ਸੋਨੂੰ ਸੂਦ ਨੇ ਕੀਤਾ ਖੁਲਾਸਾ- ਇੱਕ ਦਿਨ ਵਿੱਚ ਆਉਂਦੇ ਨੇ ਕਰੀਬ 32000 'ਹੈਲਪ ਮੈਸੇਜ'
ਏਬੀਪੀ ਸਾਂਝਾ | 20 Aug 2020 01:36 PM (IST)
ਸੋਨੂੰ ਸੂਦ ਨੂੰ ਰੋਜ਼ਾਨਾ ਕਿੰਨੇ ਲੋਕਾਂ ਦੀ ਮਦਦ ਕਰਨੀ ਪੈਂਦੀ ਹੈ? ਵੀਰਵਾਰ ਨੂੰ ਐਕਟਰ ਨੇ ਇਸ ਗੱਲ ਦੀ ਜਾਣਕਾਰੀ ਸਾਂਝੀ ਕੀਤੀ ਕਿ ਮਦਦ ਲਈ ਉਸ ਨੂੰ ਰੋਜ਼ ਕਿੰਨੇ ਲੋਕ ਸੰਪਰਕ ਕਰਦੇ ਹਨ।
ਮੁੰਬਈ: ਲੌਕਡਾਊਨ ਦੌਰਾਨ ਲੋਕਾਂ ਲਈ ਮਸੀਹਾ ਬਣ ਚੁੱਕੇ ਸੋਨੂੰ ਸੂਦ ਲਗਾਤਾਰ ਇਸ ਰਾਹ 'ਤੇ ਅੱਗੇ ਵੱਧ ਰਹੇ ਹਨ। ਮਜਬੂਰ ਪਰਵਾਸੀ ਮਜ਼ਦੂਰਾਂ ਦੀ ਮਦਦ ਨਾਲ ਸ਼ੁਰੂ ਕੀਤੀ ਗਈ ਯਾਤਰਾ ਹੁਣ ਇੰਨੀ ਫੈਲ ਗਈ ਹੈ ਕਿ ਸੋਨੂੰ ਨਾ ਸਿਰਫ ਦੇਸ਼ ਹੀ ਨਹੀਂ ਸਗੋਂ ਵਿਦੇਸ਼ਾਂ 'ਚ ਫਸੇ ਜਾਂ ਮਜਬੂਰ ਲੋਕਾਂ ਲਈ ਵੀ ਮਦਦ ਦਾ ਹੱਥ ਵਧਾ ਰਹੇ ਹਨ। ਵੀਰਵਾਰ ਨੂੰ ਸੋਨੂੰ ਸੂਦ ਨੇ ਇਸ ਗੱਲ ਦੀ ਜਾਣਕਾਰੀ ਸ਼ੇਅਰ ਕੀਤੀ ਕਿ ਮਦਦ ਲਈ ਰੋਜ਼ ਕਿੰਨੇ ਲੋਕ ਸੋਨੂੰ ਨਾਲ ਸੰਪਰਕ ਕਰਦੇ ਹਨ। ਉਸ ਨੇ ਜੋ ਅੰਕੜੇ ਸਾਂਝੇ ਕੀਤੇ ਉਹ ਹੈਰਾਨ ਕਰਨ ਵਾਲੇ ਹਨ। ਸੋਨੂੰ ਸੂਦ ਦਾ ਟਵੀਟ: ਇਸ ਟਵੀਟ ਨੂੰ ਸ਼ੇਅਰ ਕਰਦਿਆਂ ਸੋਨੂੰ ਨੇ ਲਿਖੀਆ, "1137 ਮੇਲ, 19000 ਫੇਸਬੁੱਕ ਮੈਸੇਜ, 4812 ਇੰਸਟਾ ਮੈਸੇਜ ਅਤੇ 6741 ਟਵਿੱਟਰ ਮੈਸੇਜ। ਇਹ ਅੱਜ ਦੇ ਹੈਲਪ ਮੈਸੇਜ ਹਨ। ਔਸਤ ਅੰਕੜੇ ਦੇਖਿਏ ਤਾਂ ਮੈਨੂੰ ਹਰ ਰੋਜ਼ ਮਦਦ ਲਈ ਬਹੁਤ ਜ਼ਿਆਦਾ ਰਿਕਵੈਸਟ ਮਿਲਦੀ ਹੈ। ਇੱਕ ਮਨੁੱਖ ਦੇ ਰੂਪ ਵਿੱਚ ਇਹ ਅਸੰਭਵ ਹੈ ਕਿ ਤੁਸੀਂ ਉਨ੍ਹਾਂ ਵਿੱਚ ਹਰੇਕ ਤੱਕ ਪਹੁੰਚ ਸਕੋ। ਪਰ ਫਿਰ ਵੀ ਮੈਂ ਆਪਣੀ ਪੂਰੀ ਕੋਸ਼ਿਸ਼ ਕਰਦਾ ਹਾਂ।" ਇਸ ਦੇ ਨਾਲ ਹੀ ਸੋਨੂੰ ਨੇ ਹਰ ਇੱਕ ਦੀ ਮਦਦ ਨਾ ਕਰ ਪਾਉਣ ਕਰਕੇ ਮਾਫੀ ਵੀ ਮੰਗੀ ਹੈ। ਦੱਸ ਦੇਈਏ ਕਿ ਲੌਕਡਾਊਨ ਦੌਰਾਨ ਸੋਨੂੰ ਸੂਦ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਲਿਜਾਣ ਦਾ ਕੰਮ ਕੀਤਾ ਸੀ। ਇਸ 'ਤੇ ਉਹ ਇੱਕ ਕਿਤਾਬ ਵੀ ਲਿਖ ਰਹੇ ਹਨ ਜੋ ਜਲਦੀ ਹੀ ਮਾਰਕੀਟ ਵਿਚ ਉਪਲਬਧ ਹੋਵੇਗੀ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904