Sadak 2 Trailer: ਇੱਕ ਵਾਰ ਫੇਰ ਸੰਜੇ ਦੱਤ ਦਾ ਐਕਸ਼ਨ ਰੂਪ, ਆਲਿਆ ਨੂੰ ਹੋਇਆ ਆਦਿੱਤਿਆ ਨਾਲ ਪਿਆਰ
ਏਬੀਪੀ ਸਾਂਝਾ | 12 Aug 2020 01:32 PM (IST)
ਸੰਜੇ ਦੱਤ ਦੀ ਆਉਣ ਵਾਲੀ ਫ਼ਿਲਮ 'ਸੜਕ-2' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਦੱਸ ਦਈਏ ਕਿ ਪਹਿਲਾਂ ਇਸ ਦਾ ਟ੍ਰੈਲਰ 11 ਅਗਸਤ ਨੂੰ ਰਿਲੀਜ਼ ਹੋਣਾ ਸੀ ਪਰ ਸੰਜੇ ਦੀ ਸਿਹਤ ਠੀਕ ਨਾ ਹੋਣ ਕਰਕੇ ਇਸ ਨੂੰ ਇੱਕ ਦਿਨ ਬਾਅਦ ਰਿਲੀਜ਼ ਕੀਤਾ ਗਿਆ।
ਮੁੰਬਈ: ਆਲੀਆ ਭੱਟ, ਆਦਿੱਤਿਆ ਰਾਏ ਕਪੂਰ ਤੇ ਸੰਜੇ ਦੱਤ ਸਟਾਰਰ ਫਿਲਮ 'ਸੜਕ 2' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਫਿਲਮ ਦਾ ਟ੍ਰੇਲਰ ਸਭ ਤੋਂ ਪਹਿਲਾਂ 11 ਅਗਸਤ ਨੂੰ ਰਿਲੀਜ਼ ਹੋਇਆ ਸੀ ਪਰ ਸੰਜੇ ਦੱਤ ਦੇ ਕੈਂਸਰ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਇਸ ਨੂੰ ਇੱਕ ਦਿਨ ਲਈ ਮੁਲਤਵੀ ਕਰ ਦਿੱਤਾ ਗਿਆ। ਹੁਣ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਫਿਲਮ ਦੇ ਟ੍ਰੇਲਰ 'ਚ ਦੇਖਿਆ ਜਾ ਸਕਦਾ ਹੈ ਕਿ ਆਰੀਆ ਦਾ ਕਿਰਦਾਰ ਨਿਭਾਉਣ ਵਾਲੀ ਆਲੀਆ ਭੱਟ ਆਦਿੱਤਿਆ ਰਾਏ ਕਪੂਰ ਨਾਲ ਬਹੁਤ ਪਿਆਰ ਕਰਦੀ ਹੈ। ਦੋਵੇਂ ਇੱਕ ਦੂਜੇ ਨਾਲ ਗੁਹੜੇ ਰਿਸ਼ਤੇ ਵਿਚ ਹਨ ਤੇ ਪਿਆਰ ਵੀ ਹੈ ਪਰ ਇਸ ਪ੍ਰੇਮ ਕਹਾਣੀ 'ਚ ਇੱਕ ਖਲਨਾਇਕ ਵੀ ਹੈ। ਉੱਥੇ ਹੀ ਸੰਜੇ ਦੱਤ, ਰਵੀ ਨਾਂ ਦੇ ਇੱਕ ਟ੍ਰੈਵਲ ਏਜੰਟ ਦਾ ਰੋਲ ਪਲੇਅ ਕਰਦੇ ਨਜ਼ਰ ਆਉਣਗੇ, ਜੋ ਆਲੀਆ ਤੇ ਆਦਿੱਤਿਆ ਨੂੰ ਟੂਰਿਸਟ ਬੁਕਿੰਗ 'ਤੇ ਲੈ ਜਾਂਦਾ ਹੈ ਤੇ ਇੱਥੇ ਉਨ੍ਹਾਂ ਦਾ ਸਾਹਮਣੇ ਇੱਕ ਅਣਜਾਣ ਦੁਸ਼ਮਣ ਨਾਲ ਹੁੰਦਾ ਹੈ। ਫਿਲਮ ਦਾ ਟ੍ਰੇਲਰ ਜ਼ਿਆਦਾ ਇੰਪ੍ਰੈਸ ਕਰਦਾ ਨਜ਼ਰ ਨਹੀਂ ਆਇਆ। ਫਿਲਮ ਦੀ ਕਹਾਣੀ ਜਾਂ ਇਸ ਦੇ ਕਿਰਦਾਰ, ਟ੍ਰੇਲਰ ਵਿੱਚ ਕੁਝ ਵੀ ਇੰਨਾ ਇੰਪ੍ਰੈਸ ਨਹੀਂ ਕਰ ਪਾਇਆ ਪਰ ਦੱਸ ਦੇਈਏ ਕਿ ਆਲੀਆ ਭੱਟ, ਸੰਜੇ ਦੱਤ ਤੇ ਆਦਿਤਿਆ ਰਾਏ ਕਪੂਰ ਦੀ ਫਿਲਮ 'ਸੜਕ 2' ਡਿਜ਼ਨੀ ਪਲੱਸ ਹੌਟਸਟਾਰ 'ਤੇ 28 ਅਗਸਤ ਨੂੰ ਰਿਲੀਜ਼ ਹੋਵੇਗੀ। ਸੰਜੇ ਦੱਤ ਨੂੰ ਕੈਂਸਰ ਜਿਹੀ ਖ਼ਤਰਨਾਕ ਬਿਮਾਰੀ ਦਾ ਸੁਣ ਦੁਬਈ ਤੋਂ ਫੌਰਨ ਪਰਤੀ ਮਾਨਿਅਤਾ ਪਹੁੰਚੀ ਘਰ ਇਸ ਫਿਲਮ ਵਿੱਚ ਜੀਸ਼ੂ ਸੇਨਗੁਪਤਾ, ਮਕਰੰਦ ਦੇਸ਼ਪਾਂਡੇ, ਗੁਲਸ਼ਨ ਗਰੋਵਰ, ਪ੍ਰਿਅੰਕਾ ਬੋਸ, ਮੋਹਨ ਕਪੂਰ ਤੇ ਅਕਸ਼ੇ ਆਨੰਦ ਵੀ ਨਜ਼ਰ ਆਉਣਗੇ। ਫਿਲਮ 'ਸੜਕ 2' ਦਾ ਨਿਰਦੇਸ਼ਨ ਮਹੇਸ਼ ਭੱਟ ਨੇ ਕੀਤਾ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904