ਮੁੰਬਈ: ਅਦਾਕਾਰਾ ਪ੍ਰਿਅੰਕਾ ਚੋਪੜਾ ਆਪਣੇ ਨਵੇਂ ਅਮਰੀਕਨ ਸ਼ੋਅ 'ਕੁਆਨਟੀਕੋ 2' ਦੀ ਪ੍ਰਮੋਸ਼ਨ ਲਈ ਮਸ਼ਹੂਰ ਅਮਰੀਕਨ ਟੀ.ਵੀ. ਸ਼ੋਅ 'ਦ ਐਲਨ ਡੀਜੀਨਰਸ ਸ਼ੋਅ' 'ਤੇ ਪਹੁੰਚੀ। ਐਲਨ ਅਮਰੀਕਾ ਦੀ ਮਸ਼ਹੂਰ ਕਾਮੇਡੀਅਨ ਹੈ ਤੇ ਆਪਣੇ ਮਜ਼ਾਕੀਆ ਤੇ ਸ਼ਰਾਰਤੀ ਅੰਦਾਜ਼ ਲਈ ਜਾਣੀ ਜਾਂਦੀ ਹੈ। ਇਸ ਸ਼ੋਅ 'ਤੇ ਐਲਨ ਨੇ ਪ੍ਰਿਅੰਕਾ ਨੂੰ ਟਕੀਲਾ ਪੀਣ ਲਈ ਆਖਿਆ।



ਦਰਅਸਲ ਐਲਨ ਨੇ ਪੀ.ਸੀ. ਨੂੰ ਇੱਕ ਗੇਮ ਖਿਡਾਈ ਜਿਸ ਵਿੱਚ ਉਨ੍ਹਾਂ ਨੂੰ ਟਕੀਲਾ ਪੀਣਾ ਪੈ ਗਿਆ। ਸ਼ੋਅ 'ਤੇ ਪ੍ਰਿਅੰਕਾ ਨੇ ਦੱਸਿਆ ਕਿ ਕਿਵੇਂ ਉਹ ਸੋਚ ਰਹੀ ਸੀ ਕਿ ਅਮਰੀਕਾ ਦੀ ਰਵਾਇਤ ਵਿੱਚ ਹੈ ਟਕੀਲਾ ਪਿਲਾਉਣਾ। ਐਮੀ ਦੇ ਰੈੱਡ ਕਾਰਪੈਟ 'ਤੇ ਵੀ ਉਨ੍ਹਾਂ ਨੇ ਟਕੀਲਾ ਪੀਤਾ ਸੀ।

 


ਪ੍ਰਿਅੰਕਾ ਨੇ ਆਪਣੇ ਸਫਰ ਬਾਰੇ ਐਲਨ ਨੂੰ ਦੱਸਿਆ। ਉਨ੍ਹਾਂ ਦੱਸਿਆ ਕਿ ਕਿਵੇਂ 'ਕੁਆਨਟੀਕੋ' ਕਰਦੇ ਹੋਏ ਉਨ੍ਹਾਂ ਨੂੰ ਆਪਣੇ ਆਪ ਬਾਰੇ ਖੁੱਲ੍ਹ ਕੇ ਦੱਸਣਾ ਪਿਆ ਸੀ। ਇਸ ਸ਼ੋਅ ਦਾ ਪਹਿਲਾ ਸੀਜ਼ਨ ਕਾਫੀ ਹਿੱਟ ਰਿਹਾ ਸੀ।