3 IPS officers suspended: ਮਸ਼ਹੂਰ ਅਦਾਕਾਰਾ ਵੱਲੋਂ ਤਿੰਨ ਆਈਪੀਐਸ ਅਧਿਕਾਰੀਆਂ ਉੱਪਰ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਗਿਆ। ਜਿਸ ਤੋਂ ਬਾਅਦ ਉਨ੍ਹਾਂ ਤਿੰਨਾਂ ਆਈਪੀਐਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਇਹ ਦੋਸ਼ ਸਾਊਥ ਅਤੇ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕਾਦੰਬਰੀ ਜੇਠਵਾਨੀ ਵੱਲੋਂ ਲਗਾਏ ਗਏ ਹਨ।


ਦਰਅਸਲ, ਕਾਦੰਬਰੀ ਦਾ ਦੋਸ਼ ਹੈ ਕਿ ਅਧਿਕਾਰੀਆਂ ਨੇ ਉਸ ਨੂੰ ਡਰਾਇਆ ਧਮਕਾਇਆ ਅਤੇ ਝੂਠੇ ਕੇਸ ਵਿੱਚ 40 ਦਿਨਾਂ ਤੱਕ ਹਿਰਾਸਤ ਵਿੱਚ ਰੱਖਿਆ। ਜਿਸ ਤੋਂ ਬਾਅਦ ਆਂਧਰਾ ਪ੍ਰਦੇਸ਼ ਸਰਕਾਰ ਨੇ ਇਸ ਮਾਮਲੇ 'ਚ ਵੱਡੀ ਕਾਰਵਾਈ ਕਰਦੇ ਹੋਏ ਡੀਜੀ ਰੈਂਕ ਦੇ ਅਧਿਕਾਰੀ ਸਮੇਤ ਤਿੰਨ ਆਈਪੀਐਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ।


Read MOre: Rishabh Pant IND vs BAN: ਚੇਨਈ ਟੈਸਟ ਦੇ ਪਹਿਲੇ ਦਿਨ ਹੰਗਾਮਾ, ਲਿਟਨ ਦਾਸ ਨਾਲ ਭਿੜ ਗਏ ਰਿਸ਼ਭ ਪੰਤ, ਜਾਣੋ ਮਾਮਲਾ



ਅਧਿਕਾਰੀਆਂ ਉੱਪਰ ਲੱਗੇ ਇਹ ਦੋਸ਼


ਮਾਡਲ ਨੇ ਆਪਣੇ ਨਾਲ ਹੋਏ ਸ਼ੋਸ਼ਣ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਵਿੱਚ ਉਨ੍ਹਾਂ ਦਾਅਵਾ ਕੀਤਾ ਸੀ ਕਿ ਬਿਨਾਂ ਜਾਂਚ ਅਤੇ ਠੋਸ ਸਬੂਤ ਦੇ ਗ੍ਰਿਫਤਾਰ ਕੀਤਾ ਗਿਆ ਸੀ। ਅਦਾਕਾਰਾ ਦਾ ਕਹਿਣਾ ਹੈ ਕਿ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਜ਼ਮੀਨ ਦੇ ਜਾਅਲੀ ਦਸਤਾਵੇਜ਼ ਤਿਆਰ ਕਰਕੇ ਫਸਾਇਆ ਗਿਆ ਸੀ। ਉਨ੍ਹਾਂ ਦੱਸਿਆ ਵਾਈਐਸਆਰ ਕਾਂਗਰਸ ਪਾਰਟੀ ਦੇ ਨੇਤਾ ਅਤੇ ਫਿਲਮ ਨਿਰਮਾਤਾ ਵਿਦਿਆਸਾਗਰ ਨੇ ਫਰਵਰੀ ਵਿੱਚ ਉਸਦੇ ਖਿਲਾਫ ਧੋਖਾਧੜੀ ਅਤੇ ਜਬਰੀ ਵਸੂਲੀ ਦਾ ਮਾਮਲਾ ਦਰਜ ਕਰਵਾਇਆ ਸੀ। ਕਾਦੰਬਰੀ ਦਾ ਦੋਸ਼ ਹੈ ਕਿ ਇਨ੍ਹਾਂ ਅਧਿਕਾਰੀਆਂ ਨੇ ਵਿਦਿਆਸਾਗਰ ਨਾਲ ਮਿਲ ਕੇ ਉਸ ਨੂੰ ਅਤੇ ਉਸ ਦੇ ਮਾਤਾ-ਪਿਤਾ ਨੂੰ ਪ੍ਰੇਸ਼ਾਨ ਕੀਤਾ ਹੈ। ਉਸ ਨੇ ਅਧਿਕਾਰੀਆਂ 'ਤੇ ਬਿਨਾਂ ਕਿਸੇ ਨੋਟਿਸ ਦੇ ਉਸ ਨੂੰ ਹਿਰਾਸਤ 'ਚ ਲੈਣ ਅਤੇ ਜ਼ਲੀਲ ਕਰਨ ਦਾ ਦੋਸ਼ ਲਾਇਆ ਹੈ।


ਇਸ ਮਾਮਲੇ ਵਿੱਚ ਸਾਬਕਾ ਇੰਟੈਲੀਜੈਂਸ ਚੀਫ਼ ਪੀ. ਸੀਤਾਰਾਮ ਅੰਜਨੇਯੁਲੂ (ਡੀਜੀ ਰੈਂਕ), ਸਾਬਕਾ ਵਿਜੇਵਾੜਾ ਪੁਲਿਸ ਕਮਿਸ਼ਨਰ ਕ੍ਰਾਂਤੀ ਰਾਣਾ ਟਾਟਾ (ਇੰਸਪੈਕਟਰ ਜਨਰਲ ਰੈਂਕ) ਅਤੇ ਸਾਬਕਾ ਡਿਪਟੀ ਪੁਲਿਸ ਕਮਿਸ਼ਨਰ ਵਿਸ਼ਾਲ ਗੁੰਨੀ (ਸੁਪਰਡੈਂਟ ਰੈਂਕ) ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।


ਕੌਣ ਹੈ ਕਾਦੰਬਰੀ ਜੇਠਵਾਨੀ?


ਕਾਦੰਬਰੀ ਜੇਠਵਾਨੀ ਇੱਕ ਮਾਡਲ ਅਤੇ ਅਦਾਕਾਰਾ ਹੈ। ਉਹ 2015 ਵਿੱਚ ਫੇਮਿਨਾ ਮਿਸ ਗੁਜਰਾਤ ਦਾ ਖਿਤਾਬ ਜਿੱਤ ਚੁੱਕੀ ਹੈ ਅਤੇ ਫੇਮਿਨਾ ਮੈਗਜ਼ੀਨ ਦੀ ਕਵਰ ਗਰਲ ਵੀ ਹੈ। ਕਾਦੰਬਰੀ ਜੇਠਵਾਨੀ ਨੇ ਹਿੰਦੀ, ਤੇਲਗੂ ਅਤੇ ਕੰਨੜ ਫਿਲਮਾਂ ਵਿੱਚ ਕੰਮ ਕੀਤਾ ਹੈ। 2012 'ਚ ਆਈ ਫਿਲਮ 'ਸਾਡਾ ਅੱਡਾ' 'ਚ ਉਨ੍ਹਾਂ ਦੇ ਕਿਰਦਾਰ ਨੂੰ ਕਾਫੀ ਪਸੰਦ ਕੀਤਾ ਗਿਆ ਸੀ।






Read MOre: Sports News: ਹੋਟਲ ਦੇ ਕਮਰੇ 'ਚ ਕੁੜੀਆਂ ਨਾਲ ਫੜੇ ਗਏ ਇਹ ਦਿੱਗਜ ਖਿਡਾਰੀ, ਖੁਲਾਸਾ ਹੋਣ ਤੋਂ ਬਾਅਦ ਮੱਚਿਆ ਹੰਗਾਮਾ