Shah Rukh Khan called Sunny Deol: ਸੰਨੀ ਦਿਓਲ (Sunny Deol) ਦੀ ਫਿਲਮ 'ਗਦਰ 2' (Gadar 2) ਬਾਕਸ ਆਫਿਸ 'ਤੇ ਧਮਾਲ ਮਚਾ ਰਹੀ ਹੈ। ਇਹ ਫਿਲਮ ਜਲਦ ਹੀ 500 ਕਰੋੜ ਕਲੱਬ 'ਚ ਸ਼ਾਮਲ ਹੋਣ ਜਾ ਰਹੀ ਹੈ। 'ਗਦਰ 2' ਦੀ ਤਾਰੀਫ ਆਲੋਚਕਾਂ ਤੋਂ ਲੈ ਕੇ ਪ੍ਰਸ਼ੰਸਕਾਂ ਤੱਕ ਹਰ ਕਿਸੇ ਨੇ ਕੀਤੀ ਹੈ। 

Continues below advertisement


'ਗਦਰ 2' ਦੇਖਣ ਤੋਂ ਬਾਅਦ ਸੈਲੇਬਸ ਵੀ ਇਸ ਦੀ ਤਾਰੀਫ ਕਰਨ ਤੋਂ ਆਪਣੇ ਆਪ ਨੂੰ ਰੋਕ ਨਹੀਂ ਸਕੇ। ਸੰਨੀ ਦਿਓਲ ਤੇ ਸ਼ਾਹਰੁਖ ਖਾਨ (Shah Rukh Khan) ਇੱਕ-ਦੂਜੇ ਨਾਲ ਗੱਲ ਨਹੀਂ ਕਰਦੇ ਸੀ ਪਰ 'ਗਦਰ 2' ਦਾ ਕ੍ਰੇਜ਼ ਸ਼ਾਹਰੁਖ ਨੂੰ ਵੀ ਫਿਲਮ ਦੇਖਣ ਤੋਂ ਨਹੀਂ ਰੋਕ ਸਕਿਆ। ਸ਼ਾਹਰੁਖ ਨੇ ਹਾਲ ਹੀ 'ਚ ਦੱਸਿਆ ਕਿ ਉਨ੍ਹਾਂ ਨੇ 'ਗਦਰ 2' ਦੇਖੀ ਹੈ। ਹੁਣ ਸੰਨੀ ਦਿਓਲ ਦਾ ਰਿਐਕਸ਼ਨ ਸਾਹਮਣੇ ਆਇਆ ਹੈ।



ਸ਼ਾਹਰੁਖ ਖਾਨ ਨੇ ਹਾਲ ਹੀ ਵਿੱਚ ਐਸਆਰਕੇ ਦਾ ਇੱਕ ਸੈਸ਼ਨ ਰੱਖਿਆ ਸੀ ਜਿਸ 'ਚ ਉਨ੍ਹਾਂ ਨੇ ਪ੍ਰਸ਼ੰਸਕਾਂ ਦੇ ਕਈ ਸਵਾਲਾਂ ਦੇ ਜਵਾਬ ਦਿੱਤੇ। ਇਸ ਸੈਸ਼ਨ ਵਿੱਚ ਇੱਕ ਪ੍ਰਸ਼ੰਸਕ ਨੇ ਉਨ੍ਹਾਂ ਨੂੰ ਪੁੱਛਿਆ ਸੀ ਕਿ ਕੀ ਉਨ੍ਹਾਂ ਨੇ 'ਗਦਰ 2' ਦੇਖੀ ਹੈ। ਇਸ 'ਤੇ ਸ਼ਾਹਰੁਖ ਨੇ ਫਿਲਮ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ 'ਗਦਰ 2' ਬਹੁਤ ਪਸੰਦ ਆਈ ਹੈ।



ਸੰਨੀ ਦਿਓਲ ਨੇ ਟਾਈਮਜ਼ ਨਾਓ ਨਾਲ ਖਾਸ ਗੱਲਬਾਤ 'ਚ ਦੱਸਿਆ ਕਿ ਸ਼ਾਹਰੁਖ ਖਾਨ ਨੇ ਫਿਲਮ ਦੇਖਣ ਤੋਂ ਪਹਿਲਾਂ ਉਨ੍ਹਾਂ ਨੂੰ ਫੋਨ ਕੀਤਾ ਸੀ ਤੇ ਉਨ੍ਹਾਂ ਦੀ ਸ਼ੁਭਕਾਮਨਾਵਾਂ ਦਿੱਤੀਆਂ ਸਨ। ਸੰਨੀ ਦਿਓਲ ਨੇ ਕਿਹਾ, ਸ਼ਾਹਰੁਖ ਨੇ ਮੈਨੂੰ ਕਿਹਾ ਕਿ ਮੈਂ ਬਹੁਤ ਖੁਸ਼ ਹਾਂ ਤੇ ਤੁਸੀਂ ਇਸ ਦੇ ਹੱਕਦਾਰ ਹੋ। ਸ਼ਾਹਰੁਖ ਨਾਲ ਹੀ ਉਨ੍ਹਾਂ ਦੀ ਪਤਨੀ ਗੌਰੀ ਨੇ ਵੀ ਗੱਲਬਾਤ ਕੀਤੀ। ਸੰਨੀ ਦਿਓਲ ਨੇ ਦੱਸਿਆ ਕਿ ਸਾਡੀ ਕਈ ਵਾਰ ਫੋਨ 'ਤੇ ਗੱਲ ਹੋਈ। ਅਸੀਂ ਕਈ ਗੱਲਾਂ 'ਤੇ ਆਪਣੇ ਵਿਚਾਰ ਸਾਂਝੇ ਕਰਦੇ ਹਾਂ।


 


ਸ਼ਾਹਰੁਖ ਖਾਨ ਨਾਲ ਹੋਏ ਵਿਵਾਦ 'ਤੇ ਸੰਨੀ ਦਿਓਲ ਨੇ ਕਿਹਾ, ਸਮਾਂ ਸਭ ਕੁਝ ਠੀਕ ਕਰ ਦਿੰਦਾ ਹੈ। ਇਹ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਹੈ। ਸ਼ਾਹਰੁਖ ਖਾਨ ਤੇ ਸੰਨੀ ਦਿਓਲ ਵਿਚਾਲੇ ਇਹ ਠੰਢੀ ਜੰਗ ਫਿਲਮ 'ਡਰ' ਦੇ ਸਮੇਂ ਤੋਂ ਹੀ ਚੱਲ ਰਹੀ ਹੈ। ਇਸ ਫਿਲਮ ਵਿੱਚ ਸੰਨੀ ਨੇ ਹੀਰੋ ਤੇ ਸ਼ਾਹਰੁਖ ਨੇ ਵਿਲੇਨ ਦੀ ਭੂਮਿਕਾ ਨਿਭਾਈ ਹੈ ਪਰ ਵਿਲੇਨ ਨੂੰ ਜ਼ਿਆਦਾ ਮਹੱਤਵ ਮਿਲਣ ਕਾਰਨ ਸੰਨੀ ਤੇ ਸ਼ਾਹਰੁਖ ਵਿਚਾਲੇ ਲੜਾਈ ਹੋ ਗਈ। ਕਈ ਵਾਰ ਦੋਵਾਂ ਨੇ ਇਕ-ਦੂਜੇ ਨੂੰ ਨਿਸ਼ਾਨਾ ਵੀ ਬਣਾਇਆ ਸੀ।