Shraddha Kapoor: ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਇਨ੍ਹੀਂ ਦਿਨੀ ਆਪਣੀ ਫਿਲਮ 'ਸਤ੍ਰੀ 2' ਨੂੰ ਲੈ ਦੁਨੀਆ ਭਰ ਵਿੱਚ ਵਾਹੋ-ਵਾਹੀ ਖੱਟ ਰਹੀ ਹੈ। ਇਸਦੇ ਨਾਲ ਹੀ ਅਦਾਕਾਰਾ ਨੇ ਇੱਕ ਹੋਰ ਉਪਲੱਬਧੀ ਆਪਣੇ ਨਾਂਅ ਕੀਤੀ ਹੈ। ਵਿਰਾਟ ਕੋਹਲੀ ਤੋਂ ਬਾਅਦ ਭਾਰਤ ਵਿੱਚ ਸ਼ਰਧਾ ਕਪੂਰ ਇੰਸਟਾਗ੍ਰਾਮ 'ਤੇ ਸਭ ਤੋਂ ਵੱਧ ਫਾਲੋ ਕਰਨ ਵਾਲੀ ਸ਼ਖਸੀਅਤ ਬਣ ਗਈ ਹੈ। 



ਸ਼ਰਧਾ ਕਪੂਰ ਨੇ ਨਰਿੰਦਰ ਮੋਦੀ ਨੂੰ ਪਛਾੜਿਆ


ਦੱਸ ਦੇਈਏ ਕਿ ਇੰਸਟਾਗ੍ਰਾਮ 'ਤੇ ਸਭ ਤੋਂ ਵੱਧ ਫਾਲੋਅਰਜ਼ ਦੇ ਨਾਲ ਵਿਰਾਟ ਕੋਹਲੀ ਇਸ ਸੂਚੀ 'ਚ ਪਹਿਲੇ ਨੰਬਰ 'ਤੇ ਹਨ। ਪਰ ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਦੀ ਕਿਸਮਤ ਬਦਲ ਗਈ ਹੈ। 'ਸਤ੍ਰੀ 2' ਤੋਂ ਬਾਅਦ ਸ਼ਰਧਾ ਨਾ ਸਿਰਫ ਬਾਲੀਵੁੱਡ ਬਲਕਿ ਪੂਰੀ ਦੁਨੀਆ 'ਚ ਮਸ਼ਹੂਰ ਹੋ ਰਹੀ ਹੈ। ਇੰਸਟਾਗ੍ਰਾਮ 'ਤੇ ਉਨ੍ਹਾਂ ਦੇ ਫਾਲੋਅਰਜ਼ ਦੀ ਗਿਣਤੀ ਵੀ ਕਾਫੀ ਵਧ ਗਈ ਹੈ। ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਛਾੜਦੇ ਹੋਏ ਸ਼ਰਧਾ ਕਪੂਰ ਇਸ ਸੂਚੀ 'ਚ ਤੀਜੇ ਸਥਾਨ 'ਤੇ ਆ ਗਈ ਹੈ।



ਪ੍ਰਧਾਨ ਮੰਤਰੀ ਮੋਦੀ ਨੂੰ ਪਿੱਛੇ ਛੱਡਣ ਵਾਲੀ ਅਦਾਕਾਰਾ ਸ਼ਰਧਾ ਕਪੂਰ ਮੇਟਾ ਦੀ ਮਲਕੀਅਤ ਵਾਲੇ ਇਸ ਪਲੇਟਫਾਰਮ 'ਤੇ ਸਭ ਤੋਂ ਵੱਧ ਫਾਲੋਅਰਜ਼ ਵਾਲੀ ਤੀਜੀ ਭਾਰਤੀ ਬਣ ਗਈ ਹੈ। ਵਿਰਾਟ ਕੋਹਲੀ ਦੇ ਇੰਸਟਾਗ੍ਰਾਮ 'ਤੇ 270 ਮਿਲੀਅਨ ਫਾਲੋਅਰਜ਼ ਹਨ। ਤੀਜੇ ਨੰਬਰ 'ਤੇ ਰਹੀ ਸ਼ਰਧਾ ਕਪੂਰ ਦੇ 92.1 ਮਿਲੀਅਨ ਫਾਲੋਅਰਜ਼ ਹਨ।


ਬਾਲੀਵੁੱਡ ਤੋਂ ਹਾਲੀਵੁੱਡ ਤੱਕ ਦਾ ਸਫਰ ਤੈਅ ਕਰਨ ਵਾਲੀ ਅਤੇ ਮਰਾਠੀ ਫਿਲਮਾਂ ਦੇ ਨਾਲ-ਨਾਲ ਇਕ ਤੋਂ ਬਾਅਦ ਇਕ ਫਿਲਮਾਂ ਦਾ ਨਿਰਮਾਣ ਕਰਨ ਵਾਲੀ ਸਾਡੀ ਦੇਸੀ ਗਰਲ ਪ੍ਰਿਯੰਕਾ ਦੇ ਫਾਲੋਅਰਸ ਦੀ ਗਿਣਤੀ ਵੀ ਘੱਟ ਨਹੀਂ ਹੈ। ਵਿਰਾਟ ਕੋਹਲੀ ਤੋਂ ਬਾਅਦ ਸਭ ਤੋਂ ਜ਼ਿਆਦਾ ਫਾਲੋਅਰਜ਼ ਵਾਲੀ ਅਦਾਕਾਰਾ ਪ੍ਰਿਯੰਕਾ ਚੋਪੜਾ ਹੈ। ਪ੍ਰਿਯੰਕਾ ਦੇ 91.8 ਮਿਲੀਅਨ ਫਾਲੋਅਰਜ਼ ਹਨ।



ਜਿੱਥੇ ਸ਼ਰਧਾ ਕਪੂਰ 'ਸਤ੍ਰੀ 2' ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ, ਉੱਥੇ ਹੀ ਉਹ ਫਿਲਮ ਦੀ ਸਫਲਤਾ ਦਾ ਆਨੰਦ ਲੈ ਰਹੀ ਹੈ, ਦੂਜੇ ਪਾਸੇ ਉਨ੍ਹਾਂ ਦੇ ਫਾਲੋਅਰਸ ਦੀ ਗਿਣਤੀ 'ਚ ਹੋਏ ਵਾਧੇ ਨੇ ਉਨ੍ਹਾਂ ਦੀ ਖੁਸ਼ੀ ਨੂੰ ਦੁੱਗਣਾ ਕਰ ਦਿੱਤਾ ਹੈ। ਖਾਸ ਗੱਲ ਇਹ ਹੈ ਕਿ ਇਸ ਮਾਮਲੇ 'ਚ ਉਨ੍ਹਾਂ ਨੇ ਮੋਦੀ ਨੂੰ ਪਿੱਛੇ ਛੱਡ ਦਿੱਤਾ ਹੈ। ਇੰਸਟਾਗ੍ਰਾਮ 'ਤੇ ਪੀਐਮ ਮੋਦੀ ਦੇ 91.3 ਮਿਲੀਅਨ ਫਾਲੋਅਰਜ਼ ਹਨ। ਇੰਸਟਾਗ੍ਰਾਮ 'ਤੇ ਇਸ ਬਦਲਾਅ ਦੇ ਬਾਵਜੂਦ, ਪੀਐਮ ਮੋਦੀ ਇੰਸਟਾਗ੍ਰਾਮ 'ਤੇ ਦੁਨੀਆ ਦੇ ਸਭ ਤੋਂ ਮਸ਼ਹੂਰ ਨੇਤਾ ਬਣੇ ਹੋਏ ਹਨ। ਵਿਰਾਟ ਕੋਹਲੀ ਅਤੇ ਸ਼ਰਧਾ ਕਪੂਰ ਦੇ ਫਾਲੋਅਰਸ ਦੀ ਗਿਣਤੀ 'ਚ ਭਾਵੇਂ ਕਾਫੀ ਫਰਕ ਹੋਵੇ ਪਰ ਸ਼ਰਧਾ ਦੀ ਇਸ ਉਪਲੱਬਧੀ ਨੂੰ ਪ੍ਰਸ਼ੰਸਕਾਂ ਨੇ ਕਾਫੀ ਸਰਾਹਿਆ ਹੈ।



ਫਿਲਮ ਨੇ ਬਣਾਇਆ ਨਵਾਂ ਰਿਕਾਰਡ


ਅਮਰ ਕੌਸ਼ਿਕ ਦੁਆਰਾ ਨਿਰਦੇਸ਼ਤ ਅਤੇ ਮੈਡੌਕ ਫਿਲਮਜ਼ ਦੁਆਰਾ ਨਿਰਮਿਤ ਡਰਾਉਣੀ ਕਾਮੇਡੀ ਫਿਲਮ 'ਸਟ੍ਰੀ 2' 15 ਅਗਸਤ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ। ਰਾਜਕੁਮਾਰ ਰਾਓ ਅਤੇ ਸ਼ਰਧਾ ਕਪੂਰ ਸਟਾਰਰ ਇਹ ਫਿਲਮ 2018 ਦੀ ਫਿਲਮ 'ਸਤ੍ਰੀ' ਦਾ ਸੀਕਵਲ ਹੈ। ਬਾਕਸ ਆਫਿਸ 'ਤੇ ਧਮਾਲ ਮਚਾ ਰਹੀ ਇਸ ਫਿਲਮ ਨੇ 386 ਕਰੋੜ ਰੁਪਏ ਦੀ ਗਲੋਬਲ ਕਮਾਈ ਕਰਕੇ ਨਵਾਂ ਰਿਕਾਰਡ ਬਣਾਇਆ ਹੈ।