Sukesh Chandrashekhar: ਮਹਾਠੱਗ ਸੁਕੇਸ਼ ਚੰਦਰਸ਼ੇਖਰ ਨੇ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਦੇ ਦੋਸ਼ਾਂ ਦਾ ਜਵਾਬ ਦਿੱਤਾ ਹੈ। ਸੁਕੇਸ਼ ਨੇ ਕਿਹਾ ਹੈ ਕਿ ਉਸ ਨੇ ਜੇਲ੍ਹ ਦੇ ਅੰਦਰੋਂ ਜੈਕਲੀਨ ਨੂੰ ਕੋਈ ਵਟਸਐਪ ਸੰਦੇਸ਼ ਜਾਂ ਵੌਇਸ ਨੋਟ ਨਹੀਂ ਭੇਜਿਆ ਹੈ। ਸੁਕੇਸ਼ ਨੇ ਜੈਕਲੀਨ ਨੂੰ ਲੈ ਕੇ ਲਿਖੀ ਚਿੱਠੀ 'ਚ ਕਿਹਾ ਹੈ ਕਿ ਉਨ੍ਹਾਂ ਨੇ ਕਾਨੂੰਨੀ ਤਰੀਕੇ ਨਾਲ ਜੈਕਲੀਨ ਨੂੰ ਆਪਣੇ ਪਿਆਰ ਅਤੇ ਜਜ਼ਬਾਤ ਤੋਂ ਜਾਣੂ ਕਰਵਾਇਆ ਹੈ। ਜੈਕਲੀਨ ਨੇ ਸੁਕੇਸ਼ 'ਤੇ ਜੇਲ੍ਹ ਦੇ ਅੰਦਰ ਬੈਠ ਕੇ ਲਗਾਤਾਰ ਵਟਸਐਪ ਅਤੇ ਵਾਇਸ ਮੈਸੇਜ ਭੇਜਣ ਅਤੇ ਉਸ ਨੂੰ ਪਰੇਸ਼ਾਨ ਕਰਨ ਦਾ ਦੋਸ਼ ਲਗਾਇਆ ਸੀ।


ਦਰਅਸਲ, ਜੈਕਲੀਨ ਨੇ ਹਾਲ ਹੀ 'ਚ ਕੁਝ ਚੈਟਾਂ ਦੇ ਸਕ੍ਰਨੀਸ਼ੌਟ ਦਾ ਹਵਾਲਾ ਦਿੰਦੇ ਹੋਏ ਦਿੱਲੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣ ਗਈ ਸੀ। ਉਸ ਨੇ ਦਿੱਲੀ ਪੁਲਿਸ ਦੇ ਆਰਥਿਕ ਅਪਰਾਧ ਸ਼ਾਖਾ ਨੂੰ ਦੱਸਿਆ ਕਿ ਸੁਕੇਸ਼ ਜੇਲ੍ਹ ਦੇ ਅੰਦਰੋਂ ਵਟਸਐਪ ਮੈਸੇਜ ਅਤੇ ਵਾਇਸ ਮੈਸੇਜ ਰਾਹੀਂ ਉਸ ਨੂੰ ਪ੍ਰੇਸ਼ਾਨ ਕਰ ਰਿਹਾ ਸੀ। ਉਸ ਨੇ ਮੰਡੋਲੀ ਜੇਲ੍ਹ ਨੂੰ ਸੁਕੇਸ਼ ਨੂੰ ਅਜਿਹਾ ਕਰਨ ਤੋਂ ਰੋਕਣ ਦੀ ਬੇਨਤੀ ਵੀ ਕੀਤੀ ਸੀ। ਇਸ ਤੋਂ ਇਲਾਵਾ ਜੈਕਲੀਨ ਨੇ ਇਸ ਸਬੰਧ 'ਚ ਦਿੱਲੀ ਦੀ ਪਟਿਆਲਾ ਹਾਊਸ ਕੋਰਟ 'ਚ ਪਟੀਸ਼ਨ ਦਾਇਰ ਕਰਕੇ ਸੁਕੇਸ਼ ਨੂੰ ਸੰਦੇਸ਼ ਅਤੇ ਚਿੱਠੀਆਂ ਜਾਰੀ ਕਰਨ ਤੋਂ ਰੋਕਣ ਦੀ ਬੇਨਤੀ ਵੀ ਕੀਤੀ ਸੀ।


ਚਿੱਠੀ ਨੂੰ ਲੈ ਕੋਰਟ ਗਈ ਜੈਕਲੀਨ ਤਾਂ ਸੁਕੇਸ਼ ਨੇ ਦਿੱਤਾ ਜਵਾਬ


ਸੁਕੇਸ਼ ਨੇ ਪਹਿਲੀ ਵਾਰ ਜੈਕਲੀਨ ਨੂੰ ਚਿੱਠੀ ਨਹੀਂ ਲਿਖੀ ਹੈ, ਸਗੋਂ ਉਹ ਪਹਿਲਾਂ ਵੀ ਕਈ ਵਾਰ ਅਜਿਹਾ ਕਰ ਚੁੱਕਿਆ ਹੈ। ਜਦੋਂ ਜੈਕਲੀਨ ਨੇ ਅਦਾਲਤ 'ਚ ਸੁਕੇਸ਼ ਦੇ ਪੱਤਰ ਨੂੰ ਡਰਾਉਣ ਅਤੇ ਪ੍ਰੇਸ਼ਾਨ ਕਰਨ ਵਾਲਾ ਕਰਾਰ ਦਿੰਦੇ ਹੋਏ ਪਟੀਸ਼ਨ ਦਾਇਰ ਕੀਤੀ ਤਾਂ ਸੁਕੇਸ਼ ਨੇ ਉਸ ਨੂੰ ਚੁਣੌਤੀ ਵੀ ਦਿੱਤੀ। ਠੱਗ ਨੇ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਿੱਚ ਅਰਜ਼ੀ ਦਾਇਰ ਕੀਤੀ ਹੈ। ਇਸ 'ਚ ਉਨ੍ਹਾਂ ਕਿਹਾ ਕਿ ਜੈਕਲੀਨ ਦੀ ਪਟੀਸ਼ਨ 'ਚ 200 ਕਰੋੜ ਰੁਪਏ ਦੀ ਫਿਰੌਤੀ ਦੇ ਮਾਮਲੇ ਦੇ ਕਈ ਤੱਥ ਛੁਪਾਏ ਗਏ ਹਨ। ਦੱਸ ਦੇਈਏ ਕਿ ਸੁਕੇਸ਼ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।