Salman Khan House Firing video: ਬਾਲੀਵੁੱਡ ਦੇ ਦਬੰਗ ਖਾਨ ਯਾਨੀ ਸਲਮਾਨ ਖਾਨ ਦੇ ਘਰ ਦੇ ਬਾਹਰ ਐਤਵਾਰ ਤੜਕੇ ਗੋਲੀਬਾਰੀ ਹੋਈ। ਮੁੰਬਈ ਵਿੱਚ ਸਲਮਾਨ ਦੇ ਬਾਂਦਰਾ ਵਾਲੇ ਗਲੈਕਸੀ ਅਪਾਰਟਮੈਂਟ ਦੇ ਬਾਹਰ 14 ਅਪ੍ਰੈਲ ਦੀ ਸਵੇਰ ਨੂੰ ਦੋ ਅਣਪਛਾਤੇ ਵਿਅਕਤੀਆਂ ਨੇ ਗੋਲੀਬਾਰੀ ਕੀਤੀ। ਪਹਿਲਾਂ ਦੋਵੇਂ ਵਿਅਕਤੀ ਬਾਈਕ 'ਤੇ ਆਏ ਅਤੇ ਫਿਰ ਅਪਾਰਟਮੈਂਟ ਤੋਂ ਬਾਅਦ ਹਵਾ 'ਚ ਤਿੰਨ ਰਾਉਂਡ ਫਾਇਰ ਕੀਤੇ। ਗੋਲੀਬਾਰੀ ਦੀ ਸੂਚਨਾ ਮਿਲਣ ਤੋਂ ਬਾਅਦ ਸਲਮਾਨ ਖਾਨ ਦੇ ਘਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਇੰਨਾ ਹੀ ਨਹੀਂ ਮੁੰਬਈ ਪੁਲਿਸ ਨੇ ਵੀ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


ਗੋਲੀਬਾਰੀ ਤੋਂ ਬਾਅਦ ਪੁਲਿਸ ਜਾਂਚ ਵਿੱਚ ਜੁਟੀ   


ਇਸਦੀ ਜਾਣਕਾਰੀ ਇੱਕ ਪੁਲਿਸ ਅਧਿਕਾਰੀ ਨੇ ਦਿੱਤੀ ਹੈ। ਅਧਿਕਾਰੀ ਨੇ ਦੱਸਿਆ ਕਿ ਬਾਈਕ 'ਤੇ ਐਤਵਾਰ ਸਵੇਰੇ ਦੋ ਅਣਪਛਾਤੇ ਵਿਅਕਤੀ ਆਏ ਅਤੇ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਸ਼ੁਰੂ ਕਰ ਦਿੱਤੀ। ਦੋਵਾਂ ਨੇ ਸਵੇਰੇ ਕਰੀਬ ਪੰਜ ਵਜੇ ਸਲਮਾਨ ਦੇ ਗਲੈਕਸੀ ਅਪਾਰਟਮੈਂਟ 'ਤੇ ਤਿੰਨ ਰਾਉਂਡ ਫਾਇਰ ਕੀਤੇ ਅਤੇ ਉਥੋਂ ਫਰਾਰ ਹੋ ਗਏ। ਸਥਾਨਕ ਪੁਲਿਸ ਅਤੇ ਅਪਰਾਧ ਸ਼ਾਖਾ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।






ਫੋਰੈਂਸਿਕ ਟੀਮ ਨੇ ਸੈਂਪਲ ਲਏ


ਗੋਲੀਬਾਰੀ ਦੀ ਜਾਂਚ 'ਚ ਜੁਟੀ ਪੁਲਸ ਨੇ ਫੋਰੈਂਸਿਕ ਟੀਮ ਤੋਂ ਘਟਨਾ ਵਾਲੀ ਥਾਂ ਦੇ ਸੈਂਪਲ ਵੀ ਲਏ ਹਨ। ਜਾਣਕਾਰੀ ਮੁਤਾਬਕ ਫੋਰੈਂਸਿਕ ਟੀਮ ਦੇ ਮੈਂਬਰਾਂ ਨੇ ਗੋਲੀਬਾਰੀ ਵਾਲੀ ਥਾਂ ਦੀ ਨਿਸ਼ਾਨਦੇਹੀ ਕੀਤੀ ਅਤੇ ਸੈਂਪਲ ਲਏ।


ਲਾਰੇਂਸ ਬਿਸ਼ਨੋਈ ਗੈਂਗ ਤੇ ਪੁਲਿਸ ਨੂੰ ਸ਼ੱਕ 


ਘਟਨਾ ਤੋਂ ਬਾਅਦ ਸਲਮਾਨ ਦੇ ਘਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਪੁਲਿਸ ਨੂੰ ਇਸ ਘਟਨਾ ਪਿੱਛੇ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਉੱਪਰ ਸ਼ੱਕ ਹੈ। ਲਾਰੇਂਸ ਬਿਸ਼ਨੋਈ ਪਹਿਲਾਂ ਵੀ ਕਈ ਵਾਰ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਚੁੱਕੇ ਹਨ। ਅਜਿਹੇ 'ਚ ਹੁਣ ਪੁਲਿਸ ਨੂੰ ਇਸ ਘਟਨਾ 'ਚ ਉਸ ਦੇ ਗੈਂਗ ਦੇ ਸ਼ਾਮਲ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ।


ਕਾਬਿਲੌਗਰ ਹੈ ਕਿ ਸਲਮਾਨ ਖਾਨ ਨੂੰ ਪਹਿਲਾਂ ਵੀ ਕਈ ਵਾਰ ਲਾਰੇਂਸ ਬਿਸ਼ਨੋਈ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਬਿਸ਼ਨੋਈ ਨੇ ਖੁੱਲ੍ਹੇਆਮ ਧਮਕੀ ਦਿੱਤੀ ਸੀ ਅਤੇ ਕਿਹਾ ਸੀ- ਸਲਮਾਨ ਖਾਨ ਉਹ ਮੂਰਖ ਹੈ ਜੋ ਸੋਚਦਾ ਹੈ ਕਿ ਦਾਊਦ ਇਬਰਾਹਿਮ ਉਸ ਨੂੰ ਸਾਡੀ ਪਹੁੰਚ ਤੋਂ ਦੂਰ ਰੱਖ ਸਕਦਾ ਹੈ। ਤੁਹਾਨੂੰ ਕੋਈ ਨਹੀਂ ਬਚਾ ਸਕਦਾ। ਇੰਨਾ ਹੀ ਨਹੀਂ, ਇਸ ਤੋਂ ਬਾਅਦ ਸਲਮਾਨ ਦੀ ਟੀਮ ਨੂੰ ਧਮਕੀ ਭਰੀ ਈਮੇਲ ਵੀ ਮਿਲੇ, ਜਿਸ ਦੀਆਂ ਤਾਰਾਂ ਵੀ ਗੈਂਗਸਟਰ ਨਾਲ ਜੁੜੀਆਂ ਹੋਈਆਂ ਸਨ।