ਸੰਜੇ ਦੱਤ ਮੁੜ ਬਣਨਗੇ ਕਾਮੇਡੀ ਕਿੰਗ
ਏਬੀਪੀ ਸਾਂਝਾ | 23 Mar 2018 01:31 PM (IST)
ਮੁੰਬਈ: ਬਾਲੀਵੁੱਡ ਅਦਾਕਾਰ ਸੰਜੇ ਦੱਤ ਇੱਕ ਵਾਰ ਫਿਰ ਕਾਮੇਡੀ ਰੰਗ ਵਿੱਛ ਰੰਗੇ ਨਜ਼ਰ ਆਉਣਗੇ। ਉਨ੍ਹਾਂ ਨੇ ਫਿਲਮ ‘ਬਲਾਕਬਸਟਰ’ ਸਾਈਨ ਕੀਤੀ ਹੈ। ਪ੍ਰੋਡਿਊਸਰ ਸੰਦੀਪ ਸਿੰਘ ਨਵੀਂ ਫਿਲਮ ‘ਬਲਾਕਬਸਟਰ’ ਬਣਾ ਰਿਹਾ ਹੈ। ਸੰਜੇ ਦੱਤ ਨੇ ਕਿਹਾ ਕਿ ਉਸ ਨੂੰ ਅਜਿਹੀ ਸ਼ੈਲੀ ਹਮੇਸ਼ਾ ਪਸੰਦ ਰਹੀ ਹੈ। ਫਿਲਮ ’ਚ ਕਈ ਹੋਰ ਕਲਾਕਾਰ ਵੀ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਦਰਸ਼ਕਾਂ ਨਾਲ ਸਾਂਝ ਜੋੜਨਾ ਆਸਾਨ ਹੋ ਜਾਂਦਾ ਹੈ। ਸੰਜੇ ਨੇ ਕਿਹਾ ਕਿ ਉਹ ਸੰਦੀਪ ਨਾਲ ਦੁਬਾਰਾ ਕੰਮ ਕਰਨ ਲਈ ਉਤਸ਼ਾਹਤ ਹੈ। ਸੰਦੀਪ ਸਿੰਘ ਨੇ ਹੀ ‘ਭੂਮੀ’ ਰਾਹੀਂ ਸੰਜੇ ਨੂੰ ਫਿਲਮਾਂ ’ਚ ਮੁੜ ਉਭਾਰਿਆ ਸੀ। ਸੰਦੀਪ ਸਿੰਘ ਨੇ ਕਿਹਾ ਕਿ ਸੰਜੇ ਦੱਤ ਨਾਲ ਮਜ਼ਾਹੀਆ ਫਿਲਮ ਕਰਨ ਦਾ ਉਸ ਦਾ ਸੁਪਨਾ ਸੀ ਜੋ ਹੁਣ ਪੂਰਾ ਹੋਣ ਜਾ ਰਿਹਾ ਹੈ। ਉਸ ਮੁਤਾਬਕ ਫਿਲਮ ਇੰਡਸਟਰੀ ’ਚ ਕੁਝ ਹੀ ਅਦਾਕਾਰ ਹਨ ਜੋ ਲੋਕਾਂ ਨੂੰ ਹਸਾ ਸਕਦੇ ਹਨ ਤੇ ਉਨ੍ਹਾਂ ’ਚੋਂ ਸੰਜੇ ਦੱਤ ਇੱਕ ਹੈ। ਫਿਲਮ ਦੀ ਕਹਾਣੀ ਸਾਜਿਦ-ਫਰਹਾਦ ਨੇ ਲਿਖੀ ਹੈ, ਜਿਨ੍ਹਾਂ ‘ਗੋਲਮਾਲ, ਹਾਊਸਫੁੱਲ 2 ਤੇ ਧਮਾਲ ਰਿਟਰਨਜ਼’ ਜਿਹੀਆਂ ਫਿਲਮਾਂ ਲਿਖੀਆਂ ਹਨ।