Salman Khan Affairs: ਬਾਲੀਵੁੱਡ ਸਟਾਰ ਸਲਮਾਨ ਖਾਨ (Salman Khan) ਨਾ ਸਿਰਫ ਆਪਣੀਆਂ ਫਿਲਮਾਂ ਬਲਕਿ ਆਪਣੀ ਨਿੱਜੀ ਜ਼ਿੰਦਗੀ ਲਈ ਵੀ ਅਕਸਰ ਸੁਰਖੀਆਂ ਵਿੱਚ ਰਹਿੰਦੇ ਹਨ। ਸਲਮਾਨ ਖਾਨ ਦਾ ਨਾਂ ਬਾਲੀਵੁੱਡ ਦੀਆਂ ਕਈ ਅਭਿਨੇਤਰੀਆਂ ਨਾਲ ਜੁੜ ਚੁੱਕਾ ਹੈ। ਇਨ੍ਹਾਂ 'ਚ ਸੰਗੀਤਾ ਬਿਜਲਾਨੀ (Sangeeta Bijlani) ਤੋਂ ਲੈਕੇ ਕੈਟਰੀਨਾ ਕੈਫ (Katrina Kaif) ਤੱਕ ਦੇ ਨਾਂ ਸ਼ਾਮਲ ਹਨ। ਹਾਲਾਂਕਿ, ਅੱਜ ਅਸੀਂ ਸਲਮਾਨ ਖਾਨ ਦੇ ਕਰੀਬੀ ਰਹੀ ਸੋਮੀ ਅਲੀ (Somy Ali) ਦੀ ਗੱਲ ਕਰਾਂਗੇ, ਜਿਨ੍ਹਾਂ ਨਾਲ ਸਲਮਾਨ ਖਾਨ ਦੇ ਅਫੇਅਰ ਦੀਆਂ ਚਰਚਾਵਾਂ ਇੱਕ ਸਮੇਂ ਜ਼ੋਰਾਂ 'ਤੇ ਸਨ। ਕਿਹਾ ਜਾਂਦਾ ਹੈ ਕਿ ਸੋਮੀ ਅਲੀ ਨੇ ਸਲਮਾਨ ਖਾਨ ਦੀ ਫਿਲਮ 'ਮੈਂ ਪਿਆਰ ਕੀਆ' ਦੇਖੀ ਸੀ ਅਤੇ ਉਸ ਤੋਂ ਬਾਅਦ ਹੀ ਅਦਾਕਾਰ ਨੂੰ ਆਪਣਾ ਦਿਲ ਦੇ ਦਿੱਤਾ ਸੀ।
ਸੋਮੀ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਉਹ ਸਲਮਾਨ ਖਾਨ ਦੇ ਪਿਆਰ 'ਚ ਇੰਨੀ ਪਾਗਲ ਸੀ ਕਿ ਉਸ ਨਾਲ ਵਿਆਹ ਕਰਵਾਉਣ ਲਈ ਭਾਰਤ ਆ ਗਈ ਸੀ। ਸੋਮੀ ਮੁਤਾਬਕ ਉਸ ਨੂੰ ਫਿਲਮਾਂ 'ਚ ਕੋਈ ਦਿਲਚਸਪੀ ਨਹੀਂ ਸੀ, ਉਹ ਸਿਰਫ ਸਲਮਾਨ ਦੇ ਕਰੀਬ ਹੋਣ ਲਈ ਬਾਲੀਵੁੱਡ 'ਚ ਆਈ ਸੀ। ਇਸ ਦੌਰਾਨ ਉਨ੍ਹਾਂ ਨੂੰ ਫਿਲਮਾਂ ਦੇ ਆਫਰ ਆਉਣ ਲੱਗੇ ਅਤੇ ਉਨ੍ਹਾਂ ਨੇ ਕੁਝ ਫਿਲਮਾਂ ਕੀਤੀਆਂ।
ਹਾਲਾਂਕਿ ਸੋਮੀ ਨੇ ਇਹ ਵੀ ਕਿਹਾ ਸੀ ਕਿ ਉਸ ਨੂੰ ਸਲਮਾਨ ਖਾਨ ਦੇ ਪਿਆਰ 'ਚ ਧੋਖਾ ਹੀ ਮਿਲਿਆ ਸੀ, ਜਿਸ ਕਾਰਨ ਉਸ ਦਾ ਅਤੇ ਸਲਮਾਨ ਦਾ ਬ੍ਰੇਕਅੱਪ ਹੋ ਗਿਆ ਸੀ। ਸੋਮੀ ਨੇ ਇੱਕ ਇੰਟਰਵਿਊ ਦੌਰਾਨ ਇਹ ਵੀ ਦੱਸਿਆ ਸੀ ਕਿ ਉਨ੍ਹਾਂ ਨੂੰ ਸਲਮਾਨ ਖਾਨ ਤੋਂ ਕੁਝ ਸਿੱਖਣ ਨੂੰ ਨਹੀਂ ਮਿਲਿਆ।
ਇਸ ਦੇ ਨਾਲ ਹੀ ਸੋਮੀ ਨੇ ਸਲਮਾਨ ਦੇ ਪਰਿਵਾਰਕ ਮੈਂਬਰਾਂ ਦੀ ਖੂਬ ਤਾਰੀਫ ਕੀਤੀ ਅਤੇ ਦੱਸਿਆ ਕਿ ਉਨ੍ਹਾਂ ਨੂੰ ਅਦਾਕਾਰ ਦੇ ਮਾਤਾ-ਪਿਤਾ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ। ਸੋਮੀ ਦੇ ਮੁਤਾਬਕ, ਸਲਮਾਨ ਦੀ ਮਾਂ ਸਲਮਾ ਆਂਟੀ ਧਰਮ ਨੂੰ ਲੈ ਕੇ ਬਹੁਤ ਖੁੱਲ੍ਹੇ ਦਿਲ ਵਾਲੀ ਹੈ ਅਤੇ ਅਦਾਕਾਰ ਦੇ ਘਰ ਹਰ ਕਿਸੇ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕੀਤਾ ਜਾਂਦਾ ਹੈ। ਦੱਸ ਦੇਈਏ ਕਿ ਸੋਮੀ ਬ੍ਰੇਕਅੱਪ ਤੋਂ ਬਾਅਦ ਵਾਪਸ ਅਮਰੀਕਾ ਚਲੀ ਗਈ ਹੈ ਅਤੇ ਉੱਥੇ ਆਪਣੀ ਐਨਜੀਓ ਚਲਾਉਂਦੀ ਹੈ।