਜ਼ਰਸ ਵੱਲੋਂ ਕਮੈਂਟ ਸੈਕਸ਼ਨ 'ਚ ਜਿੱਥੇ ਇੱਕ ਦੂਜੇ ਨੂੰ ਸਲਾਹ ਦਿੱਤੀ ਜਾ ਰਹੀ ਹੈ ਉੱਥੇ ਪ੍ਰਿਯੰਕਾ ਨੂੰ ਵੀ ਸੁਣਾਈਆਂ ਜਾ ਰਹੀਆਂ ਹਨ।
ਤੁਹਾਨੂੰ ਦਸ ਦਈਏ ਕਿ ਇਸ ਵੈੱਬਸਾਈਟ 'ਤੇ ਇੱਕ ਮੇਜਪੋਸ਼ ਦੀ ਕੀਮਤ ਲਗਪਰ 30600 ਰੁਪਏ ਹੈ। ਉੱਥੇ ਹੀ ਨੈਪਕੀਨ 14 ਹਜ਼ਾਰ ਦੇ ਮਿਲ ਰਹੇ ਹਨ। ਇਹਨਾਂ ਪ੍ਰੋਡੱਕਟਸ ਲਈ ਯੂਜ਼ਰਸ ਵੱਲੋਂ ਪ੍ਰਿਯੰਕਾ ਨੂੰ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਕੌਣ ਖਰੀਦੇਗਾ ਇਹ ਪ੍ਰੋ੍ਡੱਕਟਸ।