Shatrughan Sinha Health Update: ਦਿੱਗਜ ਬਾਲੀਵੁੱਡ ਅਦਾਕਾਰ ਸ਼ਤਰੂਘਨ ਸਿਨਹਾ ਨੂੰ ਕੁਝ ਦਿਨਾਂ ਪਹਿਲਾਂ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਦੱਸ ਦੇਈਏ ਕਿ ਮਸ਼ਹੂਰ ਅਦਾਕਾਰ ਵਾਇਰਲ ਬੁਖਾਰ ਅਤੇ ਕਮਜ਼ੋਰੀ ਤੋਂ ਪੀੜਤ ਸਨ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ ਸੀ। ਹੁਣ ਉਹ ਪੂਰੀ ਤਰ੍ਹਾਂ ਠੀਕ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਜ਼ੂਮ 'ਤੇ ਗੱਲ ਕਰਦੇ ਹੋਏ ਸ਼ਤਰੂਘਨ ਸਿਨਹਾ ਨੇ ਆਪਣੇ ਹਸਪਤਾਲ 'ਚ ਭਰਤੀ ਹੋਣ ਦਾ ਅਸਲ ਕਾਰਨ ਦੱਸਿਆ।



ਕਈ ਰਿਪੋਰਟਾਂ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਅਭਿਨੇਤਾ ਦੀ ਸਰਜਰੀ ਹੋਣੀ ਸੀ। ਇਨ੍ਹਾਂ ਖਬਰਾਂ 'ਤੇ ਸ਼ਤਰੂਘਨ ਸਿਨਹਾ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਸਰਜਰੀ ਦੀਆਂ ਖਬਰਾਂ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਸ਼ਤਰੂਘਨ ਸਿਨਹਾ ਨੇ ਕਿਹਾ, 'ਮੈਨੂੰ ਸਮਝ ਨਹੀਂ ਆਉਂਦਾ ਕਿ ਇਹ ਗੱਲਾਂ ਕਿੱਥੋਂ ਆਉਂਦੀਆਂ ਹਨ। ਹਾਲਾਂਕਿ, ਉਹ ਵਿਅਕਤੀ ਮੇਰਾ ਸ਼ੁਭਚਿੰਤਕ ਹੈ ਅਤੇ ਇਸ ਲਈ ਮੈਂ ਉਸ ਬਾਰੇ ਕੁਝ ਨਹੀਂ ਕਹਾਂਗਾ। ਮੈਂ ਇਹ ਵੀ ਪੜ੍ਹਿਆ ਕਿ ਹਸਪਤਾਲ ਵਿੱਚ ਮੇਰੀ ਇੱਕ ਛੋਟੀ ਜਿਹੀ ਸਰਜਰੀ ਹੋਈ ਸੀ।


ਸਰਜਰੀ ਲਈ...ਚੁੱਪ! ਅਰੇ ਭਾਈ, ਮੇਰੀ ਸਰਜਰੀ ਹੋਈ ਅਤੇ ਮੈਂਨੂੰ ਖੁਦ ਨਹੀਂ ਪਤਾ?!' ਖਬਰ ਇਹ ਵੀ ਸੀ ਕਿ ਸ਼ਤਰੂਘਨ ਸੋਫੇ ਤੋਂ ਡਿੱਗ ਗਏ ਹਨ। ਇਸ 'ਤੇ ਦਿੱਗਜ ਅਭਿਨੇਤਾ ਨੇ ਕਿਹਾ, 'ਇਸ 'ਤੇ ਮੈਂ ਸਿਰਫ ਇਹ ਕਹਾਂਗਾ... ਸੋਫਾ ਬਹੁਤ ਵਧੀਆ ਹੈ। ਲਤਾ ਜੀ ਦਾ ਇੱਕ ਗੀਤ ਹੈ, ਮੈਂ ਸੋਫੇ ਸੇ ਗਿਰ ਪੜੀ। ਵੈਸੇ ਤਾਂ ਇਹ ਮਜ਼ਾਕ ਹੈ, ਪਰ ਮੇਰਾ ਕੋਈ ਫੇਵਰੇਟ ਸੋਫਾ ਨਹੀਂ ਹੈ। ਅਰੇ ਭਾਈ, ਮੇਰੇ ਕੋਲ ਆਪਣੇ ਸੋਫੇ 'ਤੇ ਲੇਟਣ ਦਾ ਸਮਾਂ ਹੀ ਕਦੋਂ ਹੈ? ਉਸ ਤੋਂ ਡਿੱਗਣਾ ਤਾਂ ਦੂਰ ਦੀ ਗੱਲ ਹੈ। ਤੁਹਾਨੂੰ ਦੱਸ ਦੇਈਏ ਕਿ ਸ਼ਤਰੂਘਨ ਹੁਣ ਸਿਹਤਮੰਦ ਹਨ ਅਤੇ ਆਪਣੇ ਘਰ ਪਹੁੰਚ ਚੁੱਕੇ ਹਨ।




ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।